ਗੁਰਦਾਸਪੁਰ ਦਾ ਜਸਲੀਨ ਸੈਣੀ ਓਲੰਪਿਕ ਕੁਆਲੀਫਾਈ ਟੂਰਨਾਮੈਂਟ ਗ੍ਰੈਂਡ ਸਲੈਮ ਜੂਡੋ ਚੈਂਪੀਅਨਸ਼ਿਪ ਵਿੱਚ ਭਾਗ ਲੈਣ ਲਈ ਦਿੱਲੀ ਤੋਂ ਰਵਾਨਾ


ਗੁਰਦਾਸਪੁਰ 19 ਅਕਤੂਬਰ  ( ਅਸ਼ਵਨੀ ) :- ਸੱਤ ਮਹੀਨਿਆਂ ਦੀ ਲੰਮੀ ਤਾਲਾਬੰਦੀ ਤੋਂ ਬਾਅਦ ਅੰਤਰਰਾਸ਼ਟਰੀ ਜੂਡੋ ਫੈਡਰੇਸ਼ਨ ਵੱਲੋਂ ਬੁੱਡਾਪੈਸਟ ਹੰਗਰੀ ਵਿਖੇ ਹੋ ਰਹੇ 22ਅਕਤੂਬਰ ਤੋਂ ਓਲੰਪਿਕ ਕੁਆਲੀਫਾਈ ਟੂਰਨਾਮੈਂਟ ਗ੍ਰੈਂਡ ਸਲੈਮ ਜੂਡੋ ਚੈਂਪੀਅਨਸ਼ਿਪ ਵਿੱਚ ਭਾਗ ਲੈਣ ਲਈ ਜਸਲੀਨ ਸੈਣੀ ਦਿੱਲੀ ਤੋਂ ਰਵਾਨਾ ਹੋ ਗਿਆ ਹੈ। ਇਸ ਪੰਜ ਮੈਂਬਰੀ ਭਾਰਤੀ ਜੂਡੋ ਟੀਮ ਦੇ ਕੋਚ ਦਰੋਣਾਚਾਰੀਆ ਐਵਾਰਡ ਵਿਜੇਤਾ ਜੀਵਨ ਸ਼ਰਮਾ ਹਨ। ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ ਦੇ ਸੰਚਾਲਕ ਅਮਰਜੀਤ ਸ਼ਾਸਤਰੀ ਜੁਡੋ ਕੋਚ ਨੇ ਦੱਸਿਆ ਕਿ ਜਸਲੀਨ ਸੈਣੀ 66 ਕਿਲੋ ਭਾਰ ਵਰਗ ਵਿੱਚ ਏਸ਼ੀਅਨ ਮਹਾਂਦੀਪ ਕੋਟੇ ਵਿੱਚੋਂ ਪਹਿਲੇ ਸਥਾਨ ਤੇ ਹੈ।

ਕੋਰੋਨਾ ਮਹਾਂਮਾਰੀ ਕਾਰਨ ਜੁਲਾਈ ਤੋਂ ਅਗਸਤ 2020 ਵਿਚ  ਟੋਕਿਉ ਜਾਪਾਨ ਵਿਖੇ ਹੋਣ ਵਾਲੀਆਂ ਓਲੰਪਿਕ ਖੇਡਾਂ ਅਗਲੇ ਸਾਲ 2021 ਤੱਕ ਮੁਲਤਵੀ ਕਰ ਦਿੱਤੀਆਂ ਸਨ।  ਇਹਨਾਂ ਸੱਤ ਮਹੀਨਿਆਂ ਵਿਚ ਜਸਲੀਨ ਸੈਣੀ ਨੂੰ ਆਪਣੀ ਖੇਡ ਲੈਅ ਨੂੰ ਬਰਕਰਾਰ ਰੱਖਣ ਲਈ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਜਿਸ ਸਮੇਂ ਭਾਰਤ ਵਿਚ ਕਰੋਨਾ ਮਹਾਂਮਾਰੀ ਕਰਕੇ ਸਾਰੀਆਂ ਖੇਡਾਂ ਦੀਆਂ ਸਰਗਰਮੀਆਂ ਠੱਪ ਸਨ। ਤਾਂ ਉਸ ਨੇ  ਜੋਰਜੀਆ ਵਿਚ ਤਿੰਨ ਮਹੀਨੇ ਮਿਹਨਤ ਮਜ਼ਦੂਰੀ ਕਰਕੇ ਆਪਣੀ ਖੇਡ ਦੀ ਲਗਾਤਾਰਤਾ ਬਰਕਰਾਰ ਰੱਖਿਆ।

ਜੂਨ ਮਹੀਨੇ ਤੋਂ ਗੁਰਦਾਸਪੁਰ ਵਿਖੇ ਘਰੇਲੂ ਸੰਦਾਂ ਨਾਲ ਆਪਣੇ ਸਰੀਰ ਨੂੰ ਫਿੱਟ ਰੱਖਣ ਵਿਚ ਕਾਮਯਾਬ ਹੋ ਸਕਿਆ। ਜਸਲੀਨ ਸੈਣੀ ਦੀ ਕਾਮਯਾਬੀ ਲਈ ਜੂਡੋ ਫੈਡਰੇਸ਼ਨ ਭਾਰਤ ਦੇ ਪ੍ਰਧਾਨ  ਪ੍ਰਤਾਪ ਸਿੰਘ ਬਾਜਵਾ ਮੈਂਬਰ ਰਾਜ ਸਭਾ,ਦੇਵ ਸਿੰਘ ਧਾਲੀਵਾਲ ਸੱਕਤਰ ਪੰਜਾਬ ਜੂਡੋ ਐਸੋਸੀਏਸ਼ਨ ,ਸੁਰਿੰਦਰ ਕੁਮਾਰ ਟੈਕਨੀਕਲ ਸਕੱਤਰ,ਵਰਿੰਦਰ ਸਿੰਘ ਸੰਧੂ ਏ ਆਈ ਜੀ ਪੰਜਾਬ,ਸਤੀਸ਼ ਕੁਮਾਰ ਇੰਸਪੈਕਟਰ,ਕਪਿਲ ਕੌਸਲ,ਰਵੀ ਕੁਮਾਰ ਜੂਡੋ ਕੋਚ,ਇੰਸਪੈਕਟਰ ਰਾਜ ਕੁਮਾਰ ,ਨਵੀਨ ਸਲਗੋਤਰਾ ਅਤੇ ਦਿਨੇਸ਼ ਕੁਮਾਰ ਜੂਡੋ ਕੋਚ ਨੇ ਕਾਮਨਾ ਕੀਤੀ ਹੈ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply