ਮਾਨਗੜ੍ਹ ਟੋਲ ਪਲਾਜ਼ਾ ਤੇ ਕਿਸਾਨਾਂ ਵਲੋਂ 27 ਵੇਂ ਦਿਨ ਵੀ ਸੰਘਰਸ਼ ਜਾਰੀ


ਗੜ੍ਹਦੀਵਾਲਾ 4 ਨਵੰੰਬਰ(ਚੌਧਰੀ) : ਗੰਨਾ ਸੰਘਰਸ਼ ਕਮੇਟੀ ਏ ਬੀ ਸ਼ੂਗਰ ਮਿੱਲ ਰੰਧਾਵਾ (ਦਸੂਹਾ)ਵੱਲੋਂ ਇਲਾਕੇ ਦੇ ਕਿਸਾਨਾਂ ਦੇ ਸਹਿਯੋਗ ਨਾਲ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਦੀ ਅਗਵਾਈ ਹੇਠ ਕੇਂਦਰ ਦੀ ਮੋਦੀ ਸਰਕਾਰ ਦੀ ਤਰਫੋਂ ਕਿਸਾਨ ਵਿਰੋਧੀ ਬਣਾਏ ਕਾਲੇ ਕਾਨੂੰਨ ਦੇ ਖਿਲਾਫ ਮਾਨਗੜ੍ਹ ਟੋਲ ਪਲਾਜ਼ਾ ਤੇ ਦਿੱਤੇ ਜਾ ਰਹੇ ਅਣਮਿੱਥੇ ਸਮੇਂ ਦੇ ਧਰਨੇ ਦੇ 27ਵੇਂ ਦਿਨ ਮੋਦੀ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਸਤਪਾਲ ਸਿੰਘ ਹੀਰਾਹਾਰ,ਮਾਸਟਰ ਗੁਰਚਰਨ ਸਿੰਘ ਕਾਲਰਾ,ਦਵਿੰਦਰ ਸਿੰਘ ਚੋਹਕਾ,ਡਾ: ਮੋਹਣ ਸਿੰਘ ਮੱਲ੍ਹੀ,ਬਾਬਾ ਬਗੀਚਾ ਸਿੰਘ ਡੱਫਰ,ਮਝੈਲ ਸਿੰਘ, ਆਦਿ ਸਮੇਤ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਕਿਸਾਨੀ ਨੂੰ ਬਰਬਾਦ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ।ਜਿਨ੍ਹਾਂ ਚਿਰ ਕੇਂਦਰ ਸਰਕਾਰ ਕਿਸਾਨ ਵਿਰੋਧੀ ਕਾਲੇ ਕਾਨੂੰਨ ਵਾਪਸ ਨਹੀਂ ਲੈਂਦੀ ਸਾਡਾ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ।ਇਸ ਮੌਕੇ ਰਣਜੀਤ ਸਿੰਘ ਗੱਗਾ ਮਾਨਗੜ੍ਹ,ਮਾਸਟਰ ਹਰਭਜਨ ਸਿੰਘ ਮਾਨਗੜ੍ਹ, ਕੁਲਦੀਪ ਮਾਨਗੜ੍ਹ,ਰਾਜਵੀਰ ਮਾਨਗੜ੍ਹ, ਪ੍ਰੀਤ ਮਾਨਗੜ੍ਹ,ਸ਼ੇਰਾ ਮਾਨਗੜ੍ਹ,ਪਵਿੱਤਰ ਸਿੰਘ ਭਾਨਾ, ਮਹਿੰਦਰ ਸਿੰਘ ਮਾਨਗੜ੍ਹ,ਬਲਜੀਤ ਸਿੰਘ ਮਾਨਗੜ੍ਹ,ਬਲਵਿੰਦਰ ਸਿੰਘ,ਪਵਿੱਤਰ ਸਿੰਘ ਭਾਨਾ,ਬਹਾਦਰ ਸਿੰਘ ਮਾਨਗੜ੍ਹ,ਰਣਜੀਤ ਸਿੰਘ ਮਾਨਗੜ੍ਹ,ਜਗਦੀਸ਼ ਸਿੰਘ, ਰੇਸ਼ਮ ਸਿੰਘ, ਮਲੂਕ ਸਿੰਘ ਚੱਕ ਕਾਸ਼ਮ, ਹਰਜਿੰਦਰ ਚੰਡੀਗੜ੍ਹ, ਮੱਘਰ ਸਿੰਘ ਪੰਨਵਾਂ,ਨੰਬਰਦਾਰ ਸੁਖਵੀਰ ਸਿੰਘ ਭਾਨਾ,ਕਰਨੈਲ ਸਿੰਘ ਡੱਫਰ,ਤਿਲਕ ਰਾਜ ਕਾਲਰਾ,ਮਲਕੀਤ ਸਿੰਘ ਕਾਲਰਾ,ਪੰਜਾਬ ਸਿੰਘ,ਗੁਰਪ੍ਰੀਤ ਮੱਲ੍ਹੀ,ਡੋਗਰ ਸਿੰਘ ਕਾਲਰਾ ਸਮੇਤ ਭਾਰੀ ਗਿਣਤੀ ਵਿੱਚ ਕਿਸਾਨ ਹਾਜ਼ਿਰ ਸਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply