ਪੋਸਟ ਮੈਟ੍ਰਿਕ ਸਕਾਲਰਸ਼ਿਪ ਅਧੀਨ ਮਿਲਣ ਵਾਲੀਂ ਰਾਸ਼ੀ 3 ਸਾਲਾਂ ਤੋਂ ਲਗਾਤਾਰ ਅਦਾਇਗੀ ਨਾ ਹੋਣ ਤੇ ਅਨੁਸੂਚਿਤ ਜਾਤੀ ਦੇ ਵਿਦਿਆਰਥੀ ਅਤੇ ਕਾਲਜਾਂ ਵਾਲੇ ਪ੍ਰੇਸ਼ਾਨ : ਚੇਅਰਮੈਨ ਚੌ.ਕੁਮਾਰ ਸੈਣੀ


ਦਸੂਹਾ 3 ਅਕਤੂਬਰ (ਚੌਧਰੀ) : ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਅਧੀਨ ਬੀਬੀ ਅਮਰ ਕੌਰ ਜੀ ਐਜੂਕੇਸ਼ਨਲ ਸੁਸਾਇਟੀ ਵੱਲੋਂ ਸਥਾਪਿਤ ਕੇ.ਐੱਮ.ਐਸ ਕਾਲਜ ਆਫ ਆਈ.ਟੀ. ਐਂਡ ਮੈਨੇਜਮੈਂਟ ਚੌ. ਬੰਤਾ ਸਿੰਘ ਕਲੋਨੀ ਦਸੂਹਾ ਵਿਖੇ ਕੇ ਐਮ ਐੱਸ ਕਾਲਜ ਦੀ ਬੋਰਡ ਆਫ ਡਾਇਰੈਕਟਰਜ਼ ਦੀ ਮੀਟਿੰਗ ਤੋ ਬਾਅਦ ਚੇਅਰਮੈਨ ਚੌ.ਕੁਮਾਰ ਸੈਣੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਾਰੇ ਪ੍ਰਾਈਵੇਟ ਕਾਲਜਾਂ ਵਾਲੇ, ਸਰਕਾਰ ਵੱਲੋਂ ਘੋਸ਼ਿਤ ਪੋਸਟ ਮੈਟ੍ਰਿਕ ਸਕਾਲਰਸ਼ਿਪ ਅਧੀਨ ਪੜ੍ਹ ਚੁੱਕੇ ਜਾਂ ਪੜ੍ਹ ਰਹੇ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਲਈ ਇਹ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਕੀ ਲਗਾਤਾਰ ਬੀਤੇ ਤਿੰਨ ਸਾਲਾਂ ਤੋਂ ਇਸ ਸਕੀਮ ਅਧੀਨ ਕੋਈ ਇਕ ਪੈਸਾ ਵੀ ਮੌਜੂਦਾ ਸਰਕਾਰਾਂ ਵੱਲੋਂ ਵਿੱਦਿਅਕ ਸੰਸਥਾਵਾਂ ਨੂੰ ਅਦਾ ਨਹੀਂ ਕੀਤਾ ਗਿਆ।

ਉਹਨਾਂ ਦੱਸਿਆ ਕਿ ਸਰਕਾਰ ਦੇ ਹੁਕਮਾਂ ਮੁਤਾਬਿਕ ਉਹਨਾਂ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਬਿਨਾ ਫੀਸ ਲਏ ਪੜ੍ਹਾਇਆ ਗਿਆ। ਇਹਨਾ ਵਿਚੋਂ ਕੁਝ ਵਿਦਿਆਰਥੀ ਆਪਣੀ ਡਿਗਰੀ ਅਤੇ ਡਿਪਲੋਮਾ ਵੀ ਪੂਰੀ ਕਰ ਚੁੱਕੇ ਹਨ। ਇਹ ਵਿੱਦਿਅਕ ਸੰਸਥਾਵਾਂ ਭਾਰੀ ਆਰਥਿਕ ਸੰਕਟ ਵਿੱਚ ਆ ਚੁੱਕੀਆਂ ਹਨ। ਕੋਰੋਨਾ ਮਹਾਂਮਾਰੀ ਸੰਕਟ ਦੌਰਾਨ ਪਿਛਲੇ ਲਗਪਗ 9 ਮਹੀਨੇ ਤੋਂ ਬੰਦ ਹੋਣ ਕਰਕੇ ਅਤੇ ਕਰਜੇ ਦੇ ਬੋਝ ਕਾਰਨ ਇਹ ਬੰਦ ਹੋਣ ਦੀ ਕਗਾਰ ਤੇ ਹਨ। ਉਹਨਾਂ ਦੱਸਿਆ ਕਿ ਸਰਕਾਰ ਦੇ ਮੰਤਰੀਆਂ ਵੱਲੋਂ ਦਿੱਤੇ ਜਾ ਰਹੇ ਬਿਆਨਾਂ ਮੁਤਾਬਿਕ ਇਹ ਰਕਮ ਲਗਪਗ 1100 ਕਰੋੜ ਰੁਪਏ ਬਣਦੀ ਹੈ। ਉਹਨਾਂ ਕਿਹਾ ਕਿ ਕੇ.ਐਮ.ਐੱਸ. ਕਾਲਜ ਵਰਗੇ ਛੋਟੇ ਅਦਾਰਿਆ ਦੇ ਲਈ ਇਹ ਇਕ ਗੰਭੀਰ ਸਮੱਸਿਆ ਹੈ, ਜਿਵੇਂ ਕਿ ਸਾਲ 2017-18, 2018-19, 2019-20 ਦੌਰਾਨ ਕੇ. ਐਮ. ਐਸ. ਕਾਲਜ ਵਿੱਚ ਹੀ ਲਗਭਗ 650 ਵਿਦਿਆਰਥੀਆਂ ਨੂੰ ਇਸ ਸਕੀਮ ਅਧੀਨ ਪੜ੍ਹਾਇਆ ਗਿਆ ਹੈ। ਜਿਨ੍ਹਾਂ ਦੀ ਬਕਾਇਆ ਰਾਸ਼ੀ ਲਗਪਗ 3 ਕਰੋੜ ਰੁਪਏ ਬਣਦੀ ਹੈ।

ਬਿੱਲਾਂ ਦਾ ਸਰਕਾਰ ਦੁਆਰਾ ਆਡਿਟ ਵੀ ਕੀਤਾ ਜਾ ਚੁੱਕਾ ਹੈ। ਅਗਰ ਇਹ ਰਾਸ਼ੀ ਮੌਜੂਦਾ ਸਰਕਾਰਾਂ ਵੱਲੋਂ, ਨਾਂ ਦਿੱਤੀ ਗਈ ਤਾਂ ਅੱਗੇ ਤੋਂ ਅਜਿਹੀਆਂ ਸਕੀਮਾਂ ਅਧੀਨ ਵਿਦਿਆਰਥੀਆਂ ਨੂੰ ਦਾਖਲੇ ਦੇਣ ਲਈ ਸਿੱਖਿਆ ਸੰਸਥਾਵਾਂ ਅਸਮਰੱਥ ਹੋਣਗੀਆਂ। ਉਹਨਾਂ ਰਾਜ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਅਪੀਲ ਕਰਦੇ ਕਿਹਾ ਕਿ ਇਹਨਾ ਵਿੱਦਿਅਕ ਸੰਸਥਾਵਾਂ ਨੂੰ ਬਕਾਇਆ ਰਾਸ਼ੀ ਜਲਦ ਤੋਂ ਜਲਦ ਅਦਾ ਕੀਤੀ ਜਾਵੇ, ਨਹੀਂ ਤਾਂ ਉਹ ਅਨੁਸੂਚਿਤ ਜਾਤੀ ਦੇ ਬੱਚਿਆਂ ਦੀਆਂ ਡਿਗਰੀਆਂ ਦੇਣ ਵਿੱਚ ਅਸਮਰੱਥ ਹੋਣਗੇ। ਉਹਨਾਂ ਨੇ ਕਿਹਾ ਕਿ ਜਲਦ ਹੀ ਜਿਲਾ ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਨੂੰ ਇਸ ਸਬੰਧ ਵਿੱਚ ਇੱਕ ਯਾਦ ਪੱਤਰ ਦਿੱਤਾ ਜਾਵੇਗਾ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply