ਸਿੰਘਲੈਂਡ ਸੰਸਥਾ ਵਲੋਂ ਜ਼ਰੂਰਤਮੰਦ ਦੇ ਇਲਾਜ ਲਈ 25 ਹਜ਼ਾਰ ਰੁਪਏ ਦੀ ਆਰਥਿਕ ਮਦਦ

(ਪੀੜਤ ਪਰਿਵਾਰ ਨੂੰ 25 ਹਜਾਰ ਰੁਪਏ ਦਾ ਚੈੱਕ ਭੇਂਟ ਕਰਦੇ ਹੋਏ ਸੰਸਥਾ ਮੈਂਬਰ ਮਨਦੀਪ ਸਿੰਘ ਅਤੇ ਹੋਰ)

ਗੜ੍ਹਦੀਵਾਲਾ 25 ਅਕਤੂਬਰ (ਚੌਧਰੀ) : ਸਿੰਘਲੈਂਡ ਸੰਸਥਾ ਦੇ ਪ੍ਰਧਾਨ ਅੰਮ੍ਰਿਤ ਪਾਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਆਪਣੇ ਸਮਾਜ ਭਲਾਈ ਦੇ ਕੰਮਾਂ ਨੂੰ ਅੱਗੇ ਵਧਾਉਂਦੇ ਹੋਏ ਅੱਜ ਪਿੰਡ ਬਸੀ ਮਰੂਫ  ਦੇ ਰਹਿਣ ਵਾਲੇ ਸੰਦੀਪ ਕੁਮਾਰ ਦੇ ਇਲਾਜ ਲਈ 25 ਹਜ਼ਾਰ ਰੁਪਏ ਦੀ ਆਰਥਿਕ ਮਦਦ ਦਿੱਤੀ ਗਈ।ਇਸ ਮੌਕੇ ਇਹ ਸੰਸਥਾ ਮੈਂਬਰਾਂ ਨੇ ਦੱਸਿਆ ਕਿ ਸੰਦੀਪ ਕੁਮਾਰ ਪਲੰਬਰ ਦਾ ਕੰਮ ਕਰਦਾ ਸੀ ਕੁਝ ਦਿਨ ਪਹਿਲਾਂ ਫੈਕਟਰੀ ਵਿਚ ਕੰਮ ਕਰਦੇ ਸਮੇਂ ਹਾਈ ਵੋਲਟ ਬਿਜਲੀ ਦੀਆਂ ਤਾਰਾਂ ਨਾਲ ਕਰੰਟ ਲੱਗਣ ਕਾਰਨ ਸੰਦੀਪ ਦੀਆਂ ਦੋਵੇਂ ਬਾਹਵਾਂ ਅਤੇ ਪੈਰਾਂ ਦੇ ਪੰਜੇ ਕੱਟਣੇ ਪਏ ਸਨ।

ਜਿਸ ਦਾ ਇਲਾਜ ਹੁਸ਼ਿਆਰਪੁਰ ਦੇ ਇੱਕ ਨਿਜੀ ਹਸਪਤਾਲ ਵਿਚ ਚੱਲ ਰਿਹਾ ਹੈ। ਸੰਦੀਪ ਦੇ ਇਲਾਜ ਤੇ ਕਾਫ਼ੀ ਖਰਚਾ ਹੋ ਚੁੱਕਿਆ ਸੀ।ਪਰਿਵਾਰ ਵਿੱਚ ਕਮਾਈ ਦਾ ਕੋਈ ਸਾਧਨ ਨਾ ਹੋਣ ਕਰਕੇ ਪਰਿਵਾਰ ਪੀੜਤ ਦਾ ਇਲਾਜ ਕਰਵਾਉਣ ਵਿੱਚ ਅਸਮਰਥ ਸਨ।ਜਿਸ ਦੇ ਇਲਾਜ ਲਈ ਸੁਸਾਇਟੀ ਵੱਲੋਂ ਵੀ 25 ਹਜ਼ਾਰ ਰੁਪਏ ਆਰਥਿਕ ਮਦਦ ਦਿੱਤੀ ਗਈ ਹੈ। ਇਸ ਮਦਦ ਲਈ ਪਰਿਵਾਰ ਵੱਲੋਂ ਸਿੰਘਲੈਂਡ ਸੰਸਥਾ ਦੇ ਮੈਂਬਰਾਂ ਦਾ ਧੰਨਵਾਦ ਕੀਤਾ।ਇਸ ਮੌਕੇ ਨਵਦੀਪ ਸਿੰਘ,ਗੁਰਪ੍ਰੀਤ ਸਿੰਘ,ਸਿਮਰਨ ਸਿੰਘ,ਮਨਦੀਪ ਸਿੰਘ,ਮੌਜੂਦ ਸਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply