5 ਨਵੰਬਰ ਨੂੰ ਕਿਸਾਨਾਂ ਵਲੋਂ ਪੂਰੇ ਭਾਰਤ ਵਿੱਚ ਚੱਕਾ ਜਾਮ ਕੀਤਾ ਜਾਵੇਗਾ,ਸਾਰੇ ਲੋਕਾਂ ਨੂੰ ਸ਼ਮੂਲੀਅਤ ਕਰਨ ਦੀ ਪੁਰਜ਼ੋਰ ਅਪੀਲ : ਕਾਮਰੇਡ ਗੁਰਮੇਸ਼ ਸਿੰਘ

ਮਾਨਗੜ੍ਹ ਟੋਲ ਪਲਾਜ਼ਾ ਵਿਖੇ ਕਿਸਾਨਾਂ ਵਲੋਂ ਮੋਦੀ ਸਰਕਾਰ ਖਿਲਾਫ 26 ਵੇਂ ਦਿਨ ਸੰਘਰਸ਼ ਜਾਰੀ 


ਗੜ੍ਹਦੀਵਾਲਾ 3 ਅਕਤੂਬਰ (ਚੌਧਰੀ ) : ਗੰਨਾ ਸੰਘਰਸ਼ ਕਮੇਟੀ ਏ ਬੀ ਸ਼ੂਗਰ ਮਿੱਲ ਰੰਧਾਵਾ (ਦਸੂਹਾ) ਵਲੋਂ ਇਲਾਕੇ ਦੇ ਕਿਸਾਨਾਂ ਦੇ ਸਹਿਯੋਗ ਨਾਲ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਦੀ ਅਗਵਾਈ ਹੇਠ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਬਣਾਏ ਕਿਸਾਨ ਵਿਰੋਧੀ ਕਾਨੂੰਨਾ ਦੇ ਖਿਲਾਫ ਟੋਲ ਪਲਾਜ਼ਾ ਮਾਨਗੜ੍ਹ ਤੇ ਦਿੱਤੇ ਜਾ ਰਹੇ ਅਣਮਿੱਥੇ ਸਮੇਂ ਦੇ ਧਰਨੇ ਦੇ 26 ਵੇਂ ਦਿਨ ਮੋਦੀ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ ।ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਕਾਮਰੇਡ ਗੁਰਮੇਸ਼ ਸਿੰਘ, ਕਾਮਰੇਡ ਚਰਨਜੀਤ ਸਿੰਘ ਚਠਿਆਲ, ਡਾ ਮੋਹਨ ਸਿੰਘ ਮੱਲੀ,ਰਣਜੀਤ ਸਿੰਘ,ਸੁੱਖਾ ਸਿੰਘ, ਮਨਜੀਤ ਕੌਰ ਅਤੇ ਹੋਰ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਨਾਲ ਬਹੁਤ ਧੱਕਾ ਕੀਤਾ ਹੈ। ਇਸ ਮੌਕੇ ਕਿਸਾਨਾਂ ਨੇ ਮੋਦੀ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਦੇ ਇਸ ਵਰਤਾਰੇ ਨੂੰ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜਦ ਤੱਕ ਕਿਸਾਨਾਂ ਨੂੰ ਇਨਸਾਫ਼ ਨਹੀਂ ਮਿਲਦਾ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ ।

ਉਨਾਂ ਕਿਹਾ ਕਿ ਮੋਦੀ ਸਰਕਾਰ ਦੇ ਦੂਸਰੀ ਵਾਰ ਸੱਤਾ ਆਉਣ ਨਾਲ ਉਹਨਾ ਅੰਦਰ ਘਮੰਡ ਪੈਦਾ ਹੈ ਗਿਆ। ਇਹ ਘਮੰਡ ਆਉਣ ਵਾਲੇ ਸਮੇਂ ਵਿੱਚ ਚਕਨਾਚੂਰ ਕੀਤਾ ਜਾਵੇਗਾ। ਇਹ ਸਰਕਾਰ ਵੱਡੇ ਘਰਾਣਿਆਂਂ ਨੂੰ ਫਾਇਦਾ ਪਹੁੰਚਾਉਣ ਲਈ ਕਿਸਾਨਾਂ ਦਾ ਗਲਾ ਘੁੱਟ ਰਹੀ ਹੈ। ਇਸ ਮੌਕੇ ਉਨਾਂ 5 ਨਵੰਬਰ ਨੂੰ ਕਿਸਾਨਾਂ ਵਲੋਂ ਪੂਰੇ ਭਾਰਤ ਵਿੱਚ ਚੱਕਾ ਜਾਮ ਕੀਤਾ ਜਾਵੇਗਾ,ਸਾਰੇ ਲੋਕਾਂ ਨੂੰ ਇਸ ਵਿੱਚ ਸ਼ਮੂਲੀਅਤ ਕਰਨ ਦੀ ਪੁਰਜ਼ੋਰ ਅਪੀਲ ਕੀਤੀ ਤਾਂਕਿ ਮੋਦੀ ਦੀਆਂ ਜੜ੍ਹਾਂ ਹਿਲਾਇਆਂ ਜਾ ਸਕੇ।ਇਸ ਮੌਕੇ ਸਤਪਾਲ ਸਿੰਘ ਹੀਰਾਹਰ,ਨੰਬਰਦਾਰ ਮਲਕੀਤ ਸਿੰਘ, ਬਹਾਦਰ ਸਿੰਘ ਮਾਨਗੜ੍ਹ,ਮੰਗਲ ਸਿੰਘ ਡੱਫਰ, ਪਰਮਜੀਤ ਸਿੰਘ ਮਾਨਗੜ੍ਹ, ਹਰਜਿੰਦਰ ਸਿੰਘ ਚੰਡੀਗੜ੍ਹ ,ਬਲਜੀਤ ਸਿੰਘ ਮਾਨਗੜ੍ਹ ,ਸਤਨਾਮ ਸਿੰਘ ਕਾਲਰਾ,ਘਸਮਰਪ੍ਰੀਤ ਸਿੰਘ ਮਾਨਗੜ੍ਹ ਮਹਿੰਦਰ ਸਿੰਘ,ਬਲਦੇਵ ਸਿੰਘ ਡੱਫਰ,ਨੰੰਬਰਦਾਰ ਸੁਖਵੀਰ ਸਿੰਘ ਭਾਨਾ, ਜਗਦੀਸ਼ ਸਿੰਘ,ਸੁੱਖਾ ਸਿੰਘ,ਜਰਨੈਲ ਸਿੰਘ ਜੰਡੋਰ, ਦਲਜੀਤ ਸਿੰਘ,ਕੁਲਵੀਰ ਸਿੰਘ ਮਾਨਗੜ੍ਹ,ਬਿਹਾਰਾ ਸਿੰਘ ਰੰਧਾਵਾ ,ਮੱਖਣ ਸਿੰਘ ਅਰਗੋਵਾਲ, ਸਮੇਤ ਭਾਰੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ। 









Advertisements
Advertisements
Advertisements
Advertisements
Advertisements
Advertisements
Advertisements

Related posts

Leave a Reply