ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਵੱਲੋਂ ਕੀਤੀ ਗਈ ਭਰਵੀਂ ਮੀਟਿੰਗ

ਪਠਾਨਕੋਟ 11 ਨਵੰਬਰ (ਰਜਿੰਦਰ ਸਿੰਘ ਰਾਜਨ/ ਅਵਿਨਾਸ਼ ) : ਸਿਹਤ ਮੁਲਾਜ਼ਮ ਆਗੂ ਭੁਪਿੰਦਰ ਸਿੰਘ, ਚੰਚਲ ਬਾਲਾ ਅਤੇ ਰਾਜਵਿੰਦਰ ਕੌਰ ਗੁਰਦਾਸਪੁਰ ਨੇ ਇਕ ਲਿਖਤੀ ਪ੍ਰੈਸ ਨੋਟ ਰਾਹੀਂ ਦੱਸਿਆ ਕਿ ਸਿਹਤ ਕਾਮਿਆਂ ਦੀ ਨੁਮਾਇੰਦਗੀ ਕਰਦੀ ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਪੰਜਾਬ ਦੀ ਮੀਟਿੰਗ ਸੀਟੂ ਦਫਤਰ ਲੁਧਿਆਣਾ ਵਿਖੇ ਸਾਥੀ ਕੁਲਬੀਰ ਸਿੰਘ ਮੋਗਾ ਦੀ ਪ੍ਰਧਾਨਗੀ ਵਿੱਚ ਹੋਈ।ਜਿਸ ਵਿਚ ਪਿਛਲੇ ਕੀਤੇ ਸੰਘਰਸ਼ਾਂ ਅਤੇ ਮਿਤੀ 27 ਅਕਤੂਬਰ ਨੂੰ ਸਬ ਕਮੇਟੀ ਮੈਂਬਰ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨਾਲ ਹੋਈ ਮੀਟਿੰਗ ਦਾ ਰੀਵਿਊ ਕੀਤਾ ਗਿਆ।ਮੀਟਿੰਗ ਵਿਚ ਅਗਲੇ ਸੰਘਰਸ਼ਾ ਪ੍ਰਤੀ ਅਤੇ ਅਗਲੇ ਲੋੜੀਂਦੇ ਕਾਰਜਾਂ ਪ੍ਰਤੀ ਵੀ ਰੂਪ ਰੇਖਾ ਤਿਆਰ ਕੀਤੀ ਗਈ।

19ਨਵੰਬਰ2020 ਨੂੰ ਚੰਡੀਗੜ੍ਹ ਵਿਖੇ ਮੰਗਾਂ ਸਬੰਧੀ ਆਪਣਾ ਪੱਖ ਸਿਹਤ ਸਕੱਤਰ,ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਅਤੇ ਐਮ ਡੀ ਐਨ ਐਚ ਐਮ ਨੂੰ ਲਿਖਤੀ ਰੂਪ ਵਿੱਚ ਦਿੱਤਾ ਜਾਵੇਗਾ।ਜਿਸ ਵਿੱਚ 23 ਨਵੰਬਰ ਤੋਂ 30 ਨਵੰਬਰ ਤੱਕ ਬਲਾਕ ਪੱਧਰੀ ਮੀਟਿੰਗਾਂ ਕਰਨ ਦਾ ਫੈਸਲਾ ਕੀਤਾ ਜਿਸ ਵਿੱਚ ਸਿਹਤ ਕਾਮਿਆਂ ਦੀਆਂ ਭਖਵੀਂਆ ਮੰਗਾਂ ਤੇ ਵਿਚਾਰਾਂ ਕੀਤੀਆਂ ਜਾਣਗੀਆਂ।ਸੰਘਰਸ਼ ਕਮੇਟੀ ਵੱਲੋਂ ਇਹ ਵੀ ਫੈਸਲਾ ਕੀਤਾ ਗਿਆ ਕਿ ਜੇਕਰ ਸਰਕਾਰ ਵੱਲੋਂ ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਦੀਆਂ ਮੰਗਾਂ ਨਾ ਮੰਨੀਆ ਗਈਆਂ ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।

ਅੱਜ ਦੀ ਇਸ ਮੀਟਿੰਗ ਵਿਚ ਕੁਲਬੀਰ ਸਿੰਘ ਮੋਗਾ,ਗੁਲਜਾਰ ਖਾਂ ਸੰਗਰੂਰ, ਗੁਰਮੀਤ ਕੌਰ ਫਰੀਦਕੋਟ,ਗਗਨਦੀਪ ਸਿੰਘ ਬਠਿੰਡਾ, ਹਰਮੰਦਰਪਾਲ ਫਤਹਿਗੜ੍ਹ, ਸੁਖਵਿੰਦਰ ਸਿੰਘ ਮੁਕਤਸਰ, ਨਿਰਮਲ ਸਿੰਘ ਮਾਨਸਾ, ਗੁਰਚਰਨ ਕੌਰ ਮਾਨਸਾ, ਕੰਵਲਜੀਤ ਕੌਰ ਮੋਗਾ, ਗੁਰਮੀਤ ਕੌਰ ਲੁਧਿਆਣਾ,ਪਰਨੀਤ ਕੌਰ ਲੁਧਿਆਣਾ,ਹਰਜੀਤ ਕੌਰ ਮਾਨਸਾ,ਰਾਜਵਿੰਦਰ ਕੌਰ ਗੁਰਦਾਸਪੁਰ,ਰਮਨਦੀਪ ਕੌਰ ਗੁਰਦਾਸਪੁਰ, ਕੁਲਪ੍ਰੀਤ ਸਿੰਘ ਲੁਧਿਆਣਾ, ਬਾਬੂ ਸਿੰਘ ਫਰੀਦਕੋਟ,ਕਰਮਦੀਨ ਤੇ ਅਸ਼ੋਕ ਕੁਮਾਰ ਸੰਗਰੂਰ,ਰਵਿੰਦਰ ਸਿੰਘ ਸਰਦੂਲਗੜ੍ਹ,ਮੁਨੀਸ਼ ਕੁਮਾਰ ਬਠਿੰਡਾ, ਦਲਜੀਤ ਸਿੰਘ ਨਵਾਂ ਸ਼ਹਿਰ ਆਦਿ ਸਾਥੀ ਹਾਜ਼ਰ ਸਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply