ਪੁਰਾਣੀ ਪੈੰਨਸ਼ਨ ਬਹਾਲੀ ਸੰਘਰਸ਼ ਕਮੇਟੀ ਜਿਲਾ ਹੁਸਿਆਰਪੁਰ(ਨੇਪਸ਼ੁ ਦਾ ਅੰਗ) ਵਲੋਂ ਤਹਿਸੀਲ ਪੱਧਰੀ ਰੋਸ ਪ੍ਰਦਰਸ਼ਨ 3 ਨਵੰਬਰ ਨੂੰ

ਇਹ ਰੋਸ ਪ੍ਰਦਰਸਨ ਹੁਸ਼ਿਆਰਪੁਰ,ਗੜ੍ਹਸ਼ੰਕਰ,ਟਾਂਡਾ,ਦਸੂਆ, ਮੁਕੇਰੀਆਂ ਅਤੇ ਤਲਵਾੜਾ ਵਿਖੇ ਹੋਵੇਗਾ

ਦਸੂਹਾ 30 ਅਕਤੂਬਰ (ਚੌਧਰੀ) : ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ, ਪੰਜਾਬ (ਐੱਨ. ਪੀ.ਐੱਸ. ਈ. ਯੂ.) ਵਲੋਂ ਸੂਬੇ ਭਰ ਵਿੱਚ ਪੰਜਾਬ ਸਰਕਾਰ ਦੇ ਪੁਤਲੇ ਸਾੜਨ ਦੀ ਮੁਹਿੰਮ ਦਾ ਆਗਾਜ਼ ਕੀਤਾ ਗਿਆ ਹੈ। ਯਾਦ ਰਹੇ ਕਿ ਇੱਕ ਜਨਵਰੀ 2004 ਤੋਂ ਬਾਅਦ ਭਰਤੀ ਮੁਲਾਜਮਾਂ ਨੂੰ ਪੁਰਾਣੀ ਪੈਨਸ਼ਨ ਬੰਦ ਕਰਕੇ ਐਨ ਪੀ ਐਸ ਲਾਗੂ ਕਰ ਦਿੱਤੀ ਗਈ ਸੀ। ਇਸ ਤਹਿਤ ਹੁਣ ਇਸਦੇ ਮਾਰੂ ਪ੍ਰਭਾਵ ਸਾਹਮਣੇ ਆਉਣ ਲੱਗੇ ਹਨ। ਜੋ ਵੀ ਸਾਥੀ ਇਸ ਨਵੀਂ ਪੈਨਸ਼ਨ ਵਿਵਸਥਾ ਅਧੀਨ ਰਿਟਾਇਰ ਹੋਏ ਹਨ ਬਹੁਤ ਹੀ ਨਿਗੂਣੀਆਂ ਪੈਨਸ਼ਨ ਨਾਲ ਗੁਜਾਰਾ ਕਰ ਰਹੇ ਹਨ।

ਉਕਤ ਜੱਥੇਬੰਦੀਆਂ ਵੱਲੋਂ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਪੁਰਾਣੀ ਪੈਨਸ਼ਨ ਨੂੰ ਬਹਾਲ ਕਰਾਉਣ ਲਈ ਜੱਦੋ ਜਹਿਦ ਕੀਤੀ ਜਾ ਰਹੀ ਹੈ। ਜੱਥੇਬੰਦੀਆਂ ਦੇ ਸੰਘਰਸ਼ ਸਦਕਾ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ 10 ਮਾਰਚ 2019 ਨੂੰ ਪੰਜਾਬ ਸਰਕਾਰ ਨੇ ਰਿਵੀਊ ਕਮੇਟੀ ਗਠਨ ਕਰਦਿਆਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ। ਜਿਸਦੀ ਕਾਰਗੁਜ਼ਾਰੀ ਹੁਣ ਤੱਕ ਸਿਫਰ ਰਹੀ। ਪਿਛਲੇ ਕੁਝ ਦਿਨ ਪਹਿਲਾਂ ਵੀ ਸਰਕਾਰ ਵਲੋਂ ਪੁਰਾਣੀ ਪੈਨਸ਼ਨ ਉੱਪਰ ਵਿਚਾਰ ਕਰਨ ਲਈ ਕਮੇਟੀ ਦੇ ਗਠਨ ਦੀ ਗੱਲ ਕਹੀ ਗਈ ਸੀ ਪਰ ਕੋਈ ਨਤੀਜਾ ਸਾਹਮਣੇ ਨਹੀਂ ਆਇਆ।

ਇਸ ਕਮੇਟੀ ਦੀ ਨਾ ਤਾਂ ਜੱਥੇਬੰਦੀਆਂ ਨਾਲ ਕੋਈ ਮੀਟਿੰਗ ਹੋਈ ਨਾ ਹੀ ਕੋਈ ਦਫਤਰ ਅਲਾਟ ਹੋਇਆ। ਇਸਨੂੰ ਜੱਥੇਬੰਦੀਆਂ ਨੇ ਮੁਲਾਜਮਾਂ ਦੇ ਅੱਖੀਂ ਘੱਟਾ ਪਾਉਣ ਲਈ ਖਾਨਾਪੂਰਤੀ ਗਰਦਾਨਿਆ ਗਿਆ। ਜੇ ਸਰਕਾਰ ਇਸੇ ਤਰਾਂ ਮੁਲਾਜਮਾਂ ਦੇ ਅੱਖੀਂ ਘੱਟਾ ਪਾਉਣ ਵਾਲੀ ਗੱਲ ਕਰਦੀ ਰਹੀ ਜਾਂ ਟਾਲ ਮਟੋਲ ਵਾਲੀ ਗੱਲ ਕਰਦੀ ਹੈ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਇੱਕ ਜਲੌਅ ਦਾ ਰੂਪ ਧਾਰਨ ਕਰ ਸਕਦਾ ਹੈ। ਇਸ ਲਈ ਸਰਕਾਰ ਖੁਦ ਜੁੰਮੇਵਾਰ ਹੋਵੇਗੀ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਜਿਲਾ ਕਨਵਨੀਰ ਸੰਜੀਵ ਧੂਤ,ਚੀਫ਼ ਪ੍ਰਬੰਧਕ ਸੁਰਜੀਤ ਰਾਜਾ, ਜਨਰਲ ਸਕੱਤਰ ਤਿਲਕ ਰਾਜ,ਕੈਸ਼ੀਅਰ ਜਗਵਿੰਦਰ ਸਿੰਘ,ਪ੍ਰੈਸ ਸਕੱਤਰ ਬਲਦੇਵ ਸਿੰਘ ਤੇ ਵਿਕਾਸ ਸ਼ਰਮਾ,ਆਈ ਟੀ ਵਿੰਗ ਇੰਚਾਰਜ ਜਸਵੀਰ ਬੋਦਲ ਵਲੋਂ ਕੀਤਾ ਗਿਆ।

ਇਸ ਮੌਕੇ ਜਥੇਬੰਦੀ ਵਲੋਂ ਵੱਖ ਵੱਖ ਵਿਭਾਗਾਂ ਤੋਂ ਐੱਨ.ਪੀ.ਐੱਸ. ਤੋਂ ਪ੍ਰਭਾਵਿਤ ਮੁਲਾਜ਼ਮਾਂ ਨੂੰ ਅਪੀਲ ਕੀਤੀ ਕਿ 3 ਨਵੰਬਰ ਆਪਣੀ ਸਬੰਧਿਤ ਤਹਿਸੀਲ ਵਿਖੇ ਪਹੁੰਚਣ ਤਾਂ ਜੋ ਪੰਜਾਬ ਸਰਕਾਰ ਦਾ ਪੁਤਲਾ ਸਾੜ ਕੇ ਸਰਕਾਰ ਪ੍ਰਤੀ ਆਪਣਾ ਰੋਸ ਪਰਗਟ ਕੀਤਾ ਜਾ ਸਕੇ।ਆਗੂਆਂ ਨੇ ਦੱਸਿਆ ਕਿ 3 ਨਵੰਬਰ ਨੂੰ ਰੋਸ ਪ੍ਰਦਰਸਨ ਹੁਸ਼ਿਆਰਪੁਰ ,ਗੜ੍ਹਸ਼ੰਕਰ,ਟਾਂਡਾ, ਦਸੂਆ,ਮੁਕੇਰੀਆਂ ਅਤੇ ਤਲਵਾੜਾ ਵਿਖੇ ਹੋਵੇਗਾ।ਜਿਸ ਵਿਚ ਭਾਰੀ ਗਿਣਤੀ ਵਿਚ ਕਰਮਚਾਰੀ ਸ਼ਾਮਿਲ ਹੋਣਗੇ ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply