ਲੋੜਵੰਦ ਦੇ ਇਲਾਜ ਲਈ ਫਿਰ ਅੱਗੇ ਆਈ ਸਿੰਘਲੈਂਡ ਸੰਸਥਾ,15 ਹਜ਼ਾਰ ਰੁਪਏ ਦੀ ਦਿੱਤੀ ਆਰਥਿਕ ਮਦਦ

(ਹਰਪ੍ਰੀਤ ਦੇ ਇਲਾਜ ਲਈ 15 ਹਜ਼ਾਰ ਰੁਪਏ ਦਾ ਚੈਕ ਭੇਂਟ ਕਰਦੇ ਸੁਸਾਇਟੀ ਮੈਂਬਰ)

ਗੜ੍ਹਦੀਵਾਲਾ 17 ਨਵੰੰਬਰ (ਚੌਧਰੀ) : ਸਿੰਘ ਲੈਂਡ ਸੰਸਥਾ ਵਲੋਂ ਪ੍ਰਧਾਨ ਅਮ੍ਰਿਤ ਪਾਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਆਪਣੇ ਸਮਾਜ ਭਲਾਈ ਦੇ ਕੰਮਾਂ ਨੂੰ ਅੱਗੇ ਵਧਾਉਂਦੇ ਹੋਏ ਅੱਜ ਹਰਪ੍ਰੀਤ ਸਿੰਘ (19) ਵਾਸੀ ਅਰਗੋਵਾਲ ਜਿਲਾ ਹੁਸ਼ਿਆਰਪੁਰ ਦੇ ਇਲਾਜ ਲਈ 15 ਹਜ਼ਾਰ ਰੁਪਏ ਦੀ ਆਰਥਿਕ ਮਦਦ ਦਿੱਤੀ ਹੈ।ਇਸ ਮੌਕੇ ਸੰਸਥਾ ਦੇ ਮੈਂਬਰਾਂ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਦੀ ਦਿਮਾਗੀ ਹਾਲਤ ਠੀਕ ਨਾ ਹੋਣ ਕਰਕੇ ਉਸ ਨੂੰ ਹੁਸ਼ਿਆਰਪੁਰ ਦੇ ਇੱਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।ਪਰਿਵਾਰ ਆਰਥਿਕ ਪੱਖੋਂ ਕਮਜ਼ੋਰ ਹੈ।ਪੀੜਤ ਹਰਪ੍ਰੀਤ ਸਿੰਘ ਦੇ ਪਿਤਾ ਅਪਾਹਜ ਹਨ। ਪਰਿਵਾਰ ਵਲੋ ਸਿੰਘਲੈਂਡ ਸੰਸਥਾ ਕੋਲੋਂ ਆਰਥਿਕ ਮਦਦ ਦੀ ਅਪੀਲ ਕਰਨ ਤੇ ਸੰਸਥਾ ਨੇ ਹਸਪਤਾਲ ਪਹੁੰਚ ਕੇ ਪਰਿਵਾਰ ਨੂੰ 15 ਹਜਾਰ ਰੁਪਏ ਦੀ ਆਰਥਿਕ ਮਦਦ ਦਿੱਤੀ ਹੈ। ਇਸ ਮੌਕੇ ਮਨਦੀਪ ਸਿੰਘ, ਅਮਨ ਗਿੱਲ ਯੂ ਐਸ ਏ ਅਤੇ ਸਿਮਰਨ ਸਿੰਘ ਆਦਿ ਹਾਜਰ ਸਨ। 




Advertisements
Advertisements
Advertisements
Advertisements
Advertisements
Advertisements
Advertisements

Related posts

Leave a Reply