11 ਨਵੰਬਰ ਤੋਂ 14 ਨਵੰਬਰ ਤੱਕ ਟਰੱਕ ਯੂਨੀਅਨ ਪਠਾਨਕੋਟ ਵਿਖੇ ਲਗਾਇਆ ਜਾਵੇਗਾ ਦੀਵਾਲੀ ਮੇਲਾ 2020


ਸੈਲਫ ਹੈਲਪ ਗਰੁੱਪਾਂ ਵੱਲੋਂ ਤਿਆਰ ਸਮਾਨ ਵੇਚਣ ਲਈ ਲਗਾਏ ਜਾਣਗੇ ਸਟਾਲ

ਪਠਾਨਕੋਟ,9 ਨਵੰਬਰ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ) : ਤਿਉਹਾਰ ਹਰੇਕ ਵਿਅਕਤੀ ਦੇ ਲਈ ਖੁਸੀਆਂ ਲੈ ਕੇ ਆਉਂਦੇ ਹਨ ਅਤੇ ਇਸ ਖੂਸੀ ਨੂੰ ਹੋਰ ਵਧਾਉਂਣ ਲਈ ਜਿਲ੍ਹਾ ਪ੍ਰਸਾਸਨ ਵੱਲੋਂ ਸੈਲੀ ਰੋਡ ਵਿਖੇ ਸਥਿਤ ਟਰੱਕ ਯੂਨੀਅਨ ਗਰਾਉਂਡ ਵਿਖੇ 11 ਨਵੰਬਰ ਤੋਂ 14 ਨਵੰਬਰ ਤੱਕ ਦੀਵਾਲੀ ਮੇਲਾ-2020 ਲਗਾਇਆ ਜਾ ਰਿਹਾ ਹੈ। ਇਹ ਪ੍ਰਗਟਾਵਾ ਸ. ਸਿਮਰਨਜੀਤ ਸਿੰਘ ਢਿੱਲੋਂ ਐਸ.ਡੀ.ਐਮ. ਪਠਾਨਕੋਟ ਨੇ ਮੇਲੇ ਦੀਆਂ ਤਿਆਰੀਆਂ ਨੂੰ ਲੈ ਕੇ ਜਿਲਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਆਯੋਜਿਤ ਇੱਕ ਮੀਟਿੱਗ ਦੋਰਾਨ ਕੀਤਾ।
ਇਸ ਮੋਕੇ ਤੇ ਜਾਣਕਾਰੀ ਦਿੰਦਿਆਂ ਸ. ਸਿਮਰਨਜੀਤ ਸਿੰਘ ਢਿੱਲੋਂ ਐਸ.ਡੀ.ਐਮ. ਪਠਾਨਕੋਟ ਨੇ ਕਿਹਾ ਕਿ ਜਿਲ੍ਹਾ ਪ੍ਰਸਾਸਨ ਵੱਲੋਂ ਲਗਾਏ ਜਾ ਰਹੇ ਇਸ ਦੀਵਾਲੀ ਮੇਲੇ ਵਿੱਚ ਪੰਜਾਬ ਰਾਜ ਦੇਹਾਤੀ ਅਜੀਵਿਕਾ ਮਿਸ਼ਨ ਪਠਾਨਕੋਟ ਵੱਲੋਂ 14 ਸਟਾਲ ਸੈਲਫ ਹੈਲਪ ਗਰੁਪਾਂ ਵੱਲੋਂ ਲਗਾਏ ਜਾਣਗੇ ਇਸ ਤੋਂ ਇਲਾਵਾ ਵਣ ਵਿਭਾਗ ਵੱਲੋਂ 3 ਸਟਾਲ ਅਤੇ ਖੈਤੀ ਬਾੜੀ ਵਿਭਾਗ ਵੱਲੋਂ 1 ਸਟਾਲ ਲਗਾਇਆ ਜਾਵੇਗਾ। ਉਨਾਂ ਕਿਹਾ ਕਿ ਮੇਲੇ ਦੋਰਾਨ ਜਿਲ•ੇ ਅੰਦਰ ਚਲ ਰਹੇ ਸੈਲਫ ਹੈਲਪ ਗਰੂਪਾਂ ਵੱਲੋਂ ਤਿਆਰ ਕੀਤੀਆਂ ਵਸਤੂਆਂ ਜਿਵੇ ਦੀਵੇ, ਆਚਾਰ, ਚਟਨੀਆਂ, ਸਹਿਦ, ਗੰਨੇ ਦਾ ਰਸ, ਮੋਮਬੱਤੀਆਂ,ਸਬਜੀਆਂ,ਫਲ,ਘਰਾਂ ਨੂੰ ਸਜਾਉਂਣ ਲਈ ਹੋਰ ਸਮਾਨ ਅਤੇ ਹੋਰ ਵਸਤੂਆਂ ਦੇ ਸਟਾਲ ਲਗਾਏ ਜਾਣਗੇ। ਉਨਾਂ ਇਸ ਦੀਵਾਲੀ ਮੇਲੇ ਸਬੰਧੀ ਸਹਿਰ ਨਿਵਾਸੀਆਂ ਅਤੇ ਹੋਰ ਜਿਲ੍ਹਾ ਨਿਵਾਸੀਆਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਇਸ ਮੇਲੇ ਵਿੱਚ ਪਹੁੰਚ ਕੇ ਘਰਾਂ ਵਿੱਚ ਦੇਸੀ ਤਰੀਕੇ ਨਾਲ ਤਿਆਰ ਕੀਤੇ ਸਮਾਨ ਆਦਿ ਦੀ ਖਰੀਦ ਕਰੋ ਅਤੇ ਮੇਲੇ ਦਾ ਅਨੰਦ ਪ੍ਰਾਪਤ ਕਰੋਂ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply