LATEST NEWS: ਹੁਸ਼ਿਆਰਪੁਰ ਚ ਤੇਜ਼ੀ ਨਾਲ ਪੈਰ ਪਸਾਰਨ ਲੱਗਾ ਡੇਂਗੂ, 11 ਕੇਸ ਅੱਜ ਪਾਜੇਟਿਵ, ਕੋਰੋਨਾ ਨਾਲ ਇਕ ਮੌਤ, 29 ਨਵੇ ਕੇਸ

 ਜਿਲੇ ਵਿੱਚ  29 ਨਵੇ ਪਾਜੇਟਿਵ ਮਰੀਜ ਆਉਣ ਨਾਲ ਪਾਜੇਟਿਵ ਮਰੀਜਾਂ ਦੀ ਗਿਣਤੀ ਹੋਈ  6279, ਜਿਲੇ ਵਿੱਚ 1 ਹੋਰ ਹੋਣ ਤੇ ਮੋਤਾਂ ਦੀ ਗਿਣਤੀ 215

ਹੁਸ਼ਿਆਰਪੁਰ 3 ਨਵੰਬਰ ( ਆਦੇਸ਼  )  ਅੱਜ ਫਲੂ ਵਰਗੇ ਸ਼ੱਕੀ ਲੱਛਣਾ ਵਾਲੇ  1492 ਨਵੇ ਸੈਪਲ ਲੈਣ  ਨਾਲ ਅਤੇ 1117 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਪਾਜੇਟਿਵ ਮਰੀਜਾਂ ਦੇ 29 ਨਵੇ ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 6279 ਹੋ ਗਈ ਹੈ । ਜਿਲੇ ਵਿੱਚ ਕੋਵਿਡ 19 ਦੇ ਅੱਜ ਤੱਕ ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 161071 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ  153941 ਸੈਪਲ  ਨੈਗਟਿਵ,  ਜਦ ਕਿ 1971 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ , 133 ਸੈਪਲ ਇਨਵੈਲਡ ਹਨ ਤੇ ਹੁਣ ਤੱਕ ਮੌਤਾਂ ਦੀ ਗਿਣਤੀ 215 ਹੈ । ਐਕਟਿਵ ਕੇਸਾ ਦੀ ਗਿਣਤੀ   ਹੈ 234,  ਜਦ ਕਿ ਠੀਕ ਹੋ ਕਿ ਘਰ ਗਏ ਮਰੀਜਾਂ ਦੀ ਗਿਣਤੀ 5830 ਹਨ  ।

Advertisements

ਸਿਵਲ ਸਰਜਨ  ਡਾ ਜਸਬੀਰ ਸਿੰਘ ਨੇ ਇਹ ਦੱਸਿਆ ਕਿ ਅੱਜ ਜਿਲਾਂ ਹੁਸ਼ਿਆਰਪੁਰ ਵਿੱਚ 29 ਪਾਜੇਟਿਵ ਕੇਸ ਆਏ ਹਨ  , ਹੁਸ਼ਿਆਰਪੁਰ ਸ਼ਹਿਰ 6 ਕੇਸ ਸਬੰਧਿਤ ਹਨ ਜਦ ਕੇ ਬਾਕੀ ਜਿਲੇ ਦੇ ਸਿਹਤ ਕੇਦਰਾਂ  ਦੇ  23 ਪਾਜੇਟਵ ਮਰੀਜ ਹਨ , ਤੋ ਇਕ ਮੌਤਾ ਕਰੋਨਾ ਪਾਜੇਟਿਵ ਹੋਣ ਨਾਲ ਹੋਈਆ ਹਨ  (1) 96 ਸਾਲਾ ਵਿਆਕਤੀ  ਵਾਸੀ ਨਥੋਲੀ ਤਲਵਾੜਾ ਦੀ ਮੌਤ ਨਿਜੀ ਹਸਪਤਾਲ ਜਲੰਧਰ । ਸਿਵਲ ਸਰਜਨ  ਲੋਕਾ ਨੂੰ  ਅਪੀਲ ਕਰਾਦਿਆ ਕਿਹਾ ਕਿ ਕੋਵਿਡ 19 ਵਾਇਰਸ ਦੇ ਸਮਾਜਿਕ ਫਲਾਅ ਨੂੰ ਰੋਕਣ ਲਈ ਸਾਨੂੰ ਆਪਣੀ ਸੈਪਲਿੰਗ ਨਜਦੀਕੀ ਸਿਹਤ ਸੰਸਥਾ ਤੋ ਕਰਵਾਉਣੀ ਚਾਹੀਦੀ ਦੀ ਹੈ ਤਾਂ ਜੋ ਇਸ ਬਿਮਾਰੀ ਦਾ ਜਲਦ ਪਤਾ ਲੱਗਣ ਤੇ ਇਸ ਤੇ ਕੰਟਰੋਲ ਕੀਤਾ ਜਾ ਸਕੇ ।  

Advertisements

ਅੱ ਜ ਦੀ ਡੇਗੂ  ਰਿਪੋਰਟ 

Advertisements

ਸਿਵਲ ਸਰਜਨ ਡਾ ਜਸਬੀਰ ਸਿੰਘ ਜੀ ਨੇ ਇਹ ਵੀ ਦੱਸਿਆ ਕਿ ਡੇਗੂ ਦੇ ਇਸ ਸੀਜਨ ਦੇ ਜਿਲੇ ਵਿੱਚ ਹੁਣ ਤੱਕ 223 ਕੇਸ ਰਿਪੋਟ ਹੋਏ ਹਨ ਜਿਨਾਂ ਵਿੱਚੋ  11 ਕੇਸ ਅੱਜ ਦੇ ਪਾਜੇਟਿਵ ਹਨ 4 ਅਰਬਨ ਏਰੀਏ ਨਾਲ ਤੇ 7 ਰੂਰਲ ਨਾਲ  ਸਬੰਧਿਤ ਹੈ । ਕੌਮੀ ਵੈਕਟਰ ਬੋਰਨ ਡਸੀਜ ਕੰਟਰੋਲ ਪਰੋਗਾਮ ਦੇ ਤਹਿਤ ਮਲੇਰੀਆਂ , ਡੇਗੂ ਅਤੇ ਚਿਕਨਗੁਣੀਆਂ ਦੀ ਬਿਮਾਰੀ ਤੋ ਬਚਾਅ ਲਈ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਜੇਕਰ ਕਿਸੇ  ਵਿਆਕਤੀ ਨੂੰ ਤੇਜ ਬੁਖਾਰ, ਸਿਰ ਦਰਦ , ਅੱਖਾ ਦੇ ਪਿਛਲੇ ਹਿਸੇ ਚ ਦਰਦ , ਮਾਸ ਪੇਸ਼ੀਆਂ ਦੇ ਜੋੜਾਂ ਦਾ ਦਰਦ , ਉਲਟੀ ਆਉਣਾ , ਚਮੜੀ ਤੇ ਦਾਣੇ , ਅਤੇ ਨੱਕ ਮੂੰਹ ਤੇ ਮਸੂੜਿਆ ਵਿੱਚੋ ਖੂਨ ਵਗਣਾ ਇਸ ਦੀਆਂ ਮੁੱਖ ਨਿਸਾਨੀਆਂ ਹਨ । ਜੇਕਰ ਕਿਸੇ ਵਿਆਕਤੀ ਵਿੱਚ ਲੱਛਣ ਨਜਰ ਆਉਣ ਤਾਂ ਤਰੁੰਤ ਨਜਦੀਕੀ ਸਰਕਾਰੀ ਹਸਪਤਾਲ ਵਿੱਚ ਸਪੰਰਕ ਕੀਤਾ ਜਾਵੇ,  ਉਥੇ ਇਸ ਦਾ ਇਲਾਜ ਟੈਸਟ ਮੁੱਫਤ ਹੁੰਦਾ ਹੈ ।

ਮਲੇਰੀਆਂ ਡੇਗੂ ਤੇ ਬੱਚਣ ਲਈ ਸਾਨੂੰ ਦਿਨ ਸਮੇ ਪੂਰੀਆਂ ਬਾਂਹਾ ਦੇ ਕਪੜੇ , ਸੌਣ ਵੇਲੇ ਮੱਛਰਦਾਨੀ ਅਤੇ ਮੱਛਰ ਭਜਾਉ ਕਰੀਮਾਂ ਦਾ ਇਸ ਤੇ ਮਾਲ ਕਰਨਾ ਚਾਹੀਦਾ ਹੈ ਇਸ ਤੋ ਇਲਾਵਾਂ ਘਰਾਂ ਦੇ ਆਸ- ਪਾਸ ਸਮਾਨ ਵਿੱਚ ਖੜੇ ਪਾਣੀ ਦੇ ਸੋਮਿਆ ਨੂੰ ਨਸ਼ਟ ਕਰ ਦੇਣਾ ਚਾਹੀਦਾ ।   ਡੇਂਗੂ ਦਾ ਮੱਛਰ ਹਫ਼ਤੇ ਵਿੱਚ ਅੰਡੇ ਨਾਲ ਪੂਰਾ ਮੱਛਰ ਬਣਦਾ ਹੈ, ਇਸ ਲਈ ਕੂਲਰਾਂ, ਗਮਲਿਆਂ, ਫਰਿਜ਼ਾਂ ਦੀਆਂ ਟਰੇਆਂ ਅਤੇ ਹੋਰ ਪਾਣੀ ਦੇ ਬਰਤਨਾਂ ਨੂੰ ਡਰਾਈ ਰੱਖਣਾ ਚਾਹੀਦਾ ਹੈ ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply