ਮਾਨਗੜ੍ਹ ਟੋਲ ਪਲਾਜ਼ਾ ਤੇ ਕਿਸਾਨਾਂ ਵਲੋਂ14ਵੇਂ ਦਿਨ ਵੀ ਸੰਘਰਸ਼ ਜਾਰੀ

ਕੇਂਦਰ ਸਰਕਾਰ ਦੀਆਂ ਇਹਨਾਂ ਨੀਤੀਆਂ ਕਰਕੇ ਹੀ ਕਿਸਾਨਾਂ ਦੀ ਦਿਸ਼ਾ ਤੇ ਦਸ਼ਾ ਖਰਾਬ ਹੋਈ : ਕਿਸਾਨ ਆਗੂ

ਗੜ੍ਹਦੀਵਾਲਾ / ਦਸੂਹਾ 22 ਅਕਤੂਬਰ (ਚੌਧਰੀ) : ਗੰਨਾ ਸੰਘਰਸ਼ ਕਮੇਟੀ ਏ ਬੀ ਸ਼ੂਗਰ ਮਿੱਲ ਰੰਧਾਵਾ (ਦਸੂਹਾ)ਵੱਲੋਂ ਇਲਾਕੇ ਦੇ ਕਿਸਾਨਾਂ ਦੇ ਸਹਿਯੋਗ ਨਾਲ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਦੀ ਅਗਵਾਈ ਹੇਠ ਕੇਂਦਰ ਦੀ ਮੋਦੀ ਸਰਕਾਰ ਦੀ ਤਰਫੋਂ ਕਿਸਾਨ ਵਿਰੋਧੀ ਬਣਾਏ ਕਾਲੇ ਕਾਨੂੰਨ ਦੇ ਖਿਲਾਫ ਮਾਨਗੜ੍ਹ ਟੋਲ ਪਲਾਜ਼ਾ ਤੇ ਦਿੱਤੇ ਜਾ ਰਹੇ ਅਣਮਿੱਥੇ ਸਮੇਂ ਦੇ ਧਰਨੇ ਦੇ 14ਵੇਂ ਦਿਨ ਮੋਦੀ ਸਰਕਾਰ ਖ਼ਿਲਾਫ਼ ਜੰਮ ਕੇ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਦਵਿੰਦਰ ਸਿੰਘ ਚੋਹਕਾ,ਚਰਨਜੀਤ ਸਿੰਘ ਚਠਿਆਲ,ਡਾ: ਸੁਖਦੇਵ ਸਿੰਘ ਢਿੱਲੋਂ(ਰਿਟਾ: ਐਗਰੀਕਲਚਰ ਅਫਸਰ),ਡਾ: ਮਝੈਲ ਸਿੰਘ, ਸੁਖਵੀਰ ਸਿੰਘ ਬਾਜਵਾ,ਗੁਰਪ੍ਰੀਤ ਸਿੰਘ ਬਾਜਵਾ,ਡਾ ਮੋਹਣ ਸਿੰਘ ਮੱਲੀ ਸਮੇਤ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਦੇ ਮਸਲੇ ਹੱਲ ਕਰਨ ਦੀ ਬਜਾਏ ਕਿਸਾਨਾਂ ਨੂੰ ਹੋਰ ਸ਼ਸ਼ੋਪੰਜ ਵਿੱਚ ਪਾ ਰਹੀ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦੀ ਮਦਦ ਕਰ ਰਹੀ ਹੈ ਜੋ ਕਿ ਬੜੀ ਨਮੋਸ਼ੀ ਦੀ ਗੱਲ ਹੈ।

ਉਨ੍ਹਾਂ ਕਿਹਾ ਕਿ ਨੁਮਾਇੰਦਿਆਂ ਨੂੰ ਚੁਣਨ ਦਾ ਕੀ ਫਾਇਦਾ ਜੇਕਰ ਆਮ ਲੋਕਾਂ ਬਾਰੇ, ਕਿਸਾਨਾਂ ਬਾਰੇ ਹੀ ਨਹੀਂ ਸੋਚਣ।ਵੋਟਾਂ ਲੈਣ ਤੋਂ ਪਹਿਲਾਂ ਮੋਦੀ ਨੇ ਕਿਹਾ ਸੀ ਕਿ ਸਵਾਮੀ ਨਾਥਨ ਰਿਪੋਰਟ ਲਾਗੂ ਕਰਾਂਗੇ ਪਰ ਸਰਕਾਰ ਬਣਨ ਤੋਂ ਬਾਅਦ ਕੁਝ ਵੀ ਅਜਿਹਾ ਨਾ ਕੀਤਾ, ਉਪਰੋਂ ਖੇਤੀ ਸਬੰਧੀ ਇਹ ਕਾਲੇ ਕਾਨੂੰਨ ਲਾਗੂ ਕਰਕੇ ਕਿਸਾਨਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ।ਉਨ੍ਹਾਂ ਅੱਗੇ ਆਖਿਆ ਕਿ ਕੇਂਦਰ ਸਰਕਾਰ ਦੀਆਂ ਇਨ੍ਹਾਂ ਨੀਤੀਆਂ ਕਰਕੇ ਹੀ ਕਿਸਾਨਾਂ ਦੀ ਦਿਸ਼ਾ ਤੇ ਦਸ਼ਾ ਖਰਾਬ ਹੋ ਗਈ ਹੈ। ਜੋ ਖੇਤੀ ਸਬੰਧੀ ਇਹ ਕਾਲੇ ਕਾਨੂੰਨ ਲਾਗੂ ਕੀਤੇ ਗਏ ਹਨ ਇਨ੍ਹਾਂ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਜਦ ਤੱਕ ਕਿਸਾਨਾਂ ਨੂੰ ਇਨਸਾਫ ਨਹੀਂ ਮਿਲਦਾ ਉਦੋਂ ਤੱਕ ਸਾਡਾ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ ਅਤੇ ਅਸੀਂ ਬਹੁਤ ਜਲਦ ਆਪਣੇ ਹੱਕ ਲੈਣ ਵਿਚ ਸਫਲ ਵੀ ਹੋਵਾਂਗੇ।

ਇਸ ਮੌਕੇ ਨਿਰਮਲ ਸਿੰਘ,ਸੁਖਵਿੰਦਰ ਸਿੰਘ,ਸਰਪੰਚ ਹਰਜਿੰਦਰ ਸਿੰਘ ਅਰਗੋਵਾਲ, ਹਰਪ੍ਰੀਤ ਚੋਹਕਾ, ਮਨਪ੍ਰੀਤ ਚੋਹਕਾ,ਮਨਦੀਪ ਚੋਹਕਾ, ਪਰਮਜੀਤ ਸਿੰਘ, ਜਗਤਾਰ ਸਿੰਘ ,ਸੰਤੋਖ ਸਿੰਘ, ਹਰਵਿੰਦਰ ਸਿੰਘ, ਬਲਵੀਰ ਸਿੰਘ, ਜਗੀਰ ਸਿੰਘ ਧੂਤ ਕਲਾਂ,ਬਲਵਿੰਦਰ ਸਿੰਘ,ਮਾਨ ਸਿੰਘ, ਤਰਨਦੀਪ ਸਿੰਘ,ਜਸਕਰਨ ਸਿੰਘ ਅਰਗੋਵਾਲ,ਹਰਪ੍ਰੀਤ ਸਿੰਘ, ਡਿੰਪਲ,ਤਰਸੇਮ ਸਿੰਘ,ਗੁਰਵਿੰਦਰ ਅਰਗੋਵਾਲ,ਇੰਦਰਜੀਤ ਸਿੰਘ, ਬਲਦੇਵ ਸਿੰਘ, ਜਸਵਿੰਦਰ ਸਿੰਘ,ਹਰਪਾਲ ਸਿੰਘ ਡੱਫਰ,ਮੱਘਰ ਸਿੰਘ ਪੰਨਵਾਂ,ਜਤਿੰਦਰ ਸਿੰਘ,ਪਰਮਜੀਤ ਸਿੰਘ ਸੱਗਲਾ,ਮੰਗਲ ਸਿੰਘ, ਬਲਦੇਵ ਸਿੰਘ, ਪੰਜਾਬ ਸਿੰਘ, ਚਰਨਜੀਤ ਸਿੰਘ, ਜਗਦੀਸ਼ ਸਿੰਘ, ਮਹਿੰਦਰ ਸਿੰਘ,ਮਾਸਟਰ ਸਵਰਨ ਸਿੰਘ,ਸੁਰਿੰਦਰ ਸਿੰਘ,ਮਲਕੀਤ ਸਿੰਘ,ਮਨਜੀਤ ਸਿੰਘ ਰੰਧਾਵਾ,ਪਿਆਰਾ ਸਿੰਘ,ਸੁਖਵਿੰਦਰ ਸਿੰਘ, ਜਗਜੀਤ ਸਿੰਘ,ਜਰਨੈਲ ਸਿੰਘ ਜੰਡੋਰ,ਕੇਵਲ ਸਿੰਘ ਡੱਫਰ,ਬਿਕਰਮ ਜੀਤ ਸਿੰਘ,ਜਗਦੀਪ ਸਿੰਘ ਸੱਗਲਾ,ਗੁਰਦੀਪ ਸਿੰਘ ਡੱਫਰ,ਮਨਵੀਰ, ਗੁਰਸਾਗਰ,ਕਾਲੂ, ਪਵੀ ਮਾਨਗੜ੍ਹ, ਆਦਿ ਭਾਰੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply