ਜਿਲੇ ਵਿੱਚ 29 ਨਵੇ ਪਾਜੇਟਿਵ ਮਰੀਜ ਆਉਣ ਨਾਲ ਪਾਜੇਟਿਵ ਮਰੀਜਾਂ ਦੀ ਗਿਣਤੀ ਹੋਈ 6279, ਜਿਲੇ ਵਿੱਚ 1 ਹੋਰ ਹੋਣ ਤੇ ਮੋਤਾਂ ਦੀ ਗਿਣਤੀ 215
ਹੁਸ਼ਿਆਰਪੁਰ 3 ਨਵੰਬਰ ( ਆਦੇਸ਼ ) ਅੱਜ ਫਲੂ ਵਰਗੇ ਸ਼ੱਕੀ ਲੱਛਣਾ ਵਾਲੇ 1492 ਨਵੇ ਸੈਪਲ ਲੈਣ ਨਾਲ ਅਤੇ 1117 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਪਾਜੇਟਿਵ ਮਰੀਜਾਂ ਦੇ 29 ਨਵੇ ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 6279 ਹੋ ਗਈ ਹੈ । ਜਿਲੇ ਵਿੱਚ ਕੋਵਿਡ 19 ਦੇ ਅੱਜ ਤੱਕ ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 161071 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ 153941 ਸੈਪਲ ਨੈਗਟਿਵ, ਜਦ ਕਿ 1971 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ , 133 ਸੈਪਲ ਇਨਵੈਲਡ ਹਨ ਤੇ ਹੁਣ ਤੱਕ ਮੌਤਾਂ ਦੀ ਗਿਣਤੀ 215 ਹੈ । ਐਕਟਿਵ ਕੇਸਾ ਦੀ ਗਿਣਤੀ ਹੈ 234, ਜਦ ਕਿ ਠੀਕ ਹੋ ਕਿ ਘਰ ਗਏ ਮਰੀਜਾਂ ਦੀ ਗਿਣਤੀ 5830 ਹਨ ।
ਸਿਵਲ ਸਰਜਨ ਡਾ ਜਸਬੀਰ ਸਿੰਘ ਨੇ ਇਹ ਦੱਸਿਆ ਕਿ ਅੱਜ ਜਿਲਾਂ ਹੁਸ਼ਿਆਰਪੁਰ ਵਿੱਚ 29 ਪਾਜੇਟਿਵ ਕੇਸ ਆਏ ਹਨ , ਹੁਸ਼ਿਆਰਪੁਰ ਸ਼ਹਿਰ 6 ਕੇਸ ਸਬੰਧਿਤ ਹਨ ਜਦ ਕੇ ਬਾਕੀ ਜਿਲੇ ਦੇ ਸਿਹਤ ਕੇਦਰਾਂ ਦੇ 23 ਪਾਜੇਟਵ ਮਰੀਜ ਹਨ , ਤੋ ਇਕ ਮੌਤਾ ਕਰੋਨਾ ਪਾਜੇਟਿਵ ਹੋਣ ਨਾਲ ਹੋਈਆ ਹਨ (1) 96 ਸਾਲਾ ਵਿਆਕਤੀ ਵਾਸੀ ਨਥੋਲੀ ਤਲਵਾੜਾ ਦੀ ਮੌਤ ਨਿਜੀ ਹਸਪਤਾਲ ਜਲੰਧਰ । ਸਿਵਲ ਸਰਜਨ ਲੋਕਾ ਨੂੰ ਅਪੀਲ ਕਰਾਦਿਆ ਕਿਹਾ ਕਿ ਕੋਵਿਡ 19 ਵਾਇਰਸ ਦੇ ਸਮਾਜਿਕ ਫਲਾਅ ਨੂੰ ਰੋਕਣ ਲਈ ਸਾਨੂੰ ਆਪਣੀ ਸੈਪਲਿੰਗ ਨਜਦੀਕੀ ਸਿਹਤ ਸੰਸਥਾ ਤੋ ਕਰਵਾਉਣੀ ਚਾਹੀਦੀ ਦੀ ਹੈ ਤਾਂ ਜੋ ਇਸ ਬਿਮਾਰੀ ਦਾ ਜਲਦ ਪਤਾ ਲੱਗਣ ਤੇ ਇਸ ਤੇ ਕੰਟਰੋਲ ਕੀਤਾ ਜਾ ਸਕੇ ।
ਅੱ ਜ ਦੀ ਡੇਗੂ ਰਿਪੋਰਟ
ਸਿਵਲ ਸਰਜਨ ਡਾ ਜਸਬੀਰ ਸਿੰਘ ਜੀ ਨੇ ਇਹ ਵੀ ਦੱਸਿਆ ਕਿ ਡੇਗੂ ਦੇ ਇਸ ਸੀਜਨ ਦੇ ਜਿਲੇ ਵਿੱਚ ਹੁਣ ਤੱਕ 223 ਕੇਸ ਰਿਪੋਟ ਹੋਏ ਹਨ ਜਿਨਾਂ ਵਿੱਚੋ 11 ਕੇਸ ਅੱਜ ਦੇ ਪਾਜੇਟਿਵ ਹਨ 4 ਅਰਬਨ ਏਰੀਏ ਨਾਲ ਤੇ 7 ਰੂਰਲ ਨਾਲ ਸਬੰਧਿਤ ਹੈ । ਕੌਮੀ ਵੈਕਟਰ ਬੋਰਨ ਡਸੀਜ ਕੰਟਰੋਲ ਪਰੋਗਾਮ ਦੇ ਤਹਿਤ ਮਲੇਰੀਆਂ , ਡੇਗੂ ਅਤੇ ਚਿਕਨਗੁਣੀਆਂ ਦੀ ਬਿਮਾਰੀ ਤੋ ਬਚਾਅ ਲਈ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਜੇਕਰ ਕਿਸੇ ਵਿਆਕਤੀ ਨੂੰ ਤੇਜ ਬੁਖਾਰ, ਸਿਰ ਦਰਦ , ਅੱਖਾ ਦੇ ਪਿਛਲੇ ਹਿਸੇ ਚ ਦਰਦ , ਮਾਸ ਪੇਸ਼ੀਆਂ ਦੇ ਜੋੜਾਂ ਦਾ ਦਰਦ , ਉਲਟੀ ਆਉਣਾ , ਚਮੜੀ ਤੇ ਦਾਣੇ , ਅਤੇ ਨੱਕ ਮੂੰਹ ਤੇ ਮਸੂੜਿਆ ਵਿੱਚੋ ਖੂਨ ਵਗਣਾ ਇਸ ਦੀਆਂ ਮੁੱਖ ਨਿਸਾਨੀਆਂ ਹਨ । ਜੇਕਰ ਕਿਸੇ ਵਿਆਕਤੀ ਵਿੱਚ ਲੱਛਣ ਨਜਰ ਆਉਣ ਤਾਂ ਤਰੁੰਤ ਨਜਦੀਕੀ ਸਰਕਾਰੀ ਹਸਪਤਾਲ ਵਿੱਚ ਸਪੰਰਕ ਕੀਤਾ ਜਾਵੇ, ਉਥੇ ਇਸ ਦਾ ਇਲਾਜ ਟੈਸਟ ਮੁੱਫਤ ਹੁੰਦਾ ਹੈ ।
ਮਲੇਰੀਆਂ ਡੇਗੂ ਤੇ ਬੱਚਣ ਲਈ ਸਾਨੂੰ ਦਿਨ ਸਮੇ ਪੂਰੀਆਂ ਬਾਂਹਾ ਦੇ ਕਪੜੇ , ਸੌਣ ਵੇਲੇ ਮੱਛਰਦਾਨੀ ਅਤੇ ਮੱਛਰ ਭਜਾਉ ਕਰੀਮਾਂ ਦਾ ਇਸ ਤੇ ਮਾਲ ਕਰਨਾ ਚਾਹੀਦਾ ਹੈ ਇਸ ਤੋ ਇਲਾਵਾਂ ਘਰਾਂ ਦੇ ਆਸ- ਪਾਸ ਸਮਾਨ ਵਿੱਚ ਖੜੇ ਪਾਣੀ ਦੇ ਸੋਮਿਆ ਨੂੰ ਨਸ਼ਟ ਕਰ ਦੇਣਾ ਚਾਹੀਦਾ । ਡੇਂਗੂ ਦਾ ਮੱਛਰ ਹਫ਼ਤੇ ਵਿੱਚ ਅੰਡੇ ਨਾਲ ਪੂਰਾ ਮੱਛਰ ਬਣਦਾ ਹੈ, ਇਸ ਲਈ ਕੂਲਰਾਂ, ਗਮਲਿਆਂ, ਫਰਿਜ਼ਾਂ ਦੀਆਂ ਟਰੇਆਂ ਅਤੇ ਹੋਰ ਪਾਣੀ ਦੇ ਬਰਤਨਾਂ ਨੂੰ ਡਰਾਈ ਰੱਖਣਾ ਚਾਹੀਦਾ ਹੈ ।
- CM’s gift to sugarcane cultivators, hike of Rs 10 in SAP
- ਵਿਧਾਇਕ ਜਿੰਪਾ ਨੇ 35 ਲੱਖ ਰੁਪਏ ਦੀ ਲਾਗਤ ਨਾਲ ਬਨਣ ਵਾਲੇ ਟਿਊਬਵੈਲ ਦੇ ਕੰਮ ਦੀ ਕਰਾਈ ਸ਼ੁਰੂਆਤ
- Chabbewal Vidhan Sabha Bypoll: Aam Aadmi Party’s candidate Ishank Kumar wins
- निष्पक्ष चुनाव सम्पन्न करवाने के लिए प्रशासन बधाई का पात्र – डा पंकज शिव
- “Strengthening Ties: Putin’s Anticipated Visit to India in 2025”
EDITOR
CANADIAN DOABA TIMES
Email: editor@doabatimes.com
Mob:. 98146-40032 whtsapp