ਸਿੰਘਲੈਂਡ ਸੰਸਥਾ ਵਲੋਂ ਇੱਕ ਹੋਰ ਵੱਡਾ ਉਪਰਾਲਾ, ਲੋੜਵੰਦ ਭੈਣ ਦੇ ਇਲਾਜ ਲਈ 20 ਹਜ਼ਾਰ ਰੁਪਏ ਦੀ ਆਰਥਿਕ ਮੱਦਦ

(ਪਰਿਵਾਰ ਵਾਲਿਆਂ ਨੂੰ 20 ਹਜਾਰ ਰੁਪਏ ਦਾ ਚੈੱਕ ਭੇਂਟ ਕਰਦੇ ਹੋਏ ਸੰਸਥਾ ਮੈਂਬਰ ਮਨਦੀਪ ਸਿੰਘ ਅਤੇ ਹੋਰ)

ਗੜ੍ਹਦੀਵਾਲਾ 5 ਨਵੰਬਰ (ਚੌਧਰੀ) : ਸਿੰਘਲੈਂਡ ਸੰਸਥਾ ਵਲੋਂ ਪ੍ਰਧਾਨ ਅੰਮ੍ਰਿਤ ਪਾਲ ਸਿੰਘ ਢਿੱਲੋ ਦੀ ਅਗਵਾਾਈ ਹੇਠ ਆਪਣੇ ਸਮਾਜ ਭਲਾਈ ਦੇ ਕੰਮਾਂ ਨੂੰ ਅੱਗੇ ਵਧਾਉਂਦੇ ਹੋਏ ਅੱਜ ਮਮਤਾ ਰਾਣੀ ਨਿਵਾਸੀ ਪਿੰਡ ਤਲਵੰਡੀ ਕਾਨੂੰਗੋ ਜਿਲਾ ਹੁਸ਼ਿਆਰਪੁਰ ਦੇ ਇਲਾਜ ਲਈ 20 ਹਜ਼ਾਰ ਰੁਪਏ ਦੀ ਆਰਥਿਕ ਮਦਦ ਦਿੱਤੀ ਹੈ। ਇਸ ਮੌਕੇ ਸਸਾਇਟੀ ਮੈਂਬਰਾਂ ਨੇ ਦੱਸਿਆ ਕਿ ਮਮਤਾ ਰਾਣੀ ਦੇ ਦਿਮਾਗ ਦੀਆਂ ਨਾੜਾਂਂ ਸੁੰਗੜਨ ਨਾਲ਼ ਪਿਛਲੇ 1 ਸਾਲ ਤੋਂ ਉਹ ਬੀਮਾਰ ਹਨ।ਜਿਸ ਦਾ ਇਲਾਜ ਹੁਸ਼ਿਆਰਪੁਰ ਦੇ ਇੱਕ ਨਿੱਜੀ ਹਸਪਤਾਲ ਵਿਚ ਚੱਲ ਰਿਹਾ ਹੈ।ਉੱਥੋਂ ਦੇ ਡਾਕਟਰਾਂ ਨੇ ਮਮਤਾ ਰਾਣੀ ਨੂੰ ਪੀ ਜੀ ਆਈ ਚੰਡੀਗੜ੍ਹ ਵਿਖੇ ਆਪਣਾ ਅਪ੍ਰੇਸ਼ਨ ਕਰਵਾਉਣ ਲਈ ਸਲਾਹ ਦਿੱਤੀ ਹੈ।

ਪਰ ਮਮਤਾ ਰਾਣੀ ਦੇ ਇਲਾਜ ਤੇ ਪਹਿਲਾਂ ਹੀ ਕਾਫ਼ੀ ਖਰਚਾ ਹੋ ਚੁੱਕਿਆ ਹੈ।ਪਰਿਵਾਰ ਵਿੱਚ ਕੋਈ ਕਮਾਈ ਦਾ ਕੋਈ ਸਾਧਨ ਨਾ ਹੋਣ ਕਰਕੇ ਪਰਿਵਾਰ ਇਸਦਾ ਇਲਾਜ ਕਰਵਾਉਣ ਵਿੱਚ ਅਸਮਰਥ ਹੈ ।ਪਰਿਵਾਰ ਦੇ ਹਾਲਾਤਾਂ ਨੂੰ ਦੇਖਦੇ ਹੋਏ ਸਿੰਘਲੈਂਡ ਸੰਸਥਾ ਵਲੋਂ ਉਸਦੇ ਘਰ ਪਹੁੰਚ ਕੇ 20 ਹਜ਼ਾਰ ਰੁਪਏ ਦੀ ਆਰਥਿਕ ਮਦਦ ਦਿੱਤੀ।ਪਰਿਵਾਰ ਨੇ ਇਸ ਸਹਾਇਤਾ ਲਈ ਸਿੰਘਲੈਂਡ ਸੰਸਥਾ ਦਾ ਧੰਨਵਾਦ ਕੀਤਾ।ਇਸ ਮੌਕੇ ਨਵਦੀਪ ਸਿੰਘ, ਗੁਰਪ੍ਰੀਤ ਸਿੰਘ, ਸਿਮਰਨ ਸਿੰਘ, ਮਨਦੀਪ ਸਿੰਘ, ਮੌਜੂਦ ਸਨ।


Advertisements
Advertisements
Advertisements
Advertisements
Advertisements
Advertisements
Advertisements

Related posts

Leave a Reply