ਗੜ੍ਹਦੀਵਾਲਾ ਦੀਆਂ ਸੜਕਾਂ ਬਣੀਆਂ ਲੋਕਾਂ ਲਈ ਬਣੀਆਂ ਨਰਕ,ਹਲਕੀ ਵਰਖਾ ਨੇ ਵਿਕਾਸ ਦੀਆਂ ਡੀਂਗਾਂ ਮਾਰਨ ਵਾਲੀਆਂ ਦੀ ਖੁੱਲੀ ਪੋਲ

ਗੜ੍ਹਦੀਵਾਲਾ 16 ਨਵੰਬਰ (CDT) : ਸ਼ਹਿਰ ਦੇ ਹਰ ਪਾਸੇ ਵਿਕਾਸ ਦੀਆਂ ਡੀਂਗਾਂ ਮਾਰਨ ਵਾਲਿਆਂ ਦੀ ਉਸ ਸਮੇਂ  ਪੋਲ ਖੁੱਲ ਗਈ ਜਦੋਂ ਇੰਦਰ ਦੇਵਤਾ ਸਿਰਫ ਹਲਕਾ ਜਿਹਾ ਵਰਸੇ। ਬੀਤੀ ਰਾਤ ਹੋਈ ਹਲਕੀ ਜਿਹੀ ਬੂੰਦਾਬਾਂਦੀ ਨੇ ਸ਼ਹਿਰ ਦੇ ਚਾਰੋ ਪਾਸੇ ਵਿਕਾਸ ਦੀਆਂ ਡੀਂਗਾਂ ਮਾਰਨ ਵਾਲੇ ਨਗਰ ਕੌਂਸਲ ਪ੍ਰਸਾਸਨ ਅਤੇ ਪੰਜਾਬ ਸਰਕਾਰ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ। ਪੂਰੇ ਸ਼ਹਿਰ ਵਿੱਚ ਸੀਵਰੇਜ ਪਾਉਣ ਤੇ ਹਲਕਾ ਵਿਧਾਇਕ ਅਤੇ ਨਗਰ ਕੌਂਸਲ ਨੇ ਕਾਫੀ ਵਾਹਵਾਹੀ ਖੱਟੀ ਹੈ ਪ੍ਰੰਤੁ ਦੂਜੇ ਪਾਸੇ ਹਲਕੀ ਵਰਖਾ ਹੋਣ ਕਾਰਨ ਸ਼ਹਿਰ ਵਿਚ ਹੋਏ ਚਿੱਕੜ ਵਿਚ ਰਾਹਗੀਰਾਂ ਉਲਟ ਵਾਜੀਆਂ ਕੱਢਦੇ ਵੀ ਨਜਰ ਆ ਰਹੇ ਹਨ।

(ਸਾਡਾ ਹਾਲ ਕਿਸੇੇ ਨੀ ਪੁੁੱਛਣਾ, ਆਪੇ ਕਰਨਾ ਪਉ ਕੁੁੱਝ ਦੁਕਾਨਦਾਰ ਅਤੇ ਰਾਹਗੀਰ)

ਸ਼ਹਿਰ ਵਿੱਚ ਆਮ ਜਨਤਾ ਦਾ ਪੈਦਲ ਚੱਲਣਾ ਇਹਨਾਂ ਕੁ ਭਾਰੀ ਹੋਇਆ ਪਿਆ ਹੈ ਕਿ ਨਾ ਹੀ ਪੁੱਛੋ। ਹਰ ਕੋਈ ਇਹ ਹੀ ਕਹਿ ਰਿਹਾ ਹੈ ਕਿ ਸੀਵਰੇਜ ਨਾਲੋ ਕੰਮ ਸੇ ਕੰਮ ਸੜਕਾਂ ਤਾ ਮਾੜੀਆਂ ਮੋਟੀਆਂ ਠੀਕ ਸਨ। ਹੁਣ ਰੱਬ ਹੀ ਜਾਣੇ ਕਿ ਇਹ ਸੜਕਾਂ ਕੱਦੋਂ ਬਣਨ। ਗੜ੍ਹਦੀਵਾਲਾ ਸ਼ਹਿਰ ਦੇ  ਅੰਦਰ ਆਉਣ ਵਾਲੇ ਵਸਨੀਕਾਂ ਦੇ ਰਿਸ਼ਤੇਦਾਰ ਵੀ ਇਸ ਪਾਸੇ ਵੱਲ ਆਉਣ ਤੋਂ ਕੰਨੀ ਕਤਰਾਉਣ ਲੱਗ ਪਏ ਹਨ। ਪਰ ਸਰਕਾਰ ਦੇ ਦਾਅਵੇ ਇਸ ਮਾਮਲੇ ਦਾ ਮੂੰਹ ਚੜਾ ਰਹੇ ਹਨ। ਜਦੋਂ ਦੀਆਂ ਸੜਕਾਂ ਪੁੱਟੀਆਂ ਗਈਆਂ ਹਨ ਉਸ ਵੇਲੇ ਤੋਂ ਇਹਨਾਂ ਮਿੱਟੀ ਧੂੜ ਉਡਦਾ ਹੈ ਕਿ ਲੋਕਾਂ ਨੂੰ ਸਾਹ ਲੈਣ ਵਿੱਚ ਵੀ ਪਰੇਸ਼ਾਨੀ ਹੋਣ ਲੱਗ ਪਈ ਅਤੇ ਕਈ ਲੋਕ ਤਾਂ ਬਿਮਾਰੀ ਦਾ ਸ਼ਿਕਾਰ ਵੀ ਹੋਏ ਹਨ।

(ਕਿਥੋਂ ਦੀ ਲੰਗੀਏ ਜਨਾਵ, ਹਰ ਪਾਸੇ ਇਹੀਉ ਹਾਲ ਏ,ਮੁੰਹ ਬੋਲਦਿਆਂ ਤਸਵੀਰਾਂ ਬਿਆਨ ਕਰਦੀਆਂ )

ਇਹਨਾਂ ਹੀ ਨਹੀਂ ਸੜਕਾਂ ਦੇ ਕਿਨਾਰੇ ਦੁਕਾਨਦਾਰਾਂ ਦਾ ਬਹੁਤ ਬੁਰਾ ਹਾਲ ਹੈ ਕੇ ਉਹਨਾਂ ਦੀਆਂ ਦੁਕਾਨਾਂ ਵਿੱਚ ਪਿਆ ਲੱਖਾਂ ਦਾ ਸਾਮਾਨ ਸਾਰਾ ਦਿਨ ਮਿੱਟੀ ਨਾਲ਼ ਭਰ ਜਾਂਦਾ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਗ੍ਰਾਹਕ ਦਾ ਦੁਕਾਨ ਤੇ ਆਉਣਾ ਦੁਰ ਦੀ ਗੱਲ, ਇਸ ਮਿੱਟੀ ਘੱਟੇ ਕਰਕੇ ਸਾਡਾ ਵੀ ਆਉਣ ਨੂੰ ਦਿਲ ਨਹੀਂ ਕਰਦਾ ਕਿਉਂਕਿ ਮਿੱਟੀ ਨਾਲ ਹੋਣ ਵਾਲੀਆਂ ਬੀਮਾਰੀਆਂ ਤੋਂ ਹਰ ਕੋਈ ਬਚਣਾ ਚਾਹੀਦਾ ਹੈ। ਉਹਨਾਂ ਨੇ ਸਰਕਾਰ ਨੂੰ ਗੁਹਾਰ ਲਗਾਈ ਹੈ ਕਿ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਬਣਾਇਆ ਜਾਵੇ ਤਾਂਕਿ ਸ਼ਹਿਰ ਵਾਸੀਆਂ ਰਾਹਤ ਦਾ ਸਾਹ ਲੈ ਸਕਣ।

ਇਸ ਸਬੰਧੀ ਜਦੋਂ ਕਾਰਜ ਸਾਧਕ ਅਫ਼ਸਰ ਗੜ੍ਹਦੀਵਾਲਾ ਸਿਮਰਨਜੀਤ ਨਾਨ ਫੋਨ ਤੇ ਇਹਨਾਾਂ ਸੜਕਾਂ ਦੀ ਹਾਲਤ ਵਾਰੇ ਪੁੁੱਛਣਾ ਚਾਹਿਆ ਤਾਂ ਉਹਨਾਂ ਨੇ ਫੋਨ ਚੁੁੱਕਣਾ ਜਰੂਰੀ ਨਹੀਂ ਸਮਝਿਆ। ਇਸ ਸਬੰੰਧ ਉਨਾਂ ਦੇੇ ਨੰਬਰ ਤੇ ਤਿੰਨ ਵਾਰ ਫੋਨ ਕੀਤਾ ਗਿਆ ਪ੍ਰਰੰਤੂ ਚੱਕਣ ਦੀ ਜਹਿਮਤ ਨਹੀਂ ਕੀਤੀ ਗਈ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply