ਵੱਡੀ ਖ਼ਬਰ: ਦਰਿੰਦਗੀ ਦੀਆਂ ਸਭ ਹੱਦਾਂ ਪਾਰ: ਟਾਂਡਾ ਦੇ ਇੱਕ ਪਿੰਡ ਵਿੱਚ ਛੇ ਸਾਲਾ ਮਾਸੂਮ ਬੱਚੀ ਨਾਲ ਦੁਸ਼ਕਰਮ ਕਰਕੇ ਉਸ ਨੂੰ ਜਿੰਦਾ ਸਾੜ ਦਿੱਤਾ ਗਿਆ READ MORE : CLICK HERE::

ਟਾਂਡਾ / ਹੁਸ਼ਿਆਰਪੁਰ (ਚੌਧਰੀ ):  ਟਾਂਡਾ ਦੇ ਇੱਕ ਪਿੰਡ ਵਿੱਚ ਛੇ ਸਾਲਾ ਮਾਸੂਮ ਬੱਚੀ ਨਾਲ ਦੁਸ਼ਕਰਮ ਕਰਕੇ ਉਸ ਨੂੰ ਜਿੰਦਾ ਸਾੜ ਦਿੱਤਾ ਗਿਆ। ਅੱਧਸੜ੍ਹੇ ਸਰੀਰ ਨੂੰ ਬੋਰੀ ਨਾਲ ਢੱਕ ਕੇ ਘਰ ਦੇ ਕੋਲ ਹਵੇਲੀ ‘ਚ ਲੁਕਾ ਕੇ ਰੱਖਿਆ ਤਾਂ ਕਿ ਰਾਤ ਹੋਣ ਤੇ ਲਾਸ਼ ਨੂੰ ਖੁਰਦ-ਬੁਰਦ ਕੀਤੀ ਜਾ ਸਕੇ।

 ਬੱਚੀ ਦੁਪਹਿਰ ਤੋਂ ਲਾਪਤਾ ਸੀ। ਕਾਫੀ ਦੇਰ ਲੱਭਣ ਤੋਂ ਬਾਅਦ ਲਾਸ਼ ਕਿਸਾਨ ਸੁਰਜੀਤ ਸਿੰਘ ਦੀ ਹਵੇਲੀ ਤੋਂ ਮਿਲੀ। ਬੱਚੀ ਦੇ ਪਿਤਾ ਮੁਲਜ਼ਮ ਕੋਲ ਹੀ ਡਰਾਈਵਰ ਸੀ । ਬੱਚੀ ਦੀ ਮਾਂ ਨੇ ਕਿਹਾ ਉਸ ਦੀ ਬੇਟੀ ਦੁਪਹਿਰ ਤੋਂ ਲਾਪਤਾ ਹੈ । ਭਾਲ ਕਰਨ ‘ਤੇ ਪਤਾ ਲੱਗਾ ਕਿ ਸੁਰਜੀਤ ਸਿੰਘ ਦਾ ਪੋਤਾ ਸੁਰਪ੍ਰੀਤ ਸਿੰਘ ਉਸ ਦੀ ਬੇਟੀ ਨੂੰ ਕਿਤੇ ਲੈ ਕੇ ਜਾ ਰਿਹਾ ਸੀ। ਸ਼ਾਮ ਨੂੰ ਜਦੋਂ ਉਨ੍ਹਾਂ ਹਵੇਲੀ ਜਾ ਕੇ ਦੇਖਿਆ ਤਾਂ ਬੋਰੀ ‘ਚ ਬੇਟੀ ਦੀ ਅਧਸੜੀ ਲਾਸ਼ ਮਿਲੀ।

Advertisements

ਪੁਲਿਸ ਨੇ 19 ਸਾਲਾ ਮੁਲਜ਼ਮ ਸੁਰਪ੍ਰੀਤ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ ‘ਤੇ ਰੇਪ, ਲਾਸ਼ ਕੁਰਦ ਬੁਰਦ ਕਰਨ, ਹੱਤਿਆ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਬੱਚੀ ਅਰਧ ਨਗਨ ਹਾਲਤ ਚ ਸੀ। ਬੱਚੀ ਮੁਲਜ਼ਮ ਨੂੰ ਜਾਣਦੀ ਸੀ, ਇਸ ਲਈ ਉਸ ਦੇ ਨਾਲ ਚਲੇ ਗਈ।

Advertisements

ਉਹ ਬਿਸਕੁਟ ਖਵਾਉਣ ਦੇ ਬਹਾਨੇ ਉਸ ਨੂੰ ਨਾਲ ਲੈ ਗਿਆ। ਉਸ ਨੇ ਹਵੇਲੀ ਚ ਹੀ ਬੱਚੀ ਨਾਲ ਬਲਾਤਕਾਰ ਕੀਤਾ ਤੇ ਫਿਰ ਆਪਣਾ ਗੁਨਾਹ ਲੁਕਾਉਣ ਲਈ ਬੱਚੀ ਨੂੰ ਅੱਗ ਲਾ ਦਿੱਤੀ। ਉਧਰ, ਲੋਕਾਂ  ਨੇ ਮੁਲਜ਼ਮ ਖਿਲਾਫ ਸਖਤ ਸਜ਼ਾ ਦੀ ਮੰਗ ਕੀਤੀ ਹੈ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply