LATEST: ਡਿਊਟੀ ਦੌਰਾਨ ਮਾਰੇ ਗਏ/ਸਹੀਦ ਹੋਣ ਵਾਲੇ ਪੁਲਿਸ ਕਰਚਮਾਰੀਆਂ ਦੀ ਯਾਦ ਵਿੱਚ ਪੁਲਿਸ ਲਾਈਨ ਜਿਲ੍ਹਾ ਹੁਸ਼ਿਆਰਪੁਰ ਵਿੱਚ ਸ਼ਹੀਦੀ ਸਮਾਗਮ ਮਨਾਇਆ ਗਿਆ READ MORE: CLICK HERE:

ਡਿਊਟੀ ਦੌਰਾਨ ਮਾਰੇ ਗਏ/ਸਹੀਦ ਹੋਣ ਵਾਲੇ ਪੁਲਿਸ ਕਰਚਮਾਰੀਆਂ ਦੀ ਯਾਦ ਵਿੱਚ ਪੁਲਿਸ ਲਾਈਨ ਜਿਲ੍ਹਾ ਹੁਸ਼ਿਆਰਪੁਰ ਵਿੱਚ ਸ਼ਹੀਦੀ ਸਮਾਗਮ ਮਨਾਇਆ ਗਿਆ
61st Police Commemoration Day observed at Police Lines, Hoshiarpur on Wednesday, where the Deputy Commissioner Apneet Riyait, SSP Navjot Singh Mahal and other officers of the police department paid tributes to the martyrs…

ਹੁਸ਼ਿਆਰਪੁਰ (ਆਦੇਸ਼ ਪਰਮਿੰਦਰ ਸਿੰਘ ):

ਡਿਊਟੀ ਦੌਰਾਨ ਮਾਰੇ ਗਏ/ਸਹੀਦ ਹੋਣ ਵਾਲੇ ਪੁਲਿਸ

ਕਰਚਮਾਰੀਆਂ ਦੀ ਯਾਦ ਵਿੱਚ ਪੁਲਿਸ ਲਾਈਨ ਜਿਲ੍ਹਾ ਹੁਸ਼ਿਆਰਪੁਰ ਵਿੱਚ ਸ਼ਹੀਦੀ ਸਮਾਗਮ ਮਨਾਇਆ ਗਿਆ।
ਇਸ ਸ਼ਹੀਦੀ ਸਮਾਗਮ ਵਿੱਚ ਸ਼੍ਰੀਮਤੀ ਅਪਨੀਤ ਰਿਆਤ, ਆਈ.ਏ.ਐਸ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ,

ਸ਼੍ਰੀ ਨਵਜੋਤ ਸਿੰਘ
ਮਾਹਲ, ਸੀਨੀਅਰ ਪੁਲਿਸ ਕਪਤਾਨ, ਹੁਸ਼ਿਆਰਪੁਰ, ਸ੍ਰੀ ਰਮਿੰਦਰ ਸਿੰਘ ਪੁਲਿਸ ਕਪਤਾਨ ਸਥਾਨਿਕ,



ਸ੍ਰੀ ਰਵਿੰਦਰ ਪਾਲ
ਸਿੰਘ ਸੰਧੂ ਪੁਲਿਸ ਕਪਤਾਨ ਇੰਨਵੈਸਟੀਗੇਸ਼ਨ, ਸ੍ਰੀ ਤੁਸ਼ਾਰ ਗੁਪਤਾ ਏ,ਐਸ.ਪੀ. ਗੜ੍ਹਸ਼ੰਕਰ, ਸ੍ਰੀ ਮਨੀਸ਼ ਕੁਮਾਰ
ਡੀ.ਐਸ.ਪੀ. ਦਸੂਹਾ, ਸ਼੍ਰੀ ਜਗਦੀਸ਼ ਰਾਜ ਅੱਤਰੀ ਡੀ.ਐਸ.ਪੀ. ਸਿਟੀ, ਸ੍ਰੀ ਦਲਜੀਤ ਸਿੰਘ ਖੱਖ ਡੀ.ਐਸ.ਪੀ. ਟਾਂਡਾ,



ਸ੍ਰੀ
ਰਵਿੰਦਰ ਸਿੰਘ ਡੀ.ਐਸ.ਪੀ. ਮੁਕੇਰੀਆਂ ਤੋਂ ਇਲਾਵਾ ਜ਼ਿਲਾ ਹੁਸ਼ਿਆਰਪੁਰ ਦੇ ਸਮੂਹ ਗਜ਼ਟਿਡ ਅਫਸਰ ਅਤੇ ਸਮੂਹ ਮੁੱਖ

ਅਫਸਰ ਥਾਣਾ ਸ਼ਾਮਲ ਹੋਏ।

ਇਹ ਸ਼ਹੀਦੀ ਸਮਾਗਮ ਮਿਤੀ 21.10.1959 ਨੂੰ ਚੀਨ ਨਾਲ ਲੱਗਦੀ ਸਰਹੱਦ ਉਪਰ,
ਚੀਨ ਦੀ ਫੌਜ ਵੱਲੋਂ ਕੀਤੇ ਗਏ ਲੁਕਵੇਂ ਹਮਲੇ ਦੋਰਾਨ ਹਾਟ ਸਪਰਿੰਗ ਲਦਾਖ ਵਿਖੇ ਤਾਇਨਾਤ ਕੇਂਦਰੀ ਰਿਜਰਵ ਪੁਲਿਸ
ਫੋਰਸ ਦੇ 10 ਜਵਾਨਾਂ ਦੇ ਸ਼ਹੀਦ ਹੋਣ ਦੀ ਯਾਦ ਵਿੱਚ ਹਰ ਸਾਲ 21 ਅਕਤੂਬਰ ਨੂੰ ਪੁਲਿਸ ਸ਼ਹੀਦੀ ਦਿਵਸ ਵਜੋਂ
ਮਨਾਇਆ ਜਾਂਦਾ ਹੈ।


ਇਸ ਸਾਲ ਮਿਤੀ 01.09.19 ਤੋਂ 31.08.20 ਤੱਕ ਭਾਰਤ ਵਿੱਚ ਕੁੱਲ 264 ਪੁਲਿਸ ਕਰਮਚਾਰੀ
ਆਪਣੀ ਡਿਊਟੀ ਦੌਰਾਨ ਵੱਖ-ਵੱਖ ਦੇਸ਼ਾ ਨਾਲ ਸਬੰਧਿਤ ਸ਼ਹੀਦ ਹੋਏ ਹਨ ਜਿਹਨਾਂ ਦਾ ਨਾਮ ਸ਼੍ਰੀ ਦਲਜੀਤ ਸਿੰਘ ਖੱਖ
ਡੀ.ਐਸ.ਪੀ. ਟਾਂਡਾ ਵੱਲੋਂ ਪੜ੍ਹੇ ਗਏ।


ਸ਼ਹੀਦ ਹੋਏ ਪੁਲਿਸ ਕਰਮਚਾਰੀਆਂ ਜਿੰਨਾ ਵੱਲੋਂ ਪਬਲਿਕ ਦੇ ਹਿੱਤਾਂ ਵਾਸਤੇ ਅਤੇ
ਦੇਸ਼ ਦੀ ਅਖੰਡਤਾ ਵਾਸਤੇ ਆਪਣੀ ਡਿਊਟੀ ਅਤੇ ਕਰਤਵ ਨੂੰ ਨਿਭਾਉਂਦੇ ਹੋਏ ਆਪਣਾ ਸਰਵਉੱਚ ਬਲੀਦਾਨ ਕੀਤਾ ਹੈ, ਨੂੰ
ਯਾਦ ਕੀਤਾ ਗਿਆ। ਸ਼ਹੀਦ ਹੋਏ ਜਵਾਨਾਂ ਦੀ ਯਾਦ ਵਿੱਚ ਪ੍ਰੇਡ ਕਮਾਂਡਰ ਸ਼੍ਰੀ ਗੁਰਪ੍ਰੀਤ ਸਿੰਘ ਪੀ.ਪੀ.ਐਸ ਉੱਪ ਪੁਲਿਸ
ਕਪਤਾਨ, ਸਥਾਨਿਕ ਅਤੇ ਸੋਗ ਪਰੇਡ ਵੱਲੋਂ ਸੋਗ ਸਲਾਮੀ ਦਿੱਤੀ ਗਈ ਐਸ.ਐਸ.ਪੀ. ਸ਼੍ਰੀ ਨਵਜੋਤ ਸਿੰਘ ਮਾਹਲ
ਪੀਜਾਇਡਿੰਗ ਅਫਸਰ ਨੇ ਸਾਰੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਅਰਪਣ ਕੀਤੀ ।

ਸ਼੍ਰੀਮਤੀ
ਅਪਨੀਤ ਰਿਆਤ, ਆਈ.ਏ.ਐਸ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਅਤੇ ਸ੍ਰੀ ਨਵਜੋਤ ਸਿੰਘ ਮਾਹਲ, ਸੀਨੀਅਰ ਪੁਲਿਸ

ਕਪਤਾਨ, ਹੁਸ਼ਿਆਰਪੁਰ ਵੱਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਫੁੱਲ ਭੇਂਟ ਕੀਤੇ ਗਏ। ਆਮ ਪਬਲਿਕ ਅਤੇ ਪੁਲਿਸ
ਕਰਮਚਾਰੀਆਂ ਨੂੰ ਸੁਨੇਹਾ ਦਿੱਤਾ ਕਿ ਸ਼ਹੀਦਾਂ ਵੱਲੋਂ ਡਿਊਟੀ ਦੌਰਾਨ ਦਿੱਤੇ ਹੋਏ ਬਲੀਦਾਨ ਨੂੰ ਹਮੇਸ਼ਾ ਯਾਦ ਰੱਖੀਏ। ਸਾਡਾ
ਸਾਰਿਆ ਦਾ ਫਰਜ ਬਣਦਾ ਹੈ ਕਿ ਅਜਿਹੇ ਪੁਲਿਸ ਜਵਾਨਾਂ ਦੇ ਪਰਿਵਾਰਾਂ ਨਾਲ ਪੂਰੀ ਪੂਰੀ ਹਮਦਰਦੀ ਬਰਕਰਾਰ ਰੱਖੀਏ
ਅਤੇ ਉਹਨਾਂ ਦੀ ਕਿਸੇ ਵੀ ਲੋੜ ਨੂੰ ਪੂਰਾ ਕਰਨ ਲਈ ਉਹਨਾਂ ਦੀ ਮੱਦਦ ਕਰ ਸਕੀਏ
.
CDT NEWS
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply