ਸਿਵਲ ਹਸਪਤਾਲ ਵਿਖੇ ਜਿਲਾ ਪੱਧਰੀ, ਵਿਸ਼ਵ ਸ਼ੂਗਰ ਦਿਵਸ ਮਨਾਇਆ
ਹੁਸ਼ਿਆਰਪੁਰ 16 ਨਵੰਬਰ : ਵਿਸ਼ਵ ਸ਼ੂਗਰ ਦਿਵਸ ਦੇ ਸਬੰਧ ਵਿੱਚ ਸਿਹਤ ਵਿਭਾਗ ਦੇ ਦੀਆਂ ਹਦਾਇਤਾਂ ਮੁਤਾਬਿਕ ਸਿਵਲ ਸਰਜਨ ਡਾ ਜਸਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਵਲ ਹਸਪਤਾਲ ਦੇ ਗੈਰ ਸੰਚਾਰਿਤ ਬਿਮਾਰੀਆਂ ਦੇ ਵਿੰਗ ਵਿਖੇ ਜਾਗਰੂਕਤਾਂ ਸੈਮੀਨਾਰ ਡਾ. ਜਸਵਿੰਦਰ ਸਿੰਘ ਸੀਨੀਅਰ ਮੈਡੀਕਲ ਅਫਸਰ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ ਤੇ ਮੁੱਖ ਮਹਿਮਾਨ ਵੱਜੋ ਸਹਾਇਕ ਸਿਵਲ ਸਰਜਨ ਡਾ ਪਵਨ ਕੁਮਾਰ ਸ਼ਿਰਕਤ ਕੀਤੀ । ਸੈਮੀਨਰ ਵਿੱਚ ਡਾ ਰਜਿੰਦਰ ਰਾਜ ਜਿਲਾਂ ਪਰਿਵਾਰ ਭਲਾਈ ਅਫਸਰ, ਡਾ. ਜੀ. ਐਸ. ਕਪੂਰ ਜਿਲਾ ਟੀਕਾਕਰਨ ਅਫਸ਼ਰ , ਡਾ ਸਰਬਜੀਤ ਸਿੰਘ ਤੇ ਡਾ ਜਸਬੀਰ ਸਿੰਘ ਮੈਡੀਕਲ ਸ਼ਪੈਸਸ਼ਿਲਟ , ਡਾ ਸਵਾਤੀ , ਮਾਸ ਮੀਡੀਆ ਅਫਸਰ ਪਰਸ਼ੋਤਮ ਲਾਲ , ਜਤਿੰਦਰ ਸਿੰਘ , ਮਾਸ ਮੀਡੀਆ ਵਿੰਗ ਤੋ ਗੁਰਵਿੰਦਰ ਸ਼ਾਨੇ ਹਾਜਰ ਸਨ ।
ਇਸ ਮੋਕੇ ਸਬੋਧਨ ਕਰਦੇ ਹੋਏ ਡਾ ਜੀ. ਐਸ. ਕਪੂਰ ਨੇ ਦੱਸਿਆ ਕਿ ਸ਼ੂਗਰ ਦੀ ਬਿਮਾਰੀ ਦੇ ਮੁੱਖ ਕਾਰਨ ਸੁਤੰਲਿਤ ਭੋਜਨ ਨਾ ਲੈਣਾ , ਮੋਟਾਪਾ, ਕਸਰਤ ਨਾ ਕਰਨਾ , ਜੀਵਨ ਵਿੱਚ ਤਨਾਅ ਹੋਣਾ , ਖਾਨਦਾਨੀ ਕਾਰਨ ਆਦਿ ਹੋ ਸਕਦੇ ਹਨ । ਸ਼ੂਗਰ ਤੋ ਪ੍ਰਵਾਵਿਤ ਵਿਆਕਤੀ ਨੂੰ ਵਾਰ ਵਾਰ ਪਿਸ਼ਾਬ ਆਉਣਾ , ਅਚਾਨਿਕ ਭਾਰ ਘੱਟ ਜਾਣਾ , ਜਖਮ ਦਾ ਦੇਰੀ ਨਾਲ ਠੀਕ ਹੋਂਣਾ , ਵਾਰ ਵਾਰ ਪਿਆਸ ਲੱਗਣਾ , ਹੱਥਾ ਪੈਰਾ ਦਾ ਸੁੰਨ ਹੋਣਾ , ਥਕਾਵਟ ਜਾ ਕਮਜੋਰੀ ਮਹਿਸੂਸ ਹੋਣਾ ਆਦਿ ਇਸ ਦੀਆਂ ਮੁੱਖ ਨਿਸ਼ਾਨੀਆਂ ਹਨ । ਜੀਵਨ ਸ਼ੈਲੀ ਵਿੱਚ ਬਦਲਾਅ, ਟਰਾਸਫੈਟ ਮੁੱਕਤ ਖੁਰਾਕ, ਰੋਜਾਨਾ 30 ਮਿੰਟ ਦੀ ਸੈਰ , ਤਨਾਅ ਮੁੱਕਤ ਰਹਿ ਕੇ ਅਸੀ ਇਸ ਬਿਮਾਰੀ ਤੋ ਕਾਫੀ ਹੱਦ ਤੱਕ ਕਾਬੂ ਪਾ ਸਕਦੇ ਹਾਂ ।
ਡਾ ਸਰਬਜੀਤ ਸਿੰਘ ਮੈਡੀਕਲ ਸ਼ਪੈਸ਼ਲਿਸਟ ਨ ਦੱਸਿਆ ਕਿ ਇਕ ਸੋ ਵਿਆਕਤੀਆਂ ਪਿਛੇ ਲੱਗ ਭੱਗ 9 ਵਿਆਕਤੀ ਸ਼ੂਗਰ ਦੀ ਬਿਮਾਰੀਆਂ ਤੋ ਪ੍ਰਭਵਿਤ ਹਨ ਸ਼ੂਗਰ ਦੀ ਬਿਮਾਰੀ ਕਾਰਨ ਗੁਰਦਿਆ ਦੀਆਂ ਬਿਮਾਰੀਆਂ ਅੱਖਾਂ ਦੀ ਰੋਸ਼ਨੀ ਦਾ ਘੱਟ ਹੋਣਾ ਅਤੇ ਸਰੀਰਕ ਕਮਜੋਰੀ ਹੋ ਸਕਦੀ ਹੈ ਅਤੇ ਸਮੇ ਸਿਰ ਜਾਂਚ ਅਤੇ ਇਲਾਜ ਨਾਲ ਅਸੀ ਇਸ ਨੂੰ ਕੰਟਰੋਲ ਕਰ ਸਕਦੇ ਹਾਂ । ਸਰਕਾਰੀ ਸਿਹਤ ਸੰਸਥਾਵਾਂ ਤੇ ਸ਼ੂਗਰ ਅਤੇ ਹਾਈਪਟੈਸ਼ਨ ਬਿਮਾਰੀਆਂ ਦੇ ਇਲਾਜ ਅਤੇ ਕੋਸਿਲੰਗ ਸੇਵਾਵਾਂ ਮੁੱਫਤ ਹਨ ।
- ਵਿਧਾਇਕ ਜਿੰਪਾ ਨੇ 35 ਲੱਖ ਰੁਪਏ ਦੀ ਲਾਗਤ ਨਾਲ ਬਨਣ ਵਾਲੇ ਟਿਊਬਵੈਲ ਦੇ ਕੰਮ ਦੀ ਕਰਾਈ ਸ਼ੁਰੂਆਤ
- Chabbewal Vidhan Sabha Bypoll: Aam Aadmi Party’s candidate Ishank Kumar wins
- निष्पक्ष चुनाव सम्पन्न करवाने के लिए प्रशासन बधाई का पात्र – डा पंकज शिव
- “Strengthening Ties: Putin’s Anticipated Visit to India in 2025”
- Punjab State to Celebrate its Cultural Day on November 27: Sond
- Recent_News_Punjab :: Your Vote Matters: Chabbewal Constituency Gears Up for Elections
EDITOR
CANADIAN DOABA TIMES
Email: editor@doabatimes.com
Mob:. 98146-40032 whtsapp