ਜਦੋਂ ਤੱਕ ਕਾਲੇ ਕਾਨੂੰਨਾਂ ਨੂੰ ਰੱਦ ਨਹੀਂ ਕੀਤਾ ਜਾਂਦਾ,ਉਦੋਂ ਤੱਕ ਇਹ ਸੰਘਰਸ਼ ਇਸੇ ਤਰ੍ਹਾਂ ਚਲਦੇ ਰਹਿਣਗੇ : ਕਿਸਾਨ ਜੱਥੇਬੰਦੀਆਂ

ਗੜ੍ਹਦੀਵਾਲਾ 5 ਨਵੰਬਰ (ਚੌਧਰੀ /ਪ੍ਰਦੀਪ ਸ਼ਰਮਾ) : ਅੱਜ ਮਾਨਗੜ੍ਹ ਟੋਲ ਪਲਾਜ਼ਾ ਤੇ ਗੰਨਾ ਸੰਘਰਸ਼ ਕਮੇਟੀ ਦੇ ਪ੍ਰਧਾਨ ਸੁੱਖਪਾਲ ਸਿੰਘ ਸਹੋਤਾ ਦੀ ਅਗਵਾਈ ਹੇਠ ਕੇਂਦਰ ਦੀ ਮੋਦੀ ਸਰਕਾਰ ਵਲੋਂ ਖੇਤੀ ਸੰਬੰਧੀ ਪਾਸ ਕੀਤੇ ਗਏ ਕਨੂੰਨ ਦੇ ਖਿਲਾਫ ਦਿੱਤੇ ਜਾ ਰਹੇ ਧਰਨੇ ਦੇ 28ਵੇਂ ਦਿਨ ਕਿਸਾਨਾਂ ਵਲੋਂ ਵੱਖ-2 ਕਿਸਾਨ ਜਥੇਬੰਦੀਆਂ ਦੇ ਸੱਦੇ ਤੇ 12 ਤੋਂ 4 ਵਜੇ ਤੱਕ ਭਾਰੀ ਗਿਣਤੀ ਵਿੱਚ ਇਕੱਤਰ ਹੋ ਕੇ ਜਾਮ ਲਗਾ ਕੇ ਮੋਦੀ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕਰਕੇ ਪਿੱਟ ਸਿਆਪਾ ਕੀਤਾ ਗਿਆ।ਇਸ ਮੌਕੇ ਐਡਵੋਕੇਟ ਪੁਨੀਤਇੰਦਰ ਸਿੰਘ ਕੰਗ, ਐਡਵੋਕੇਟ ਜੰਗਵੀਰ ਸਿੰਘ ਬੂਟਾ,ਐਡਵੋਕੇਟ ਕਰਮਵੀਰ ਸਿੰਘ ਘੁੰਮਣ ,ਜਸਵਿੰਦਰ ਸਿੰਘ ਧੁੱਗਾ,ਮੈਨੇਜਰ ਫ਼ਕੀਰ ਸਿੰਘ ਸਹੋਤਾ,ਡਾ ਮਨਦੀਪ ਸਿੰਘ ਖਾਲਸਾ,ਸੁੱਖਾ ਸਿੰਘ ਕੋਲੀਆਂ,ਗੁਰਚਰਨ ਸਿੰਘ ਕਾਲਰਾ, ਰਾਜ ਕੁਮਾਰੀ,ਪ੍ਰੋਫੈਸਰ ਸ਼ਾਮ ਸਿੰਘ,ਸਰਪੰਚ ਮਾਨਗੜ ਨਵਪ੍ਰੀਤ ਕੌਰ,ਚਰਨਜੀਤ ਸਿੰਘ ਚੱਠਿਆਲ,ਅਮਰਜੀਤ ਸਿੰਘ ਮਾਹਲ(ਸਟੇਜ ਸੈਕਟਰੀ),ਦਵਿੰਦਰ ਸਿੰਘ ਚੋਹਕਾ(ਸਟੇਜ ਸੈਕਟਰੀ), ਮਾਸਟਰ ਰਛਪਾਲ ਸਿੰਘ,ਮਾਸਟਰ ਰਜਿੰਦਰ ਸਿੰਘ ਖੁਣ-2 ਕਲਾਂ, ਮਨਜੀਤ ਕੌਰ ਭੱਟੀਆਂ(ਸੀ ਟੂ),ਮਾਸਟਰ ਸੁਰਿੰਦਰ ਸਿੰਘ ਮੰਗਲ, ਡਾਕਟਰ ਮੋਹਣ ਸਿੰਘ ਮੱਲ੍ਹੀ,ਮਝੈਲ ਸਿੰਘ,ਅਜੀਤ ਸਿੰਘ ਮਾਨਗੜ ਸਮੇਤ ਵੱਖ-2 ਬੁਲਾਰਿਆਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਕਾਲੇ ਕਾਨੂੰਨਾਂ ਦੀ ਆੜ ਵਿੱਚ ਅਨੇਕਾਂ ਖੇਤੀ ਵਿਰੋਧੀ ਕਾਨੂੰਨ ਬਣਾ ਕੇ ਕਿਸਾਨੀ ਨੂੰ ਬਰਬਾਦ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਜਿਸ ਕਾਰਨ ਕਿਸਾਨ ਨੂੰ ਅੱਜ ਆਪਣੇ ਹੱਕਾਂ ਲਈ ਸੜਕਾਂ ਤੇ ਰੋਸ ਪ੍ਰਦਰਸ਼ਨ ਕਰਕੇ ਲੜਾਈ ਲੜਨੀ ਪੈ ਰਹੀ ਹੈ।ਇਸ ਮੌਕੇ ਉਕਤ ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਜਦ ਤਕ ਕਾਲੇ ਕਾਨੂੰਨਾਂ ਨੂੰ ਰੱਦ ਨਹੀਂ ਕੀਤਾ ਜਾਂਦਾ ਉਦੋਂ ਤੱਕ ਇਹ ਸੰਘਰਸ਼ ਇਸੇ ਤਰ੍ਹਾਂ ਚਲਦੇ ਰਹਿਣਗੇ।ਇਸ ਮੌਕੇ ਗੁਰਪ੍ਰੀਤ ਸਿੰਘ ਹੀਰਾਹਰ, ਗਗਨਪ੍ਰੀਤ ਸਿੰਘ ਮੋਹਾਂ,ਗੁਰਮੇਲ ਸਿੰਘ ਬੁੱਢੀ ਪਿੰਡ, ਹਰਵਿੰਦਰ ਸਿੰਘ ਪ੍ਰਧਾਨ ਮਨਦੀਪ ਸਿੰਘ,ਦਵਿੰਦਰ ਸਿੰਘ, ਹਰਜੀਤ ਸਿੰਘ ਮਿਰਜ਼ਾਪੁਰ,ਭਾਈ ਅਮਰਜੀਤ ਸਿੰਘ ਮਾਨਗੜ੍ਹ,ਮਾਸਟਰ ਗੁਰਚਰਨ ਸਿੰਘ,ਜਥੇਦਾਰ ਗੁਰਦੀਪ ਸਿੰਘ ਗੜ੍ਹਦੀਵਾਲਾ,ਅਵਤਾਰ ਸਿੰਘ ਮਾਨਗੜ,ਚਰਨਜੀਤ ਸਿੰਘ ਅਟਵਾਲ ,ਕਰਨੈਲ ਸਿੰਘ ਭਾਨਾ,ਸਰਪੰਚ ਹਰਜਿੰਦਰ ਸਿੰਘ,ਸੁਖਦੇਵ ਸਿੰਘ ਮਾਂਗਾ,ਦਵਿੰਦਰ ਸਿੰਘ ਮਾਂਗਾ,ਜਰਨੈਲ ਸਿੰਘ ਮਾਂਗਾ,ਜੋਗਿੰਦਰ ਸਿੰਘ ,ਚਰਨਜੀਤ ਸਿੰਘ ਭਾਨਾ,ਨੰਬਰਦਾਰ ਸੁਖਬੀਰ ਸਿੰਘ ਭਾਨਾ,ਮਨਪ੍ਰੀਤ ਸਿੰਘ ਰੰਧਾਵਾ,ਸੁਰਜੀਤ ਸਿੰਘ,ਮਲਕੀਤ ਸਿੰਘ ਕਾਲਰਾ,ਗੁਰਿੰਦਰ ਸਿੰਘ ਧੂਤ,ਮਗਰ ਸਿੰਘ ਪੰਨਵਾਂ,ਮਨਜੀਤ ਕੌਰ ਭੱਟੀਆਂ,ਮਨਜੀਤ ਸਿੰਘ ਮੱਲੇਵਾਲ, ਹਰਦੀਪ ਸਿੰਘ ਮਾਲੇਵਾਲ, ਲੰਬੜਦਾਰ ਸੋਹਣ ਸਿੰਘ ਕਾਲਰਾ ਮਾਸਟਰ ਰੁਲੀਆ ਸਿੰਘ ਕਾਲਰਾ, ਰਣਜੀਤ ਸਿੰਘ ਗੱਗਾ, ਸਰਪੰਚ ਸੁਰਜੀਤ ਸਿੰਘ ਮੱਲੇਵਾਲ,ਹਰਜੀਤ ਸਿੰਘ ਡੱਫਰ,ਗੁਰਦਿਆਲ ਸਿੰਘ ਕਾਲਰਾ,ਗੁਰਪ੍ਰੀਤ ਸਿੰਘ ਸੋਤਲਾ,ਸਤਪਾਲ ਸਿੰਘ ਹੀਰਾਹਾਰ ,ਹਰਦੀਪ ਸਿੰਘ ਸਰਪੰਚ ਡੱਫਰ,ਟੋਨੀ ਜੰਡੌਰ,ਬਿਕਰਮ ਸਿੰਘ, ਜਸਵਿੰਦਰ ਸਿੰਘ ਡੱਫਰ,ਬਗੀਚਾ ਸਿੰਘ ਡੱਫਰ,ਰਾਜਿੰਦਰ ਸਿੰਘ ਸਗਲਾਂ ਬਿੱਲਾ ਸਰਪੰਚ ਕਲਾਰਾਂ,ਮਨਪ੍ਰੀਤ ਸਿੰਘ ਮੰਨਾ ਚੋਹਕਾ , ਲੰਬੜਦਾਰ ਮਹਿੰਦਰ ਸਿੰਘ ਚੋਹਕਾ,ਹਰਜਿੰਦਰ ਸਿੰਘ,ਮੋਹਨ ਸਿੰਘ ਖੁਣਖੁਣ ਸ਼ਰਕੀ,ਮਾਸਟਰ ਹਰਭਜਨ ਸਿੰਘ ਮਾਨਗੜ੍ਹ ,ਗੁਰਮੇਲ ਸਿੰਘ ਖੁਣਖੁਣ ਸ਼ਰਕੀ,ਕਮਲਜੀਤ ਸਿੰਘ ਰਲਹਣਾ,ਪਰਸ਼ੋਤਮ ਸਿੰਘ,ਮਨਜੀਤ ਸਿੰਘ ਜੰਡੇ,ਐਡਵੋਕੇਟ ਪਨਿਤਿੰਦਰ ਸਿੰਘ ਸਮੇਤ ਭਾਰੀ ਗਿਣਤੀ ਵਿੱਚ ਇਲਾਕੇ ਭਰ ਦੇ ਕਿਸਾਨ ਹਾਜਰ ਸਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply