ਹੁਸ਼ਿਆਰਪੁਰ (ਆਦੇਸ਼ ਪਰਮਿੰਦਰ ਸਿਘ, ਅਜੇ ਜੁਲਕਾ) ਇਲੈਕਟਰੋਨਿਕ ਪੱਤਰਕਾਰਾਂ ਦੀ ਪਹਿਚਾਣ ਹੈ video ਕੈਮਰਾ ਨਾ ਕਿ ਜਿੰਗਲ ਤੇ ਲੱਗੇ ਹੋਏ ਮੋਬਇਲ ਫੋਨ। ਅੱਜਕੱਲ ਦਾ ਫੈਸ਼ਨ ਬਣ ਚੁੱਕੇ ਹਾਈ ਟੈਕ ਮੋਬਾਈਲ ਫੋਨ ਪੱਤਰਕਾਰਾਂ ਨੂੰ ਵੀ ਬੇਹਦ ਪ੍ਰਭਾਵਿਤ ਤਾਂ ਕਰ ਰਹੇ ਹਨ ਪਰ ਜੋ ਕਵਰੇਜ, ਕੈਮਰਾ ਕਰ ਦਿੰਦਾ ਹੈ ਉਹ ਮੋਬਾਇਲ ਫੋਨ ਦੇ ਵੱਸ ਦਾ ਰੋਗ ਨਹੀ। ਅੱਜ ਦੇ ਇਸ ਯੁੱਗ ਵਿੱਚ ਵੀ ਮੀਡੀਆ ਵਰਗ ਵਿੱਚ ਵੀ ਕੈਮਰੇ ਦੀ ਚੜਤ ਬਰਕਰਾਰ ਹੈ। ਮਹਿੰਗੇ ਕੈਮਰੇ ਤੇ ਉਂੱਨਾ ਦਾ ਹਲਕਾ –ਫੁਲਕਾ ਬੋਝ ਚੁੱਕਣਾ ਥੋੜਾ ਔਖਾ ਜਰੂਰ ਹੁੰਦਾ ਪਰ ਕਵਰੇਜ ਕੈਮਰੇ ਹੀ ਲਾਜਵਾਬ ਕਰਦੇ ਹਨ, ਨਾ ਕਿ ਮੋਬਾਇਲ ਫੋਨ। ਮੋਬਾਇਲ ਫੋਨ ਦੀ ਸ਼ਾਨ ਜਿੰਗਲ ਤੇ ਲੱਗਾ ਮੋਬਾਇਲ ਫੋਨ ਜਰੂਰ ਵਧਾ ਸਕਦਾ ਹੈ ਪਰ ਕੈਮਰਾ ਤਾਂ ਆਖਿਰਕਾਰ ਕੈਮਰਾ ਹੀ ਹੁੰਦਾ ਹੈ। ਉਸਦੇ ਪਿਕਸਲ ਲੱਗਭੱਗ 4000 ਹਜਾਰ ਦੇ ਬਰਾਬਰ ਹੁੰਦੇ ਹਨ। ਪਰ ਮੋਬਾਇਲ ਤਾਂ 1200 ਪਿਕਸਲ ਤੇ ਹੀ ਦਮ ਤੋੜ ਜਾਂਦਾ ਹੈ। ਜੋ ਰੁਤਬਾ ਪੱਤਰਕਾਰ ਨੂੰ ਕੈਮਰਾ ਪ੍ਰਦਾਨ ਕਰਦਾ ਹੈ ਉਹ ਜਿੰਗਲ ਤੇ ਲੱਗਾ ਮੋਬਾਇਲ ਨਹੀਂ। ਇਹ ਵਿਚਾਰ ਸਮੂਹ ਪੱਤਕਾਰ ਸੰਘ (ਰਜਿਸਟਰਡ) ਪੰਜਾਬ ਦੇ ਸਰਪ੍ਰਸਤ ਸੀਨੀਅਰ ਪੱਤਰਕਾਰ ਸ. ਸ਼ਰਮਿੰਦਰ ਸਿੰਘ ਨੇ ਦੋਆਬਾ ਟਾਇਮਜ ਨਾਲ ਸ਼ੇਅਰ ਕਰਦੇ ਹੋਏ ਕਹੇ। ਉੱਨਾਂ ਕਿਹਾ ਕਿ ਕੈਮਰਾ ਚਾਹੇ ਵੱਡਾ ਹੋਵੇ ਜਾਂ ਛੋਟਾ, ਪਰ, ਕੈਮਰਾ ਤਾਂ ਕੈਮਰਾ ਹੀ ਹੁੰਦਾ ਹੈ। ਉਂੱਨਾਂ ਨੇ ਪੱਤਰਕਾਰ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਸਮਾਜ ਵਿੱਚ ਅਲੱਗ ਪਹਿਚਾਣ ਬਣਾਉਣ ਲਈ ਕੈਮਰੇ ਦੀ ਹੀ ਵਰਤੋਂ ਕੀਤੀ ਜਾਵੇ। ਸਮੂਹ ਪੱਤਕਾਰ ਸੰਘ ਦੇ ਸਰਪ੍ਰਸਤ ਸ. ਸ਼ਰਮਿੰਦਰ ਸਿੰਘ ਨੇ ਕਿਹਾ ਕਿ ਆਮ ਜਨਤਾ ਵਿਅੰਗ ਕੱਸਦੀ ਹੈ ਕਿ ਪੱਤਰਕਾਰ ਹੁਣ ਵੀਡੀÀ ਕੈਮਰਾ ਛੱਡ ਕੇ ਮੋਬਾਇਲ ਫੋਨਾਂ ਤੇ ਆ ਗਏ ਹਨ ਜੋ ਕਿ ਪੱਤਰਕਾਰਾਂ ਨੂੰ ਸ਼ੋਭਾ ਨਹੀਂ ਦਿੰਦਾ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp