ਸਰਕਾਰਾਂ ਜਨਤਾ ਦੀ ਸੇਵਾ ਕਰਨ ਲਈ ਹੁੰਦੀਆਂ ਹਨ, ਨਾ ਕਿ ਜਨਤਾ ਉਪਰ ਬੋਝ ਪਾਉਣ ਲਈ : ਸੂਬੇਦਾਰ ਕੁਲਵੰਤ ਸਿੰਘ

ਦੀਨਾਨਗਰ 28 ਅਕਤੂਬਰ ( ਬਲਵਿੰਦਰ ਸਿੰਘ ਬਿੱਲਾ ) : ਕਿਸਾਨਾਂ ਅਤੇ ਮਜਦੂਰਾਂ ਦੇ ਹੱਕਾਂ ਦੀ ਲੜਾਈ ਵਿਚ ਦੇਸ਼ ਦਾ ਹਰ ਇਕ ਨਾਗਰਿਕ ਤਨਮਨ ਨਾਲ ਇਸ ਸੰਘਰਸ਼ ਵਿਚ ਹਾਜਰ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਹੋਇਆ ਆਮ ਆਦਮੀ ਪਾਰਟੀ ਦੇ ਸਾਬਕਾ ਪ੍ਰਧਾਨ ਐਸੀ ਵਿੰਗ ਗੁਰਦਾਸਪੁਰ ਸੂਬੇਦਾਰ ਕੁਲਵੰਤ ਸਿੰਘ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਕਿਸਾਨਾਂ ਅਤੇ ਮਜਦੂਰਾਂ ਦੇ ਹੱਕਾਂ ਨੂੰ ਦਵਾਉਣ ਲਈ ਤਾਨਾਸ਼ਾਹੀ ਰਵਈਏ ਦਾ ਸਹਾਰਾ ਲੈ ਰਹੀ ਹੈ। ਸੂਬੇਦਾਰ ਕੁਲਵੰਤ ਸਿੰਘ ਨੇ ਕੇਂਦਰ ਦੀ ਭਾਜਪਾ ਸਰਕਾਰ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਿੰਦਿਆ ਕਰਦੇ ਹੋਈ ਕਿਹਾ ਕਿ ਲੋਕਾਂ ਨੂੰ ਆਰਥਿਕ ਮਦੱਦ ਦੇਣ ਦੀ ਵਜਾਏ ਸਗੋਂ ਲੋਕਾਂ ਨੂੰ ਲੁੱਟਣ ਲਈ ਨਵੇਂ ਢੰਗ ਤਰੀਕਿਆਂ ਦਾ ਪ੍ਰਯੋਗ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਜਨਤਾ ਪਹਿਲਾ ਹੀ ਕੋਰੋਨਾ ਮਹਾਮਾਰੀ ਦੀ ਮਾਰ ਚੱਲ ਚੁੱਕੀ ਹੈ ਅਤੇ ਦੂੱਜੇ ਪਾਸੇ ਕੇਂਦਰ ਸਰਕਾਰ ਵਲੋਂ ਲੋਕ ਮਾਰੂ ਨੀਤੀਆਂ ਨਾਲ ਲੋਕਾਂ ਉਪਰ ਬੋਂਜ ਪਾਇਆ ਜਾ ਰਿਹਾ ਹੈ। ਸੂਬੇਦਾਰ ਕੁਲਵੰਤ ਸਿੰਘ ਨੇ ਕਿਹਾ ਕਿ ਸਰਕਾਰਾਂ ਜਨਤਾ ਦੀ ਸੇਵਾ ਕਰਨ ਲਈ ਹੁੰਦੀਆਂ ਹਨ ਨਾ ਕਿ ਜਨਤਾ ਉਪਰ ਬੋਝ ਪਾਉਣ ਲਈ ਹੁੰਦੀਆਂ ਹਨ। ਸੂਬੇਦਾਰ ਕੁਲਵੰਤ ਸਿੰਘ ਨੇ ਕਿਹਾ ਕਿ ਦਿੱਲੀ ਵਿਚ ਆਮ ਆਦਮੀ ਪਾਰਟੀ ਦੀ ਕੇਜਰੀਵਾਲ ਸਰਕਾਰ ਨੇ ਲੋਕਾਂ ਨੂੰ ਰਾਹਤ ਦੇਣ ਲਈ ਜੋ ਨੀਤੀਆਂ ਚਲਾਈਆਂ ਹਨ ਮੋਦੀ ਸਰਕਾਰ ਉਹਨਾਂ ਨੀਤੀਆਂ ਤੋਂ ਉਲਟ ਚੱਲ ਰਹੀ ਹੈ। ਉਹਨਾਂ ਕਿਹਾ ਕਿ ਇਸ ਬਿੱਲ ਨੂੰ ਵਾਪਿਸ਼ ਕਰਵਾਉਣ ਲਈ ਆਮ ਆਦਮੀ ਪਾਰਟੀ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜਕੇ ਖੜੀ ਹੈ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply