ਪਸਸਫ ਦੀ ਅਗਵਾਈ ਵਿੱਚ ਵਜੀਫਾ ਘੁਟਾਲੇ ਦੇ ਵਿਰੋਧ ਵਿੱਚ ਰੈਲੀ

ਗੜਸ਼ੰਕਰ 20 ਅਕਤੂਬਰ(ਅਸ਼ਵਨੀ ਸ਼ਰਮਾ) : ਅੱਜ ਗਾਧੀ ਪਾਰਕ ਵਿਖੇ ਜੇ ਪੀ ਐਮ ਓ ਦੇ ਸੱਦੇ ਤੇ ਕਾ ਸ਼ਾਦੀਰਾਮ ਕਪੂਰ ਅਤੇ ਸੁਰਜੀਤ ਕੁਮਾਰ ਪ੍ਰਧਾਨ ਪਸਸਫ ਦੀ ਅਗਵਾਈ ਵਿੱਚ ਵਜੀਫਾ ਘੁਟਾਲੇ ਦੇ ਵਿਰੋਧ ਵਿੱਚ ਰੈਲੀ ਕੀਤੀ ਗਈ ਵੱਖ ਵੱਖ ਜਥੇਬੰਦੀਆ ਦੇ ਆਗੂਆ ਨੇ ਇਸ ਰੈਲੀ ਨੂੰ ਸੰਬੋਧਨ ਕੀਤਾ ਜਿਸ ਵਿੱਚ ਮੰਗ ਕੀਤੀ ਗਈ ਕਿ ਵਜੀਫਾ ਘੁਟਾਲੇ ਦੇ ਮੁੱਖ ਦੋਸ਼ੀ ਸਮਾਜ ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਮੰਤਰੀ ਦੇ ਅਹੁਦੇ ਤੋ ਬਰਖਾਸ਼ਤ ਕੀਤਾ ਜਾਵੇ ਅਤੇ ਗ੍ਰਿਫਤਾਰ ਕੀਤਾ ਜਾਵੇ ਇਸ ਘੁਟਾਲੇ ਦੇ ਸਹਿਯੋਗੀਆ ਨੂੰ ਵੀ ਸਖਤ ਸਜਾਵਾ ਦਿੱਤੀਆ ਜਾਣ ਬੁਲਾਰਿਆ ਨੇ ਮੰਗ ਕੀਤੀ ਕਿ ਕੁਰੱਪਸ਼ਨ ਦੀ ਸਜਾ ਮੋਤ ਹੋਣੀ ਚਾਹੀਦੀ।

ਇਸ ਰੈਲੀ ਨੂੰ ਹਰਮੇਸ਼ ਅਜਾਦ ਐਡਵੋਕੇਟ ਅਤੇ ਕਾਮਰੇਡ ਬਲਵੰਤ ਰਾਮ ਨੇ ਸੰਬੋਧਨ ਕਰਦਿਆ ਮੰਗ ਕੀਤੀ ਕਿ ਕਾਮਰੇਡ ਬਲਵਿੰਦਰ ਸਿੰਘ ਦੇ ਕਾਤਲਾ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਅਤੇ ਕੁਤਾਹੀ ਵਰਤਣ ਵਾਲੇ ਅਧਿਕਾਰੀਆ ਵਿਰੁੱਧ ਵੀ ਸਖਤ ਕਾਰਵਾਈ ਕਰਕੇ ਸਖਤ ਸਜਾ ਦਿੱਤੀ ਜਾਵੇ ਮਨੀਸ਼ਾ ਦੇ ਕਾਤਲਾ ਨੂੰ ਵੀ ਤੁਰੰਤ ਗ੍ਰਿਫਤਾਰ ਕਰਕੇ ਫਾਹੇ ਲਾਇਆ ਜਾਵੇ ਅਤੇ ਉਤਰ ਪ੍ਰਦੇਸ਼ ਸਰਕਾਰ ਨੂੰ ਵੀ ਚਲਦਾ ਕੀਤਾ ਜਾਵੇ ਇਸ ਰੈਲੀ ਵਿੱਚ ਕਾਮਰੇਡ ਬਲਵਿੰਦਰ ਸਿੰਘ ਨੂੰ ਸ਼ਰਧਾਜਲੀ ਭੇਂਟ ਕੀਤੀ।

ਰੈਲੀ ਕਰਨ ਉਪਰੰਤ ਮਾਰਚ ਕਰਕੇ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਪੰਜਾਬ ਸਰਕਾਰ ਦੀ ਅਰਥੀ ਸਾੜੀ ਉਪਰੋਕਤ ਤੋ ਇਲਾਵਾ ਇਸ ਰੈਲੀ ਨੂੰ ਪੈਨਸ਼ਨਰ ਆਗੂ ਸਰੂਪ ਚੰਦ ਬੀਰਮਪੁਰ,ਸਿੰਗਾਰਾ ਰਾਮ ਭੱਜਲ,ਬਲਵੀਰ ਬੈਸ਼,ਪਵਨ ਕੁਮਾਰ, ਹਰਜਿੰਦਰ ਸੂੰਨੀ,ਜਗਦੀਸ ਪੱਖੋਵਾਲ,ਮਾ ਨਰੇਸ਼ ਕੁਮਾਰ, ਸਰਪੰਚ ਅਵਤਾਰ ਸਿੰਘ ਠਾਣਾ,ਗੋਪਾਲ ਦਾਸ, ਨਿਸ਼ਾਨ ਸਿੰਘ ਪੋਸੀ ਨੇ ਵੀ ਸੰਬੋਧਨ ਕੀਤਾਾ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply