ਪੰਜਾਬ ਤੇ ਯੂ.ਟੀ. ਮੁਲਾਜ਼ਮ ਸੰਘਰਸ਼ ਮੋਰਚੇ ਵਲੋਂ ਮੁਲਾਜ਼ਮ ਮੰਗਾਂ ਲਈ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਦੇ ਜੱਦੀ ਸ਼ਹਿਰ ਕਾਦੀਆਂ ਵਿਖੇ 3 ਨਵੰਬਰ ਨੂੰ ਜ਼ੋਨਲ ਰੈਲੀ ਕਰਨ ਦਾ ਐਲਾਨ

ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਗੁਰਦਾਸਪੁਰ ਵਲੋਂ ਭਰਵੀਂ ਸ਼ਮੂਲੀਅਤ ਕਰਵਾਉਣ ਦਾ ਫੈਸਲਾ

ਗੁਰਦਾਸਪੁਰ 30ਅਕਤੂਬਰ( ਅਸ਼ਵਨੀ ) : ਪੰਜਾਬ ਅਤੇ ਯੂ ਟੀ ਮੁਲਾਜ਼ਮ ਸੰਘਰਸ਼ ਮੋਰਚੇ ਵਲੋਂ ਕਾਦੀਆਂ  ਵਿਖੇ 3 ਨਵੰਬਰ ਨੂੰ ਮੁਲਾਜ਼ਮ ਮੰਗਾਂ ਲਈ ਜ਼ੋਨਲ ਪੱਧਰ ਦੀ ਰੈਲੀ ਕੀਤੀ ਜਾ ਰਹੀ ਹੈ  ਜਿਸ ਵਿਚ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਨਾਲ ਸਬੰਧਤ ਆਸ਼ਾ ਵਰਕਰਾਂ ਅਤੇ ਫੈਸੀਲੀਟੇਟਰਜ,ਮਿਡ ਡੇ ਮੀਲ ਕੁੱਕ ਵਰਕਰ,ਜੰਗਲਾਤ ਵਰਕਰ ,ਅਧਿਆਪਕ,ਅਤੇ ਕੱਚੇ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਵੱਡੀ ਗਿਣਤੀ ਵਿੱਚ ਭਾਗ ਲੈਣਗੀਆਂ।ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਗੁਰਦਾਸਪੁਰ ਇਕਾਈ ਵੱਲੋਂ ਜਿਲਾ ਆਗੂ ਅਮਰਜੀਤ ਸ਼ਾਸਤਰੀ ਅਤੇ ਅਨੇਕ ਚੰਦ ਪਾਹੜਾ ਦੀ  ਪ੍ਰਧਾਨਗੀ ਹੇਠ ਰੋਸ ਪ੍ਰਦਰਸ਼ਨ ਕਰ ਕੇ ਪੰਜਾਬ ਸਰਕਾਰ ਦੀ ਮੁਲਾਜ਼ਮ ਮਾਰੂ ਨੀਤੀਆਂ ਨੂੰ ਨੰਗਾ ਕੀਤਾ। ਇਸ ਮੌਕੇ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਗੁਰਦਾਸਪੁਰ ਦੇ ਜਿਲਾ ਜਰਨਲ ਸਕੱਤਰ ਗੁਰਦਿਆਲ ਚੰਦ ਅਤੇ ਸੰਯੁਕਤ ਸਕੱਤਰ ਬਲਵਿੰਦਰ ਕੌਰ  ,ਸੁਖਜਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਪੰਜਾਬ ਨੇ ਕਿਹਾ ਕਿ ਪੰਜਾਬ ਸਰਕਾਰ ਮੋਨਟੇਕ ਸਿੰਘ ਆਹਲੂਵਾਲੀਆ ਦੀਆਂ ਸਿਫਾਰਸ਼ਾਂ ਤੇ ਪੰਜਾਬ ਦੇ ਮੁਲਾਜ਼ਮਾਂ ਤੋਂ ਪਹਿਲਾਂ ਮਿਲਦੀਆਂ ਸਹੂਲਤਾਂ ਖੋਹਣ ਜਾ ਰਹੀ ਹੈ। ਦੋ ਸੌ ਰੁਪਏ ਪ੍ਰਤੀ ਮਹੀਨਾ ਵਿਕਾਸ ਟੈਕਸ ਦੇਣ ਤੋਂ ਬਾਅਦ ਵੀ ਖ਼ਾਲੀ ਖਜ਼ਾਨੇ ਨੂੰ ਭਰਨ ਲਈ ਕਿਰਤ ਕਾਨੂੰਨਾਂ ਤਹਿਤ ਘੱਟੋ-ਘੱਟ ਉਜਰਤਾਂ ਵਿਚ ਵਾਧਾ ਕਰਨ ਦੀ ਪ੍ਰਕਿਰਿਆ ਬੰਦ ਕਰਨ ਅਤੇ ਮਹਿੰਗਾਈ ਭੱਤਾ ਕਿਸ਼ਤ ਤੋਂ ਹੱਥ ਖਿੱਚ ਲਿਆ ਹੈ।1-1-2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਬਹਾਲ ਨਹੀਂ ਕੀਤੀ ਜਾ ਰਹੀ ਹੈ 

ਮੋਰਚੇ ਨਾਲ ਸਬੰਧਤ ਸਮੂਹ ਮੁਲਾਜ਼ਮ ਫੈਡਰੇਸ਼ਨਾਂ, ਅਧਿਆਪਕ ਜਥੇਬੰਦੀਆਂ, ਕੱਚੇ/ਠੇਕਾ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਅਤੇ ਮਾਣ ਭੱਤਾ ਵਰਕਰਾਂ ਦੀਆਂ ਜਥੇਬੰਦੀਆਂ ਨੂੰ ਇਹਨਾਂ ਰੈਲੀਆਂ ਦੀਆਂ ਵੱਡੀਆਂ ਤਿਆਰੀਆਂ ਕਰਨ ਵਿੱਚ ਲੱਗ ਚੁੱਕੀਆਂ ਹਨ ਤਾਂ ਜੋ ਮੁਲਾਜ਼ਮ ਲਹਿਰ ਦੇ ਮੋਢਿਆਂ ‘ਤੇ ਆਣ ਪਈ ਇਤਿਹਾਸਕ ਜ਼ਿੰਮੇਵਾਰੀ ਨੂੰ ਨਿਭਾਇਆ ਜਾ ਸਕੇ ਅਤੇ ਨਿੱਜੀਕਰਨ ਨੂੰ ਰੱਦ ਕਰਕੇ ਸਰਕਾਰੀ, ਅਰਧ ਸਰਕਾਰੀ ਅਤੇ ਜਨਤਕ ਖ਼ੇਤਰ ਦੇ ਅਦਾਰਿਆਂ ਨੂੰ ਆਉਣ ਵਾਲੀਆਂ ਪੀੜੀਆਂ ਲਈ ਸੰਭਾਲਿਆ ਜਾ ਸਕੇ।ਮੀਟਿੰਗ ਵਿੱਚ ਆਸ਼ਾ ਵਰਕਰਾਂ ਅਤੇ ਫੈਸੀਲੀਟੇਟਰਜ ਨੂੰ ਘੱਟੋ-ਘੱਟ ਉਜਰਤ ਕਾਨੂੰਨ ਤਹਿਤ ਤਨਖਾਹ ਦੇਣ,ਵੀਹ ਵੀਹ ਸਾਲ ਤੋਂ ਪੱਕੇ ਹੋਣ ਦੀ ਉਡੀਕ ਵਿਚ ਬੈਠੇ ਜੰਗਲਾਤ ਵਰਕਰਾਂ ਨੂੰ ਪੱਕਾ ਕਰਨ,ਮਿਡ ਡੇ ਮੀਲ ਕੁੱਕ ਵਰਕਰਾਂ ਨੂੰ ਉਚਿਤ ਤਨਖਾਹ ਦੇਣ ਅਤੇ ਪੰਜਾਬ ਦੇ ਮੁਲਾਜ਼ਮਾਂ ਤੇ ਧੱਕੇ ਨਾਲ ਕੇਂਦਰੀ ਪੈਟਰਨ  ਤੇ ਤਨਖਾਹ ਕਮਿਸ਼ਨ ਥੋਪਣ ਦਾ ਮੁੱਦਾ ਉਠਾਇਆ ਗਿਆ।
  ਇਸ ਮੌਕੇ ਜਮੀਤ ਰਾਜ,ਹਰਦੀਪ ਰਾਜ,ਅਜੈਬ ਸਿੰਘ,ਜਸਬੀਰ ਪਾਲ,ਅਮਰਜੀਤ ਸਿੰਘ ਕੋਠੇ ਨੇ ਕਿਹਾ ਕਿ ਕਾਦੀਆਂ ਗੁਰਦਾਸਪੁਰ, ਅੰਮ੍ਰਿਤਸਰ, ਤਰਨ ਤਾਰਨ, ਪਠਾਨਕੋਟ, ਕਪੂਰਥਲਾ, ਜਲੰਧਰ, ਹੁਸ਼ਿਆਰਪੁਰ ਇਲਾਕੇ ਸਮੂਹ ਮੁਲਾਜਮ ਵੱਡੀ ਗਿਣਤੀ ਵਿਚ ਸ਼ਾਮਿਲ  ਹੋਕੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਘਰ ਵੱਲ ਮਾਰਚ ਕਰਨਗੇ ।ਉਨ੍ਹਾਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਤੇ ਧਿਆਨ ਨਾ ਦਿੱਤਾ ਤਾਂ ਇਹ ਸੰਘਰਸ਼ ਹੋਰ ਤਿੱਖਾ ਹੋਵੇਗਾ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply