BREAKING NEWS: ਵੱਡੀ ਖ਼ਬਰ: ਹੁਸ਼ਿਆਰਪੁਰ ਪੁਲਿਸ ਨੂੰ ਵੱਡੀ ਕਾਮਯਾਬੀ, 6 ਨਾਮੀ ਗੈਂਗਸਟਰ 8 ਪਿਸਟਲ ਤੇ ਅਸਲਾ ਬਰਾਮਦ

ਹੁਸ਼ਿਆਰਪੁਰ ( ਆਦੇਸ਼ ਪਰਮਿੰਦਰ ਸਿੰਘ ) ਮਾਨਯੋਗ ਸ੍ਰੀ ਦਿਨਕਰ ਗੁਪਤਾ, ਆਈ.ਪੀ.ਐਸ., ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਜੀ ਦੇ
ਦਿਸ਼ਾ ਨਿਰਦੇਸ਼ਾਂ ਤੇ ਸੀਨੀਅਰ ਪੁਲਿਸ ਕਪਤਾਨ, ਹੁਸ਼ਿਆਰਪੁਰ ਸ੍ਰੀ ਨਵਜੋਤ ਸਿੰਘ ਮਾਹਲ, ਪੀ.ਪੀ.ਐਸ ਜੀ ਨੇ ਗੈਂਗਸਟਰਾਂ
ਅਤੇ ਲੁੱਟਾਂ ਖੋਹਾਂ ਦੀ ਵਾਰਦਾਤਾਂ ਕਰਨ ਵਾਲੇ ਆਦੀ ਅਪਰਾਧੀ ਨੂੰ ਨੱਥ ਪਾਉਣ ਲਈ ਪੁਲਿਸ ਕਪਤਾਨ, ਡਿਟੈਕਟੀਵ,
ਹੁਸ਼ਿਆਰਪੁਰ ਸ੍ਰੀ ਰਵਿੰਦਰਪਾਲ ਸਿੰਘ ਸੰਧੂ, ਪੀ.ਪੀ.ਐਸ ਅਤੇ ਉੱਪ ਪੁਲਿਸ ਕਪਤਾਨ, ਡਿਟੈਕਟੀਵ, ਹੁਸ਼ਿਆਰਪੁਰ ਸ੍ਰੀ
ਰਾਕੇਸ਼ ਕੁਮਾਰ, ਪੀ.ਪੀ.ਐਸ ਦੀ ਨਿਗਰਾਨੀ ਹੇਠ ਗੈਂਗਸਟਰ ਅਤੇ ਖਤਰਨਾਕ ਸਨੈਚਰਾਂ ਨੂੰ ਕਾਬੂ ਕਰਨ ਲਈ ਇੰਚਾਰਜ਼
ਸੀ.ਆਈ.ਏ ਇੰਸਪੈਕਟਰ ਸ਼ਿਵ ਕੁਮਾਰ, ਮੁੱਖ ਅਫਸਰ ਥਾਣਾ ਬੁਲੋਵਾਲ ਇੰਸਪੈਕਟਰ ਪ੍ਰਦੀਪ ਸਿੰਘ ਅਤੇ ਮੁੱਖ ਅਫਸਰ ਥਾਣਾ
ਮਾਡਲ ਟਾਊਨ ਇੰਸਪੈਕਟਰ ਕਰਨੈਲ ਸਿੰਘ ਦੀ ਟੀਮ ਬਣਾਈ ਗਈ ਅਤੇ ਇਸ ਪੁਲਿਸ ਟੀਮ ਨੂੰ ਉਸ ਵੇਲੇ ਵੱਡੀ ਸਫਲਤਾ
ਪ੍ਰਾਪਤ ਹੋਈ ਜਦੋਂ ਵੱਖ-ਵੱਖ ਮੁਕੱਦਮਿਆਂ ਵਿੱਚ ਲੋੜੀਂਦੇ 06 ਗੈਂਗਸਟਰਾਂ ਨੂੰ ਕਾਬੂ ਕਰਕੇ ਉਹਨਾਂ ਪਾਸੋਂ 08 ਪਿਸਤੌਲ ਸਮੇਤ
ਐਮੂਨੇਸ਼ਨ, ਕਾਰ ਅਤੇ ਮੋਟਰਸਾਇਕਲ ਦੀ ਬਰਾਮਦਗੀ ਕੀਤੀ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਨਵਜੋਤ ਸਿੰਘ ਮਾਹਲ, ਪੀ.ਪੀ.ਐਸ.
ਐਸ.ਐਸ.ਪੀ. ਹੁਸ਼ਿਆਰਪੁਰ, ਜੀ ਨੇ ਦੱਸਿਆ ਕਿ ਮਿਤੀ 08.11.2020 ਨੂੰ ਇੰਚਾਰਜ਼ ਸੀ.ਆਈ.ਏ. ਇੰਸਪੈਕਟਰ ਸ਼ਿਵ
ਕੁਮਾਰ ਅਤੇ ਪੁਲਿਸ ਪਾਰਟੀ ਵੱਲੋਂ ਪ੍ਰਣਵ ਸਹਿਗਲ ਉਰਫ ਪਾਰੂ ਪੁੱਤਰ ਹਿਤੇਸ਼ ਸਹਿਗਲ ਵਾਸੀ ਮਕਾਨ ਨੰਬਰ 486 ਗਲੀ
ਨੰਬਰ (02 ਮੁਹੱਲਾ ਵਿਕਾਸ ਨਗਰ ਰਾਹੋਂ ਰੋਡ ਥਾਣਾ ਸਿਟੀ ਜਿਲਾ ਸ਼ਹੀਦ ਭਗਤ ਸਿੰਘ ਨਗਰ ਅਤੇ ਰਜਤ ਪੁੱਤਰ ਤਰਸੇਮ ਲਾਲ
ਵਾਸੀ ਮੁਹੱਲਾ ਕਿਰਤੀ ਨਗਰ, ਗਲੀ ਨੰਬਰ 06 ਥਾਣਾ ਮਾਡਲ ਟਾਊਨ ਜਿਲਾ ਹੁਸ਼ਿਆਰਪੁਰ ਨੂੰ ਬਸੀ ਮਰੂਫ ਤੋਂ ਕਾਬੂ ਕਰਕੇ
ਇਹਨਾਂ ਖਿਲਾਫ ਮੁੱਕਦਮਾ ਨੰਬਰ 159 ਮਿਤੀ 08.11.2020 ਅ/ਧ 506 ਭ:ਦ, 25 ਅਸਲਾ ਐਕਟ ਥਾਣਾ ਹਰਿਆਣਾ ਦਰਜ਼
ਰਜਿਸਟਰ ਕੀਤਾ ਅਤੇ ਇਹਨਾਂ ਪਾਸੋਂ 02 ਨਜ਼ਾਇਜ਼ ਪਿਸਟਲ ਸਮੇਤ 05 ਰੌਦ ਅਤੇ ਮੋਟਰਸਾਇਕਲ ਬਰਾਮਦ ਹੋਏ। ਦੋਸ਼ੀ
ਪ੍ਰਵ ਸਹਿਗਲ ਜੋ 20 ਸਾਲ ਦੀ ਉਮਰ ਦਾ ਹੈ, ਪਹਿਲਾਂ ਹੀ ਸੋਢੀ ਕਾਰ ਬਾਜ਼ਾਰ ਦਸੂਹਾ ਦੇ ਮਾਲਕ ਦੇ ਕਤਲ ਕੇਸ ਅਤੇ
ਸ਼ਹੀਦ ਭਗਤ ਸਿੰਘ ਜ਼ਿਲੇ ਨਾਲ ਸਬੰਧਤ ਤਿੰਨ ਹੋਰ ਇਰਾਦਾ ਕਤਲ ਦੇ ਮਾਮਲਿਆਂ ਵਿੱਚ ਲੋੜੀਂਦਾ ਸੀ ਅਤੇ ਇਸ ਵੱਲੋਂ ਇੱਕ
ਐਨ.ਆਰ.ਆਈ. ਵਿਅਕਤੀ ਪਰ ਕਬੱਡੀ ਕੱਪ ਦੇ ਮੈਚ ਦੌਰਾਨ ਫਾਇਰ ਕੀਤਾ ਸੀ ਉਸ ਜਗਾਂ ਪਰ ਪੰਜਾਬੀ ਸਿੰਗਰ ਸਿੱਧੂ
ਮੂਸੇ ਵਾਲਾ ਦਾ ਨਾਈਟ ਸ਼ੋਅ ਸੀ, ਇਸ ਘਟਨਾ ਤੋਂ ਬਾਅਦ ਇਹ ਸ਼ੋਅ ਕੈਂਸਲ ਹੋ ਗਿਆ ਸੀ। ਪ੍ਰਣਵ ਸਹਿਗਲ,
ਰਾਕੇਸ਼ ਖੱਤਰੀ ਉਰਫ ਸੋਨੂੰ ਖੱਤਰੀ ਵਾਸੀ ਬਲਾਚੌਰ ਦੇ ਪ੍ਰਭਾਵ ਹੇਠ ਕੰਮ ਕਰਦਾ ਸੀ, ਰਾਕੇਸ਼ ਖੱਤਰੀ ਵੀ ਕਈ
ਕ੍ਰਿਮੀਨਲ ਕੇਸਾਂ ਵਿੱਚ ਲੋੜੀਂਦਾ ਹੈ।
ਇਸੇ ਤਰਾਂ ਮੁੱਖ ਅਫਸਰ ਥਾਣਾ ਬੁਲੋਵਾਲ ਨੇ ਮਿਤੀ 08.11.2020 ਨੇ ਜਸਮੀਤ ਸਿੰਘ ਉਰਫ
ਲੱਕੀ ਪੁੱਤਰ ਜਮਿੰਦਰ ਸਿੰਘ ਵਾਸੀ ਰਾਏਪੁਰ, ਜਿਲਾ ਹੁਸ਼ਿਆਰਪੁਰ, ਸੁਨਿਲ ਕੁਮਾਰ ਉਰਫ ਮੋਨੂੰ ਗੁੱਜਰ ਪੁੱਤਰ ਬਾਬੂ ਰਾਮ
ਵਾਸੀ ਪਿੰਡ ਹਾਜੀਪੁਰ, ਥਾਣਾ ਗੜ੍ਹਸ਼ੰਕਰ, ਜਿਲਾ ਹੁਸ਼ਿਆਰਪੁਰ ਅਤੇ ਪਰਮਜੀਤ ਲਾਲ ਪੰਮਾ ਪੁੱਤਰ ਜਗਨ ਨਾਥ ਵਾਸੀ
ਨਾਰੂ ਨੰਗਲ, ਥਾਣਾ ਸਦਰ ਹੁਸ਼ਿਆਰਪੁਰ ਜਿਲਾ ਹੁਸ਼ਿਆਰਪੁਰ ਨੂੰ ਪਿੰਡ ਚੱਕੋਵਾਲ ਬ੍ਰਾਹਮਣਾ ਤੋਂ ਗ੍ਰਿਫ਼ਤਾਰ ਕੀਤਾ। ਇਹ ਦੋਸ਼ੀ
ਮਸ਼ਹੂਰ ਗੈਂਗਸਟਰ ਰਵੀ ਬਲਾਚੌਰੀਆ ਦੇ ਨਜ਼ਦੀਕੀ ਹਨ। ਦੌਰਾਨੇ ਤਫਤੀਸ਼ ਦੋਸ਼ੀਆਂਨ ਪਾਸੋਂ 05 ਪਿਸਟਲ 32 ਬੋਰ ਸਮੇਤ
22 ਰੌਦ, 50 ਗ੍ਰਾਮ ਹੈਰੋਇਨ ਅਤੇ ਕਾਰ ਮਾਰਕਾ ਹੌਡਾ ਸਿਟੀ ਬਰਾਮਦ ਕਰਕੇ ਮੁਕੱਦਮਾ ਨੰਬਰ 174 ਮਿਤੀ 08.11.2020
ਅ/ਧ 21-61-85 NDPS Act & 25 ਅਸਲਾ ਐਕਟ ਥਾਣਾ ਬੁਲੋਵਾਲ ਦਰਜ਼ ਕੀਤਾ ਗਿਆ। ਇਥੇ ਇਹ ਜ਼ਿਕਰਯੋਗ ਹੈ ਕਿ
ਜਸਮੀਤ ਸਿੰਘ ਉਰਫ ਲੱਕੀ ਅਤੇ ਸੁਨਿਲ ਕੁਮਾਰ ਉਰਫ ਮੋਨੂੰ ਗੁੱਜਰ ਬੁਲੋਵਾਲ ਨਸ਼ੇ ਅਤੇ ਇਰਾਦਾ ਕਤਲ ਕੇਸ ਵਿੱਚ ਪਹਿਲਾਂ
ਹੀ ਬੁਲੋਵਾਲ ਪੁਲਿਸ ਨੂੰ ਲੋੜੀਦੇ ਸਨ। ਇਹਨਾਂ ਦੋਹਾਂ ਵਿਅਕਤੀਆਂ ਪਰ ਪਹਿਲਾਂ ਵੀ ਹੋਰ ਵੱਖ-ਵੱਖ ਥਾਣਿਆਂ ਵਿੱਚ ਕਤਲ
ਅਤੇ ਹੋਰ ਸੰਗੀਨ ਜੁਰਮਾਂ ਦੇ ਮੁਕੱਦਮੇ ਦਰਜ਼ ਹਨ। ਇਸ ਤੋਂ ਇਲਾਵਾ ਦੋਸ਼ੀ ਪਰਮਜੀਤ ਲਾਲ ਉਰਫ ਪੰਮਾ ਇੱਕ ਪੁਲਿਸ
ਅਧਿਕਾਰੀ ਦੇ ਬੇਟੇ ਦੇ ਕਤਲ ਦੇ ਸਬੰਧ ਵਿੱਚ ਦਰਜ ਮੁਕਦਮਾ ਵਿੱਚ ਮਿਤੀ 28/09/2020 ਨੂੰ ਜਮਾਨਤ ਪਰ ਆਇਆ ਸੀ।
ਇਸੇ ਤਰਾਂ ਮੁੱਖ ਅਫਸਰ ਥਾਣਾ ਮਾਡਲ ਟਾਊਨ ਨੇ ਮਿਤੀ 03.11.2020 ਨੂੰ ਬੱਸ ਸਟੈਂਡ
ਹੁਸ਼ਿਆਰਪੁਰ ਵਿੱਚ ਰਾਜਧਾਨੀ ਟਰਾਸਪੋਰਟ ਦੇ ਦਫ਼ਤਰ ਵਿੱਚ ਗੋਲੀ ਚਲਾ ਕੇ ਫਰਾਰ ਹੋਏ ਦੋਸ਼ੀ ਵਰਿੰਦਰਜੀਤ ਸਿੰਘ ਉਰਫ
ਸਾਬੀ ਪੁੱਤਰ ਸਰਵਣ ਸਿੰਘ ਵਾਸੀ ਬਸੀ ਜਾਨਾ, ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਜਿਸ ਵਿਰੁੱਧ ਮੁਕੱਦਮਾ ਨੰਬਰ 252
ਮਿਤੀ 5.11.2020 ਅ/ਧ 336,506 ਭ:ਦ, 25 ਅਸਲਾ ਐਕਟ ਥਾਣਾ ਮਾਡਲ ਟਾਊਨ ਦਰਜ਼ ਸੀ ਨੂੰ ਬੀ.ਡੀ.ਪੀ.ਓ. ਦਫਤਰ
ਦੇ ਨੇੜਿਉਂ ਕਾਬੂ ਕਰਕੇ ਉਸ ਪਾਸੋਂ ਇੱਕ ਪਿਸਟਲ 32 ਬੋਰ ਸਮੇਤ 04 ਰੌਂਦ ਬਰਾਮਦ ਕਰਕੇ ਗ੍ਰਿਫਤਾਰ ਕਰਨ ਵਿੱਚ ਸਫਲਤਾ
ਹਾਸਿਲ ਕੀਤੀ ਹੈ।
ਇਹਨਾਂ ਲਗਾਤਾਰ ਕਾਮਯਾਬ ਆਪਰੇਸ਼ਨਾਂ ਨਾਲ ਹੁਸ਼ਿਆਰਪੁਰ ਪੁਲਿਸ ਨੇ ਜ਼ਿਲੇ ਵਿੱਚ ਚੱਲ ਰਹੇ
ਭਗੌੜੇ ਗੈਂਗਸਟਰਾਂ ਨੂੰ ਸਫਲਤਾਪੂਰਵਕ ਗ੍ਰਿਫਤਾਰ ਕਰਕੇ ਕਾਮਯਾਬੀ ਹਾਸਿਲ ਕੀਤੀ ਹੈ । ਇਹਨਾਂ ਗੈਂਗਸਟਰਾਂ ਦੀ ਗ੍ਰਿਫਤਾਰੀ
ਨਾਲ ਹੋਰ ਵੱਡੀਆਂ ਮੱਛੀਆਂ ਨੂੰ ਟ੍ਰੈਕ ਕਰਨ, ਫੇਸ ਕਰਨ ਅਤੇ ਉਹਨਾਂ ਨੂੰ ਗ੍ਰਿਫਤਾਰ ਕਰਨ ਵਿੱਚ ਮਦਦ ਮਿਲੇਗੀ।
ਪ੍ਰੈਸ ਕਾਨਫਰੰਸ ਦੌਰਾਨ SSP ਨਵਜੋਤ ਮਾਹਲ, SP ਰਵਿੰਦਰਪਾਲ ਸਿੰਘ ਸੰਧੂ, ਹੁਸ਼ਿਆਰਪੁਰ
ਰਾਕੇਸ਼ ਕੁਮਾਰ PPS, ਗੁਰਪ੍ਰੀਤ ਸਿੰਘ ਗਿੱਲ DSP ਤੇ ਕਈ ਹੋਰ ਪੁਲਿਸ ਅਫ਼ਸਰ ਹਾਜਿਰ ਸਨ.
THIS IS BREAKING NEWS . NEWS WILL BE UPDATED SOON.

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply