ਹੁਸ਼ਿਆਰਪੁਰ ਜਿਲੇ ‘ਚ ਕੋਰੋਨਾ ਨਾਲ 4 ਮੌਤਾਂ,34 ਹੋਰ ਲੋਕ ਆਏ ਕਰੋਨਾ ਦੀ ਮਾਰ ਹੇਠ

(ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ ਜਸਬੀਰ ਸਿੰਘ)

ਪਾਜੇਟਿਵ ਮਰੀਜਾਂ ਦੀ ਗਿਣਤੀ ਹੋਈ 5950, ਕੋਰੋਨਾ ਨਾਲ ਹੋਈਆਂ ਮੋਤਾਂ ਦੀ ਗਿਣਤੀ 205 ਪੁੱਜੀ

ਹੁਸ਼ਿਆਰਪੁਰ 23 ਅਕਤੂਬਰ (ਚੌਧਰੀ) : ਅੱਜ ਫਲੂ ਵਰਗੇ ਸ਼ੱਕੀ ਲੱਛਣਾ ਵਾਲੇ  1787 ਨਵੇ ਸੈਪਲ ਲੈਣ  ਨਾਲ ਅਤੇ 1544 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਪਾਜੇਟਿਵ ਮਰੀਜਾਂ ਦੇ 34 ਨਵੇ ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 5950  ਹੋ ਗਈ ਹੈ । ਜਿਲੇ ਵਿੱਚ ਕੋਵਿਡ 19 ਦੇ ਅੱਜ ਤੱਕ ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 143857 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ 137273 ਸੈਪਲ ਨੈਗਟਿਵ,ਜੱਦ ਕਿ 1693 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ,132 ਸੈਪਲ ਇਨਵੈਲਡ ਹਨ ਤੇ ਹੁਣ ਤੱਕ ਮੌਤਾਂ ਦੀ ਗਿਣਤੀ 205 ਹੈ । ਐਕਟਿਵ ਕੇਸਾ ਦੀ ਗਿਣਤੀ   ਹੈ 247 ਜਦ ਕਿ ਠੀਕ ਹੋ ਕਿ ਘਰ ਗਏ ਮਰੀਜਾਂ ਦੀ ਗਿਣਤੀ 5501 ਹਨ  ।

ਸਿਵਲ ਸਰਜਨ ਡਾ ਜਸਬੀਰ ਸਿੰਘ ਨੇ ਇਹ ਵੀ ਦੱਸਿਆ ਕਿ ਅੱਜ ਜਿਲਾਂ ਹੁਸ਼ਿਆਰਪੁਰ ਵਿੱਚ 34 ਪਾਜੇਟਿਵ ਕੇਸ ਆਏ ਹਨ,  ਹੁਸ਼ਿਆਰਪੁਰ ਸ਼ਹਿਰ 6 ਕੇਸ ਸਬੰਧਿਤ ਹਨ ਜਦ ਕੇ ਬਾਕੀ ਜਿਲੇ ਦੇ ਸਿਹਤ ਕੇਦਰਾਂ ਦੇ 28 ਪਾਜੇਟਵ ਮਰੀਜ ਹਨ।ਜਿਲੇ ਵਿੱਚ ਕੋਰੋਨਾ ਨਾਲ ਚਾਰ ਮੌਤਾਂ ਹੋਈ ਹੈ (1) 71 ਸਾਲਾ ਵਿਆਕਤੀ ਵਾਸੀ ਮੇਹਟੀਆਣਾ ,ਮੌਤ  ਐਮ ਐਚ, ਜਲੰਧਰ ਵਿਖੇ ਹੋਈ ਹੈ (2) 85 ਸਾਲਾ ਔਰਤ ਬੱਸੀ ਖਵਾਜੂ ਹੁਸ਼ਿਆਰਪੁਰ ਆਈ ਐਮ ਏ ਕੋਵਿਡ ਕੇਅਰ ਸੈਟਰ ਹੁਸ਼ਿਆਰਪੁਰ ਵਿਖੇ ਮੌਤ ਹੋਈ ਹੈ (3)84 ਸਾਲਾ ਔਰਤ ਮਹੁੱਲਾਂ ਟਿੱਬਾ ਸਹਿਬ ਮੌਤ ਨਿਜੀ ਹਸਪਤਾਲ ਜਲੰਧਰ ਵਿਖੇ ਹੋਈ (4 ) 52 ਸਾਲਾ ਵਿਆਕਤੀ ਵਾਸੀ ਮੂਨਕ ਖੁਰਦ ਟਾਡਾ ਦੀ ਮੌਤ ਡੀ.ਐਮ.ਸੀ. ਲਧਿਆਣਾ ਵਿਖੇ ਹੋਈ ਹੈ।

ਸਿਵਲ ਸਰਜਨ  ਲੋਕਾਂ ਨੂੰ ਅਪੀਲ ਕਰਾਦਿਆਂ ਕਿਹਾ ਕਿ ਕੋਵਿਡ-19  ਵਾਇਰਸ ਦੇ ਸਮਾਜਿਕ ਫਲਾਅ ਨੂੰ ਰੋਕਣ ਲਈ ਸਾਨੂੰ ਅਪਣੀ ਸੈਪਲਿੰਗ ਨਜਦੀਕੀ ਸਿਹਤ ਸੰਸਥਾ ਤੋ ਕਰਵਾਉਣੀ ਚਾਹੀਦੀ ਦੀ ਹੈ ਤਾਂ ਜੋ ਇਸ ਬਿਮਾਰੀ ਦਾ ਜਲਦ ਪਤਾ ਲੱਗਣ ਤੇ ਇਸ ਤੇ ਕੰਟਰੋਲ ਕੀਤਾ ਜਾ ਸਕੇ ।  

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply