BREAKING.. ਗੜ੍ਹਦੀਵਾਲਾ ‘ਚ ਕੋਰੋਨਾ ਨੇ ਮੁੜ ਦਿੱਤੀ ਦਸਤਕ,ਇੱਕ ਵਿਅਕਤੀ ਆਇਆ ਕਰੋਨਾ ਦੀ ਮਾਰ ਹੇਠ

(ਗੜ੍ਹਦੀਵਾਲਾ ‘ਚ ਕਰੋਨਾ ਟੈਸਟ ਕਰਦੇ ਹੋਏ ਸਿਹਤ ਵਿਭਾਗ ਦੀ ਟੀਮ)

ਗੜ੍ਹਦੀਵਾਲਾ 13 ਨਵੰੰਬਰ (ਚੌਧਰੀ) : ਪੰਜਾਬ ਸਰਕਾਰ ਤੇ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਤੇ ਸਿਵਲ ਸਰਜਨ ਹੁਸ਼ਿਆਰਪੁਰ ਦੀ ਅਗਵਾਈ ਤੇ ਐੱਸ ਐੱਮ ਓ ਭੂੰਗਾ ਡਾ.ਮਨੋਹਰ ਲਾਲ ਨੇ ਦੱਸਿਆ ਕਿ ਗੜ੍ਹਦੀਵਾਲਾ ਦੇ ਸੇਂਟ ਸੋਲਜਰ ਸਕੂਲ ‘ਚ ਕਰੋਨਾ ਦੀ ਰੈਪਿਡ ਐਂਟੀਜਨ ਟੈਸਟ ਕੀਤੇ ਜਾ ਰਹੇ ਹਨ।ਸਿਹਤ ਵਿਭਾਗ ਦੀ ਟੀਮ ਨੇ ਕੁੱਲ 114 ਲੋਕਾਂ ਦੇ ਕਰੋਨਾ ਟੈਸਟ ਕੀਤੇ ਜਿੰਨਾ ਵਿੱਚੋ ਇੱਕ ਵਿਅਕਤੀ ਦੀ ਰਿਪੋਰਟ ਕਰੋਨਾ ਪੋਜ਼ੀਟਿਵ ਆਈ ਹੈ ਅਤੇ ਬਾਕੀ ਦੀਆਂ ਰਿਪੋਰਟਾਂ 3 ਦਿਨਾਂ ਬਾਅਦ ਆਉਣਗੀਆਂ।।ਐੱਸ ਐੱਮ ਓ ਡਾਕਟਰ ਮਨੋਹਰ ਲਾਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਲੋਕ ਆਪਣੇ ਕਰੋਨਾ ਟੈਸਟ ਜ਼ਰੂਰ ਕਰਵਾਉਣ ਅਤੇ ਇਹ ਸਰਕਾਰ ਦੇ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਜ਼ਰੂਰ ਕਰਨ।ਜਿਸ ਨਾਲ ਕਿ ਆਉਣ ਵਾਲੇ ਖਤਰੇ ਤੋਂ ਬਚਿਆ ਜਾ ਸਕਦਾ ਹੈ।ਇਸ ਮੌਕੇ ਤੇ ਡਾਕਟਰ ਜਸਪਾਲ,ਡਾਕਟਰ ਰਾਹੁਲ ਰਾਏ, ਡਾ ਅਰਚਨਾ,ਗੁਰਜਿੰਦਰ ਸਿੰਘ,ਅਰਪਿੰਦਰ ਸਿੰਘ,ਮਨਜਿੰਦਰ ਸਿੰਘ, ਕਮਲਜੀਤ ਕੌਰ,ਪ੍ਰਮਜੀਤ,ਸੁਰਜੀਤ,ਅਤੇ ਰਾਕੇਸ਼ ਜੈਨ,ਬਾਕੀ ਹੈਲਥ ਵਰਕਰ ਅਤੇ ਸਕੂਲ ਸਟਾਫ਼ ਮੌਜੂਦ ਸਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply