ਕੈਬਨਿਟ ਮੰਤਰੀ ਪੰਜਾਬ ਸ਼ੁੰਦਰ ਸ਼ਾਮ ਅਰੋੜਾ ਨੇ ਕੀਤਾ ਪੱਲਸ ਪੋਲੀਓ ਟੀਕਾਕਰਨ ਮੁਹਿੰਮ ਦਾ ਅਗਾਜ
ਹੁਸ਼ਿਆਰਪੁਰ 30ਅਕਤੂਬਰ (ADESH) : ਸਬ ਨੈਸ਼ਨਲ ਪੱਲਸ ਪੋਲੀਓ ਟੀਕਾਕਰਨ ਮੁਹਿੰਮ ਦਾ ਅਗਾਜ ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਸ਼ੁੰਦਰ ਸ਼ਾਮ ਅਰੋੜਾ ਵੱਲੋ ਸਲੱਮ ਏਰੀਏ ਮੁਹੱਲਾ ਰਾਮ ਨਗਰ ਪੁਰਹੀਰਾ ਵਿੱਚ 0 ਤੋ 05 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਕੇ ਕੀਤਾ ਗਿਆ । ਇਸ ਮੋਕੇ ਉਹਨਾਂ ਦੱਸਿਆ ਕਿ 1 ਨਵੰਬਰ 2011 ਤੋ ਭਾਰਤ ਵਿੱਚ ਪੋਲੀਉ ਦਾ ਇਕ ਵੀ ਕੇਸ ਨਹੀ ਮਿਲਿਆ ਅਤੇ ਵਿਸ਼ਵ ਸਿਹਤ ਸੰਗਠਨ ਵੱਲੋ ਭਾਰਤ ਨੂੰ ਪੋਲੀਉ ਮੁੱਕਤ ਦੇਸ਼ ਐਲਾਨ ਦਿੱਤਾ ਗਿਆ ਹੈ , ਪ੍ਰੰਤੂ ਭਾਰਤ ਦੇ ਆਲੇ ਦੁਆਲੇ ਦੇ ਦੇਸ਼ਾਂ ਵਿੱਚ ਅਜੇ ਵੀ ਪੋਲੀਉ ਵਾਇਰਸ ਦੇ ਕੇਸ ਮਿਲ ਰਹੇ ਹਨ , ਜਿਸ ਕਰਕੇ ਭਾਰਤ ਨੂੰ ਇਹਨਾਂ ਦੇਸ਼ਾਂ ਤੋ ਖਤਰਾਂ ਬਣਿਆ ਰਹਿੰਦਾ ਹੈ ।
ਇਸ ਸਥਿਤੀ ਦੇ ਮੱਦੇ ਨਜਰ ਭਾਰਤ ਦਾ ਪੋਲੀਉ ਮੁੱਕਤ ਰੁਤਬਾ ਬਰਕਾਰ ਰੱਖਣ ਲਈ ਸਾਨੂੰ ਸਾਰਿਆ ਨੂੰ ਇਸ ਪੋਲੀਉ ਰਾਊਡ ਵਿੱਚ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ । ਇਸ ਮੋਕੇ ਸਹਾਇਕ ਸਿਵਲ ਸਰਜਨ ਡਾ ਪਵਨ ਕੁਮਾਰ ਨੇ ਦੱਸਿਆ ਮਾਈਗ੍ਰਟੇਰੀ ਪੋਲੀਉ ਰਾਊਡ ਦੋਰਾਨ ਸਿਹਤ ਵਿਭਾਗ ਦੀਆਂ 173 ਟੀਮਾਂ ਵੱਲੋ ਜਿਲੇ ਦੇ ਪ੍ਰਵਾਸੀ ਅਬਾਦੀ ਨੂੰ ਕਵਰ ਕਰਕੇ 22905 ਬੱਚਿਆਂ ਨੂੰ ਪੋਲੀਉ ਬੂੰਦਾਂ ਪਿਲਾਉਣ ਦਾ ਟੀਚਾਂ ਮਿੱਥਿਆ ਗਿਆ ਹੈ ।
ਜਿਲੇ ਵਿੱਚ 118 ਭੱਠੇ 17492 ਝੁਗੀਆਂ , 24 ਹਾਈ ਰਿਸਕ ਖੇਤਰ ਹਨ ਜਿਥੇ ਪ੍ਰਵਾਸੀਆਂ ਦੇ ਬੱਚਿਆਂ ਨੂੰ ਪੋਲੀਉ ਬੂੰਦਾਂ ਪਿਲਾਉਣ ਲਈ ਟੀਮਾਂ ਦਸਤਕ ਦੇਣਗੀਆਂ । ਇਸ ਮੋਕੇ ਜਿਲਾ ਟੀਕਾਕਰਨ ਡਾ ਗੁਰਦੀਪ ਕਪੂਰ ਨੇ ਲੋਕਾਂ ਨੂਂ ਅਪੀਲ ਕੀਤੀ ਕੋਵਿਡ ਮਹਾਂਮਾਰੀ ਦੋਰਾਨ ਬੱਚਿਆ ਦੀ ਸੁਰੱਖਿਅਤ ਲਈ ਸਾਨੂੰ ਆਪਣੇ ਬੱਚਿਆਂ ਨੂੰ ਪੋਲੀਉ ਬੂੰਦਾ ਪਿਲਾਕੇ ਪੋਲੀਊ ਵਾਇਰਸ ਤੋ ਬਚਾਉਣਾ ਚਾਹੀਦਾ ਹੈ ਅਤੇ ਘਰ ਆਈਆਂ ਟੀਮਾਂ ਨੂੰ ਸਹਿਯੋਗ ਦਿੱਤਾ ਜਾਵੇ । ਇਸ ਮੋਕੇ ਜਿਲਾ ਬੀ. ਸੀ. ਸੀ. ਅਮਨਦੀਪ ਸਿੰਘ , ਮਾਸ ਮੀਡੀਆ ਵਿੰਗ ਤੋ ਗੁਰਵਿੰਦਰ ਸ਼ਾਨੇ , ਕੋਲਡ ਚੈਨ ਅਫਸਰ ਪ੍ਰਦੀਪ ਕੁਮਾਰ , ਮਨਮੋਹਨ ਸਿੰਘ ਟੈਕਨੀਸ਼ਨ , ਸੁਰਿੰਦਰ ਕੋਰ , ਹਰਪ੍ਰੀਤ ਕੋਰ , ਆਸਾ ਵਰਕਰ ਜੋਤਿਕਾ , ਸਰਬਪ੍ਰੀਤ ਸਿੰਘ , ਹਰਪ੍ਰੀਤ ਸਿੰਘ ਆਦਿ ਹਾਜਰ ਸਨ ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp