ਗੋਲਡਨ ਗਰੁਪ ਆਫ ਇੰਸਟੀਚੀਉਟ ਵੱਲੋਂ ਲਗਾਏ ਜਾ ਰਹੇ ਮੁਫ਼ਤ ਰਾਜ ਪੱਧਰੀ ਵਿਕਲਾਂਗ ਕੈਂਪ ‘ਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋ ਕੇ ਤੇਜਿੰਦਰਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ ਜਨਰਲ ਗੁਰਦਾਸਪੁਰ ਕਰਨਗੇ ਉਦਘਾਟਨ


ਨਮਿਸ਼ ਪਾਂਡੇ ਪ੍ਰਧਾਨ ਆਲ ਇੰਡੀਆ ਸ਼੍ਰੀ ਸੱਤਿਆ ਸਾਈ ਸੇਵਾ ਸਮੰਤੀ ਕਰਣਗੇ

ਗੁਰਦਾਸਪੁਰ 12 ਨਵੰਬਰ ( ਅਸ਼ਵਨੀ ) : ਗੋਲਡਨ ਗਰੁਪ ਆਫ ਇੰਸਟੀਚੀਉਟ,ਗੁਰਦਾਸਪੁਰ ਵੱਲੋਂ ਲਗਾਏ ਜਾ ਰਹੇ ਮੁਫ਼ਤ ਰਾਜ ਪੱਧਰੀ ਵਿਕਲਾਂਗ ਕੈਂਪ ਦੇ ਮੁੱਖ ਮਹਿਮਾਨ ਤੇਜਿੰਦਰਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ ਜਨਰਲ ਗੁਰਦਾਸਪੁਰ ਹੋਣਗੇ ਅਤੇ ਉਦਘਾਟਨ ਨਮਿਸ਼ ਪਾਂਡੇ ਪ੍ਰਧਾਨ ਆਲ ਇੰਡੀਆ ਸ਼੍ਰੀ ਸੱਤਿਆ ਸਾਈ ਸੇਵਾ ਸਮੰਤੀ ਕਰਣਗੇ  । ਇਸ ਕੈਂਪ ਵਿੱਚ ਜਿਹੜੇ ਵਿਕਲਾਂਗ ਮਰੀਜ ਰਜਿਸਟਰਡ ਹੋਏ ਹਨ ਉਹਨਾਂ ਨੂੰ ਲਗਾਏ ਜਾਣ ਵਾਲੇ ਨਕਲੀ ਅੰਗਾਂ ਦੇ ਮਾਪ ਦਾ ਕੰਮ ਡਾਕਟਰਾਂ ਅਤੇ ਤਕਨੀਸ਼ਨਾਂ ਦੀ ਟੀਮ ਵੱਲੋਂ 12 ਨਵੰਬਰ ਵੀਰਵਾਰ ਵਾਲੇ ਦਿਨ ਗੋਲਡਨ ਸੀਨੀਅਰ ਸਕੈਂਡਰੀ ਸਕੂਲ ਹਨੂੰਮਾਨ ਚੋਕ ਗੁਰਦਾਸਪੁਰ ਵਿੱਚ ਕੀਤਾ ਜਾਵੇਗਾ । ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਗੋਲਡਨ ਗਰੁਪ ਦੇ ਚੈਅਰਮੈਨ ਡਾਕਟਰ ਮੋਹਿਤ ਮਹਾਜਨ ਨੇ ਦਸਿਆਂ ਕਿ ਅੱਜ 12 ਨਵੰਬਰ ਨੂੰ 11 ਵਜੇ ਨਕਲੀ ਅੰਗਾਂ ਦੇ ਮਾਪ ਲੈਣ ਦੀ ਸ਼ੁਰੂ ਹੋਣ ਜਾ ਰਹੀ ਇਸ ਉਦਘਾਟਨੀ ਰਸਮ ਦਾ ਲਾਈਵ ਪ੍ਰਸਾਰਨ ਵਿਦੇਸ਼ਾਂ ਅਤੇ ਭਾਰਤ ਦੇ ਸਾਰੇ ਰਾਜਾ ਜਿੱਥੇ ਵੀ ਸ਼੍ਰੀ ਸੱਤਿਆ ਸਾਂਈ ਸੇਵਾ ਸੰਮਤੀਆਂ ਦਾ ਗਠਨ ਹੋਇਆਂ ਹੈ ਵਿਖੇ ਕੀਤਾ ਜਾਵੇਗਾ । 

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply