ਰਮਦਾਸਪੁਰ ਵਿਖੇ ਪਹਿਲਾਂ ਯਾਦਗਾਰੀ ਛਿੰਜ ਮੇਲਾ ਅਮਿਟ ਯਾਦਾਂ ਛੱਡਦਾ ਹੋਇਆ ਸਮਾਪਤ


(ਪਹਿਲਵਾਨਾਂ ਨੂੰ ਸਨਮਾਨਤ ਕਰਦੇ ਹੋਏ ਸਤਿੰਦਰ ਪਾਲ ਸਿੰਘ ਢੱਟ)

ਗੜ੍ਹਦੀਵਾਲਾ 19 ਨਵੰਬਰ (ਚੌਧਰੀ) : ਪਹਿਲਾਂ ਯਾਦਗਾਰੀ ਛਿੰਜ ਮੇਲਾ ਅਮਿਟ ਯਾਦਾਂ ਛੱਡਦਾ ਹੋਇਆ ਸਮਾਪਤ ਹੋਇਆ। ਗੜ੍ਹਦੀਵਾਲਾ ਦੇ ਨਜ਼ਦੀਕੀ ਪਿੰਡ ਰਮਦਾਸਪੁਰ ਵਿਖੇ ਧੰਨ ਧੰਨ ਬਾਬਾ ਮੰਜ ਜੀ ਨੂੰ ਸਮਰਪਤ ਪਹਿਲਾਂ ਯਾਦਗਾਰੀ ਛਿੰਜ ਮੇਲਾ ਪਿੰਡ ਵਾਸੀਆਂ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਖੇਡ ਮੇਲੇ ਵਿੱਚ ਸਭ ਤੋਂ ਪਹਿਲਾਂ ਗੁਰੂ ਦੇ ਚਰਨਾਂ ਵਿਚ ਅਰਦਾਸ ਕੀਤੀ ਗਈ ਨਾਲ਼ ਹੀ ਚੌਹਾਨ ਢਾਡੀ ਜਥੇ ਨੇ ਗੁਰੂ ਜੀ ਦਾ ਇਤਿਹਾਸ ਸੁਣਾ ਕੇ ਨਿਹਾਲ ਕੀਤਾ।ਉਸ ਉਪਰੰਤ ਕਬੱਡੀ ਦੀਆ ਟੀਮ ਦਾ ਸ਼ੋ ਮੈਚ ਰਮਦਾਸਪੁਰ ਅਤੇ ਗੁਰਦਾਸਪੁਰ ਦੇ ਵਿਚਾਲੇ ਕਰਵਾਇਆ ਗਿਆ ਜਿਸ ਵਿੱਚ ਰਮਦਾਸਪੁਰ ਦੀ ਟੀਮ ਜੇਤੂ ਰਹੀ।

ਕੁਸ਼ਤੀਆਂ ਦੇ ਮੁਕਾਬਲਿਆਂ ਵਿੱਚ ਵੱਡੇ-ਵੱਡੇ ਮੱਲ੍ਹਾ ਨੇ ਮੈਦਾਨ ਵਿਚ ਕੀਤੀ ਹੋਈ ਮੇਹਨਤ ਦਾ ਪ੍ਰਦਰਸ਼ਨ ਕੀਤਾ ਅਤੇ ਇਕ ਤੋਂ ਬਾਅਦ ਇੱਕ ਵਧੀਆ ਕੁਸ਼ਤੀਆਂ ਦਰਸ਼ਕਾਂ ਨੂੰ ਵਿਖਾਇਆ। ਇਸ ਛਿੰਝ ਮੇਲੇ ਵਿਚ ਸੋਨੂੰ ਪੰਡਿਤ ਭਗੀਆ ਵਾਲੇ ਦਾ ਵਿਸ਼ੇਸ਼ ਸਨਮਾਨ ਬਲਰਾਜ ਕਾਲਕਟ ਯੂ ਐਸ ਏ ਪਿੰਡ ਚਿਪੜਾ ਵੱਲੋਂ 51 ਸੋ ਰੁਪਏ ਨਾਲ ਕੀਤਾ ਗਿਆ। ਇਸ ਛਿੰਝ ਮੇਲੇ ਵਿਚ ਕਮੈਂਟਰੀ ਦਾ ਜੌਹਰ ਪਰਗਟ ਮਾਨਗੜ, ਗੋਪੀ ਰੰਗੀਲਾ,ਚੌਹਾਨ, ਆਦਿ ਨੇ ਲੋਕਾਂ ਨੂੰ ਪੂਰੇ ਮੈਚ ਦਾ ਹਾਲ ਸੁਣਾਇਆ। ਇਸ ਛਿੰਝ ਮੇਲੇ ਵਿੱਚ ਸਤਵਿੰਦਰ ਪਾਲ ਸਿੰਘ ਢੱਟ ਚੇਅਰਮੈਨ ਕੋਅਪਰੇਟਿਵ ਬੈਂਕ ਮੁੱਖ ਮਹਿਮਾਨ ਦੇ ਰੂਪ ਉਪਸਤਿਥ ਹੋਏ। ਅੰਤ ਵਿੱਚ ਜੱਸਾ ਬੰਗਾ ਅਤੇ ਬੱਬੂ ਬੱਬੇਹਾਲੀ ਵਿਚਕਾਰ ਪਟਕੇ ਦੀ ਕੁਸ਼ਤੀ ਹੋਈ ਜਿਸ ਵਿੱਚ ਦੋਨਾਂ ਪਹਿਲਵਾਨਾਂ ਨੂੰ ਬਰਾਬਰੀ ਤੇ ਛੜਾ ਦਿੱਤਾ ਗਿਆ। ਇਸ ਮੌਕੇ ਤੇ ਮੁੱਖ ਮਹਿਮਾਨ ਸਤਵਿੰਦਰ ਪਾਲ ਸਿੰਘ ਢੱਟ ਨੇ ਆਏ ਹੋਏ ਪਹਿਲਵਾਨਾਂ ਨੂੰ ਨਗਦ ਪੁਰਸਕਾਰ ਦੇ ਕੇ ਸਨਮਾਨਤ ਕੀਤਾ। ਇਸ ਮੌਕੇ ਤੇ ਜਗਦੀਪ ਸਿੰਘ ,ਜੱਸੀ ਲੰਬੜ,ਜਗਦੀਪ ਸਿੰਘ, ਹਰਵਿੰਦਰ ਸਮਰਾ, ਜਗਤਾਰ ਸਿੰਘ, ਗੋਪੀ ,ਸੋਨੂੰ ,ਪਰਮਿੰਦਰ ਸਿੰਘ, ਗੁਰਪ੍ਰੀਤ ਸਿੰਘ, ਲਵਲੀ, ਅਮਨਦੀਪ ਸਿੰਘ, ਸਾਬੀ ਕਾਲਕਟ, ਜਸਦੀਪ ਕੰਗ, ਓਂਕਾਰ ਸਿੰਘ, ਲਖਵੀਰ ਸਿੰਘ, ਗੁਰਪ੍ਰੀਤ ਸਿੰਘ, ਗੁਰਦੀਪ ਸਿੰਘ, ਜਸਦੀਪ ਸਿੰਘ, ਦਲਵਿੰਦਰ ਸਿੰਘ ਕੰਗ, ਸਤਨਾਮ ਸਿੰਘ ਕੰਗ, ਸੰਦੀਪ ਸਿੰਘ ਕੰਗ, ਗੁਰਪ੍ਰੀਤ ਸਿੰਘ, ਗੁਰਦੀਪ ਸਿੰਘ ਗੁਰਾਇਆ , ਜਸਪਾਲ ਸਿੰਘ, ਰਣਦੀਪ ਸਿੰਘ, ਜਸਦੀਪ ਸਿੰਘ,ਅਤੇ ਪਿੰਡ ਹੈ ਮੋਹਤਵਾਰ ਲੋਕ ਮੌਜੂਦ ਸਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply