ਬਰਨਾਲਾ : ਕਿਸਾਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਦਾ ਘਿਰਾਓ ਕੀਤਾ ਅਤੇ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸ਼ੰਟੀ ਦੇ ਘਰ ਨੂੰ ਬੰਦ ਕਰ ਦਿੱਤਾ ਗਿਆ। ਸਵੇਰੇ 10 ਵਜੇ ਦੇ ਕਰੀਬ ਉਹ ਭਾਜਪਾ ਨੇਤਾਵਾਂ ਦੀ ਮੀਟਿੰਗ ਲੈਣ ਬਰਨਾਲਾ ਪਹੁੰਚੇ। ਕਿਸਾਨ ਪਹਿਲਾਂ ਹੀ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸ਼ੰਟੀ ਦੇ ਘਰ ਅੱਗੇ ਰੋਸ ਪ੍ਰਦਰਸ਼ਨ ਕਰ ਰਹੇ ਹਨ।
ਜਿਸ ਸਮੇਂ ਕਾਲੀਆ ਉਸਦੇ ਘਰ ਪਹੁੰਚੇ , ਉਸ ਸਮੇਂ ਬਹੁਤ ਘੱਟ ਕਿਸਾਨ ਮੌਜੂਦ ਸਨ, ਪਰ ਜਦੋਂ ਕਿਸਾਨਾਂ ਨੂੰ ਇਸ ਦੀ ਖ਼ਬਰ ਮਿਲੀ, ਤਾਂ ਕਿਸਾਨ ਵੱਡੀ ਗਿਣਤੀ ਵਿੱਚ ਇਕੱਠੇ ਹੋ ਗਏ ਅਤੇ ਭਾਜਪਾ ਨੇਤਾ ਦੇ ਘਰ ਦੇ ਤਿੰਨ ਦਰਵਾਜ਼ਿਆਂ ਨੂੰ ਘੇਰ ਲਿਆ। ਇੰਨਾ ਹੀ ਨਹੀਂ ਓਨਾ ਕਾਲੀਆ ਦੀ ਕਾਰ ਨੂੰ ਵੀ ਘੇਰ ਲਿਆ।
ਘਟਨਾ ਦੀ ਖ਼ਬਰ ਮਿਲਦਿਆਂ ਹੀ ਡੀ.ਐੱਸ.ਪੀ. ਲਖਬੀਰ ਟਿਵਾਣਾ ਭਾਰੀ ਪੁਲਿਸ ਫੋਰਸ ਸਮੇਤ ਘਟਨਾ ਸਥਾਨ ‘ਤੇ ਪਹੁੰਚੇ। ਕਈ ਘੰਟਿਆਂ ਤੱਕ ਕਿਸਾਨਾਂ ਨੇ ਕਾਲੀਆ ਨੂੰ ਯਾਦਵਿੰਦਰ ਸਿੰਘ ਦੇ ਘਰ ਡੱਕੇ ਰੱਖਿਆ।ਕਿਸਾਨ ਆਗੂ ਜਰਨੈਲ, ਰੂਪ ਛੰਨਾ ਅਤੇ ਬਲੌਰ ਨੇ ਕਿਹਾ ਕਿ ਪਹਿਲਾਂ ਅੰਗਰੇਜ਼ਾਂ ਨੇ ਕਿਸਾਨਾਂ ਨੂੰ ਲੁੱਟਿਆ, ਹੁਣ ਬੀਜੇਪੀ ਲੁੱਟ ਰਹੀ ਹੈ। ਭਾਜਪਾ ਆਗੂ ਕਿਸਾਨਾਂ ਦੀਆਂ ਜ਼ਮੀਨਾਂ ਖੋਹਣਾ ਚਾਹੁੰਦੇ ਹਨ। ਪਰ ਅਸੀਂ ਮਰ ਜਾਵਾਂਗੇ ਪਰ ਸਾਡੀ ਇਕ ਇੰਚ ਜ਼ਮੀਨ ਨਹੀਂ ਖੋਹਣ ਦੇਵਾਂਗੇ.
EDITOR
CANADIAN DOABA TIMES
Email: editor@doabatimes.com
Mob:. 98146-40032 whtsapp