ਹੁਸਿਆਰਪੁਰ 4 ਨਵੰਬਰ : ਫੂਡ ਸੇਫਟੀ ਐਡ ਸਟੈਡਰਡ ਐਕਟ ਆਫ ਇੰਡੀਆਂ 2003 ਦੀ ਪਾਲਣਾ ਨੂੰ ਤਿਉਹਾਰੀ ਮੌਸਮ ਨੂੰ ਯਕੀਨੀ ਬਣਾਉਣ ਲਈ ਫੂਡ ਕਮਿਸ਼ਨਰ ਪੰਜਾਬ ਦੀਆਂ ਹਦਾਇਤਾਂ ਮੁਤਾਬਿਕ ਜਿਲਾਂ ਸਿਹਤ ਅਫਸਰ ਡਾ ਸੁਰਿੰਦਰ ਸਿੰਘ , ਫੂਡ ਸੇਫਟੀ ਅਫਸਰ ਰਮਨ ਵਿਰਦੀ ਅਤੇ ਹਰਦੀਪ ਸਿੰਘ ਦੀ ਟੀਮ ਵੱਲੋ ਹੁਸ਼ਿਆਰਪੁਰ ਸ਼ਹਿਰ ਦੇ ਵੱਖ ਵੱਖ ਖੇਤਰਾਂ ਵਿੱਚ ਜਾ ਕੇ ਹਲਵਾਈਆਂ ਅਤੇ ਢਾਬਿਆਂ ਤੇ ਛਾਪੇਮਾਰੀ ਕੀਤੀ ਗਈ ਅਤੇ ਨਾ ਖਾਣਯੋਗ ਪਦਾਰਥਾਂ ਅਤੇ ਰੰਗ ਵਾਲੀਆਂ ਮਠਿਆਈਆਂ ਨੂੰ ਮੋਕੇ ਤੇ ਨਸ਼ਟ ਕਰਵਾ ਕੇ ਦੁਕਾਨਦਾਰਾਂ ਨੂੰ ਐਕਟ ਦੀਆਂ ਗਾਈਡ ਲਾਇਨਾਂ ਦੀ ਪਾਲਣਾ ਕਰਨ ਦੀ ਹਦਾਇਤ ਕੀਤੀ ਗਈ.
ਇਸ ਮੋਕੇ ਜਾਣਕਾਰੀ ਦਿੰਦੇ ਹੋਏ ਜਿਲਾ ਸਿਹਤ ਅਫਸਰ ਨੇ ਦਸਿਆ ਕਿ ਟਰਾਸਫੈਟ ਭੋਜਨ ਦੇ ਮੁੱਖ ਸਰੋਤ ਹਨ ਅਤੇ ਇਹਨਾਂ ਦੀ ਵਰਤੋ ਹਲਵਾਈ , ਬੇਕਰੀ , ਰੈਸਟੋਰੈਟ ਅਤੇ ਸਟਰੀਟ ਫੂਡ ਬਣਾਉਣ ਵਾਲਿਆ ਵੱਲੋ ਆਮ ਤੋਰ ਤੇ ਕੀਤੀ ਜਾਦੀ ਹੈ । ਟਾਰਾਸਫੈਟ ਵਿੱਚ ਡੀਪ ਫਰਾਈ ਕਰਦੇ ਸਮੇ ਵਾਰ ਵਾਰ ਤੇਲ ਨੂੰ ਗਰਮ ਕਰਨ ਨਾਲ ਟਰਾਸਫੈਟਸ ਬਣਾਦਾ ਹੈ , ਟਰਾਸਫੈਟ ਦਾ ਸੇਵਨ ਨਾਲ ਲੋਅ ਡੈਸਿਟੀ ਲਿਪੋਪ੍ਰਟੀਨ ਜਾ ਬੁਰਾ ਕਲੈਸਟਰੋਲ ਵੱਧਦਾ ਹੈ ਜਿਲਾ ਨਾਲ ਦਿਲ ਦੇ ਰੋਗ ਅਤੇ ਕੋਰਨਰੀ ਹਾਰਟ ਡਸੀਜ ਦਾ ਜੋਖਮ 21 ਪ੍ਰਤੀਸ਼ਤ ਤੱਕ ਵੱਧ ਜਾਦਾ ਹੈ । ਐਫ. ਐਸ. ਐਸ. ਏ. ਆਈ. ਨੇ ਸਾਲ 2022 ਤੱਕ ਪੜਆ ਵਾਰ ਤਰੀਕੇ ਨਾਲ ਬਨਸਪਤੀ , ਬੇਕਰੀ ਅਤੇ ਮਾਰਜਰੀਨ ਉਦਯੋਗ ਤੋ ਪੈਦਾ ਹੋਏ ਫੈਟ ਨੂੰ 2 ਪ੍ਰਤੀਸ਼ਤ ਲਿਆਉਣ ਦਾ ਵਆਦਾ ਕੀਤਾ ਹੈ ਜਿਸ ਨਾਲ ਭਾਰਤ ਵਿੱਚ ਭੋਜਨ ਵਿਚਲਾ ਟਾਰਸ਼ਫੈਟ ਦਾ ਪੱਧਰ 0 ਹੋ ਜਾਵੇਗਾ ।
ਤੰਦਰੁਸਤ ਪੰਜਾਬ ਤਹਿਤ ਟਾਰਸ ਫੈਟ ਮੁੱਕਤ ਪੰਜਾਬ ਬਣਾਉਣ ਲਈ ਇਹ ਦੀਵਾਲੀ ਤੰਦਰੁਸਤ ਦੀਵਾਲੀ ਅਤੇ ਟਾਰਸਫੈਟ ਦੀਵਾਲੀ ਮਨਾਉਣ ਦਾ ਸਮੱਰਥਨ ਵੱਜੋ ਸਿਹਤ ਵਿਭਾਗ ਦੇ ਸਿਹਤ ਅਤੇ ਤੰਦਰੁਸਤੀ ਕੇਦਰਾਂ ਵਿੱਚ 2 ਨਵੰਬਰ ਤੋ 7 ਨਬੰਵਰ ਤੱਕ ਹਫਤਾਵਾਰੀ ਜਾਗਰੂਕਤਾ ਮੁਹਿੰਮ ਵੀ ਆਰੰਭੀ ਗਈ ਹੈ ਜਿਥੇ ਕਮਿਊਨਿਟੀ ਹੈਲਥ ਅਫਸਰ ਲੋਕਾਂ ਨੂੰ ਟਾਰਸ਼ਫੈਟ ਦੇ ਬਾਰੇ ਜਾਗਰੂਕ ਕਰਨਗੇ । ਇਸ ਮੋਕੇ ਟੀਮ ਵਿੱਚ ਮਾਸ ਮੀਡੀਆ ਵਿੰਗ ਤੋ ਗੁਰਵਿੰਦਰ ਸ਼ਾਨੇ , ਨਸੀਬ ਚੰਦ , ਰਾਮ ਲੁਭਾਇਆ ਆਦਿ ਹਾਜਰ ਸਨ ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp