ਗੁਰੂ ਨਾਨਕ ਮਿਸ਼ਨ ਹਸਪਤਾਲ ਕੁੱਕੜ ਮਜਾਰਾ ਵਿਖੇ ਅੱਜ ਤੋਂ ਰੋਜ਼ਾਨਾ ਹੱਡੀਆਂ ਦੇ ਮਾਹਰ ਡਾਕਟਰ ਦੀਆਂ ਸੇਵਾਵਾਂ ਸ਼ੁਰੂ


ਡਾ ਪਰਮਿੰਦਰ ਸਿੰਘ ਰੋਜ਼ਾਨਾ ਕਰਨਗੇ ਹੱਡੀਆਂ ਦੇ ਮਰੀਜ਼ਾਂ ਦਾ ਚੈਕਅੱਪ

ਗੜਸ਼ੰਕਰ (ਅਸ਼ਵਨੀ ਸ਼ਰਮਾ) : ਕੰਢੀ ਅਤੇ ਬੀਤ ਇਲਾਕੇ ਵਿੱਚ ਉੱਚ ਪੱਧਰ ਦੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾ ਰਹੀ ਚੈਰੀਟੇਬਲ ਸੰਸਥਾ ਗੁਰੂ ਨਾਨਕ ਮਿਸ਼ਨ ਇੰਟਰਨੈਸ਼ਨਲ ਚੈਰੀਟੇਬਲ ਟਰੱਸਟ ਨਵਾਂਗਰਾਂ ਕੁੱਲਪੁਰ ਵਲੋਂ ਮਰੀਜ਼ਾਂ ਦੀਆਂ ਸਹੂਲਤ ਲਈ ਹਸਪਤਾਲ ਵਿੱਚ ਹੱਡੀਆਂ ਅਤੇ ਜੋੜਾਂ ਦੀਆਂ ਬਿਮਾਰੀਆਂ ਦੇ ਮਾਹਿਰ ਡਾ: ਪਰਮਿੰਦਰ ਸਿੰਘ ਐਮ.ਬੀ.ਬੀ.ਐਸ (ਐਮ ਐਸ)ਦੀਆਂ ਰੋਜ਼ਾਨਾ ਸੇਵਾਵਾਂ ਅੱਜ ਤੋਂ ਸ਼ੁਰੂ ਹੋ ਰਹੀਆਂ ਹਨ।ਜਾਣਕਾਰੀ ਦਿੰਦਿਆ ਟਰੱਸਟ ਦੇ ਪ੍ਰਧਾਨ ਬੀਬੀ ਸੁਸ਼ੀਲ ਕੌਰ, ਜਨਰਲ ਸਕੱਤਰ ਸ ਬਲਵੀਰ ਸਿੰਘ ਬੈਂਸ,ਸ: ਮਹਿੰਦਰ ਸਿੰਘ ਭਾਟੀਆ,ਦੀਪਕ ਬਾਲੀ,ਬਾਬਾ ਸੱਤਪਾਲ ਸਿੰਘ ਅਤੇ ਹਸਪਤਾਲ ਦੇ ਮੁੱਖ ਪ੍ਰਬੰਧਕ ਸ ਰਘਬੀਰ ਸਿੰਘ ਨੇ ਦੱਸਿਆ ਕਿ ਹੱਡੀਆਂ ਦੇ ਮਾਹਿਰ ਡਾਕਟਰ ਪਰਮਜੀਤ ਹੱਡੀਆ ਦੇ ਆਪਰੇਸ਼ਨ ਵੀ ਹਸਪਤਾਲ ਦੇ ਅਤਿ ਆਧੁਨਿਕ ਅਪਰੇਸ਼ਨ ਥੀਏਟਰ ਵਿੱਚ ਹੀ ਕਰਨਗੇ।ਚੈਰੀਟੇਬਲ ਹਸਪਤਾਲ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਗੜਸ਼ੰਕਰ ਤੋਂ ਆਨੰਦਪੁਰ ਸਾਹਿਬ ਮੁੱਖ ਮਾਰਗ ਤੇ ਬੁੱਧ ਸਿੰਘ ਨਗਰ ਕੁੱਕੜ ਮਜਾਰਾ ਵਿਖੇ ਬਾਬਾ ਬੁੱਧ ਸਿੰਘ ਜੀ ਢਾਹਾਂ ਵਲੋਂ ਬਣਾਏ ਇਸ ਹਸਪਤਾਲ ਵਿੱਚ ਪਹਿਲਾਂ ਛੇ ਵੱਖ ਵੱਖ ਸਪੈਸ਼ਲਿਟੀਆਂ ਦੇ ਮਾਹਿਰ ਡਾਕਟਰ ਸੇਵਾਵਾਂ ਦੇ ਰਹੇ ਹਨ। ਇਲਾਕੇ ਦੇ ਮਰੀਜ਼ਾਂ ਦੀ ਪੁਰਜ਼ੋਰ ਮੰਗ ਅਤੇ ਹਸਪਤਾਲ ਵਿੱਚ ਹੋਰ ਵਾਧਾ ਕਰਨ ਲਈ ਡਾ ਪਰਮਜੀਤ ਸਿੰਘ ਦੀਆਂ ਸੇਵਾਵਾਂ ਜੋ ਜੋਸ਼ੀ ਹਸਪਤਾਲ ਜਲੰਧਰ ਵਿੱਚ ਸੇਵਾਵਾਂ ਦੇਣ ਉਪਰੰਤ ਇਸ ਲੋੜਵੰਦ ਇਲਾਕੇ ਵਿਚ ਚੱਲ ਰਹੇ ਹਸਪਤਾਲ ਵਿੱਚ ਸੇਵਾਵਾਂ ਸ਼ੁਰੂ ਕਰਨ ਜਾ ਰਹੇ ਹਨ।ਜਿਸਦਾ ਬਹੁਤ ਘੱਟ ਖਰਚ ਤੇ ਲੋੜਵੰਦ ਇਲਾਕੇ ਦੇ ਲੋਕਾਂ ਨੂੰ ਲਾਭ ਹੋਵੇਗਾ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply