ਸ.ਸੰਗਤ ਸਿੰਘ ਗਿਲਜੀਆਂ ਐਮ.ਐਲ.ਏ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅੰਬਾਲਾ ਜੱਟਾਂ ਦਾ ਉਦਘਾਟਨ



ਗੜਦੀਵਾਲਾ 7 ਅਕਤੂਬਰ (ਚੌਧਰੀ) : ਮਾਣਯੋਗ ਮੁੱਖਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਦੀ ਦੂਰ ਅੰਦੇਸ਼ੀ ਸੋਚ ਅਤੇ ਸ਼੍ਰੀ ਵਿਜੇ ਇੰਦਰ ਸਿੰਗਲਾ ਮਾਣਯੋਗ ਸਿੱਖਿਆ ਮੰਤਰੀ,ਪੰਜਾਬ ਜੀ ਦੀ ਯੋਗ ਅਗਵਾਈ ਹੇਠ ਅਤੇ ਸ.ਸੰਗਤ ਸਿੰਘ ਗਿਲਜੀਆਂ ਐਮ.ਐਲ.ਏ ਹਲਕਾ ਉੜਮੁੜ ਦੇ ਯਤਨਾਂ ਸਦਕਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅੰਬਾਲਾ ਜੱਟਾਂ,ਜ਼ਿਲ੍ਹਾ ਹੁਸ਼ਿਆਰਪੁਰ ਦਾ ਸਮਾਰਟ ਸਕੂਲ ਵਜੋਂ ਉਦਘਾਟਨ ਅੱਜ (7 ਨਵੰੰਬਰ) ਨੂੰ ਕਰਨ ਉਪਰੰਤ ਪੰਜਾਬ ਰਾਜ ਦੇ ਲੋਕਾਂ ਨੂੰ ਸਮਰਪਿਤ ਕੀਤਾ ਗਿਆ।ਇਸ ਮੌਕੇ ਤੇ ਮਾਣਯੋਗ ਮੁੱਖ ਮੰਤਰੀ ਜੀ ਵਲੋਂ ਆਨਲਾਈਨ ਮੀਟਿੰਗ ਲੈ ਕੇ ਸਮੁੱਚੇ ਵਰਗ ਨੂੰ ਸਿੱਖਿਆ ਵਿਭਾਗ ਦੀਆ ਸਮਾਰਟ ਸਕੂਲ ਸਬੰਧੀ ਉਪਲੱਬਧੀਆਂ ਨੂੰ ਉਜਾਗਰ ਕੀਤਾ ਗਿਆ।

ਇਸ ਮੌਕੇ ਤੇ ਸ.ਸੰਗਤ ਸਿੰਘ ਗਿਲਜੀਆਂ ਐਮ.ਐਲ.ਏ ਹਲਕਾ ਉੜਮੁੜ ਜੀ ਵਲੋਂ ਰੀਬਨ ਕੱਟ ਕੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅੰਬਾਲਾ ਜੱਟਾਂ ਦਾ ਰਸਮੀ ਉਦਘਾਟਨ ਕੀਤਾ ਗਿਆ ਅਤੇ ਇਹ ਸਮਾਰਟ ਸਕੂਲ ਨੂੰ ਇਲਕਾ ਨਿਵਾਸੀਆਂ ਦੀ ਸੇਵਾ ਲਈ ਭੇਂਟ ਕੀਤਾ ਗਿਆ।ਇਸ ਮੌਕੇ ਤੇ ਚੇਅਰਮੈਨ ਹਰਭਜਨ ਸਿੰਘ ਢੱਟ ਵਲੋਂ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦਾ ਧੰਨਵਾਦ ਕੀਤਾ ਗਿਆ ।ਪ੍ਰਿੰਸੀਪਲ ਜਤਿੰਦਰ ਸਿੰਘ ਵਲੋਂ ਸਿੱਖਿਆ ਸਕੱਤਰ ਪੰਜਾਬ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਅਤੇ ਜਿਲ੍ਹਾ ਸਿੱਖਿਆ ਅਫਸਰ ਹੁਸ਼ਿਆਰਪੁਰ ਇੰਜ.ਸੰਜੀਵ ਗੌਤਮ ਦਾ ਇਸ ਸਕੂਲ ਨੂੰ ਸਮਾਰਟ ਸਕੂਲ ਬਣਾਉਣ ਤੇ ਧੰਨਵਾਦ ਕੀਤਾ।

ਇਸ ਮੌਕੇ ਵੱਖ- ਵੱਖ ਸਕੂਲਾਂ ਤੋਂ ਆਏ ਅਧਿਆਪਕ ਸਾਹਿਬਾਨ ,ਗੁਰਦੀਪ ਸਿੰਘ ਸਰਪੰਚ,ਦਮਨਪਾਲ ਸਿੰਘ ਢੱਟ,ਪਰਦੀਪਪਾਲ ਸਿੰਘ ਢੱਟ,ਸੁਖਵਿੰਦਰ ਸਿੰਘ ਢੱਟ,ਬਖਸ਼ੀਸ਼ ਸਿੰਘ,ਸੁਖਵਿੰਦਰ ਸਿੰਘ, ਪਰਮਜੀਤ ਸਿੰਘ,ਡਾ.ਕੁਲਦੀਪ ਸਿੰਘ ਮਨਹਾਸ,ਹਰਤੇਜ ਕੌਰ,ਜਸਵੀਰ ਸਿੰਘ,ਪੁਸ਼ਪਿੰਦਰ ਸ਼ਰਮਾ,ਮੀਨਾ ਰਾਣੀ,ਰਜਨੀ ਬਾਲਾ,ਪਰਮਿੰਦਰ ਕੌਰ,ਰਵਨੀਤ ਕੌਰ,ਮੱਧੂ ਬਾਲਾ,ਅਮ੍ਰਿਤ ਕੌਰ,ਲਖਵੀਰ ਸਿੰਘ,ਬਿਪਟਨ ਕੁਮਾਰ,ਇਕਬਾਲ ਕੋਰ,ਇੰਦਰਜੀਤ ਸਿੰਘ,ਕਮਲਦੀਪ ਕੌਰ, ਭਾਵਨਾ, ਅਤਿੰਦਰ ਸਿੰਘ ਆਦਿ ਹਾਜਰ ਸਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply