Letest…ਕੇ.ਐੱਮ.ਐਸ ਕਾਲਜ ਦਸੂੂਹਾ ਵਿਖੇ ਲੋਕਡਾਊਨ ਤੋਂ ਬਾਅਦ ਮੁੜ ਲੱਗੀਆਂ ਰੌਣਕਾਂ : ਪ੍ਰਿੰਸੀਪਲ ਡਾ.ਸ਼ਬਨਮ ਕੌਰ


ਦਸੂੂੂਹਾ 19 ਨਵੰਬਰ (ਚੌਧਰੀ) : ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਅਧੀਨ ਬੀਬੀ ਅਮਰ ਕੌਰ ਜੀ ਐਜੂਕੇਸ਼ਨਲ ਸੁਸਾਇਟੀ ਵੱਲੋਂ ਸਥਾਪਿਤ ਕੇ.ਐੱਮ.ਐਸ ਕਾਲਜ ਆਫ ਆਈ.ਟੀ.ਐਂਡ ਮੈਨੇਜਮੈਂਟ ਚੌ.ਬੰਤਾ ਸਿੰਘ ਕਲੋਨੀ ਦਸੂਹਾ ਵਿਖੇ ਪ੍ਰਿੰਸੀਪਲ ਡਾ. ਸ਼ਬਨਮ ਕੌਰ ਨੇ ਦੱਸਿਆ ਕਿ ਕਰੀਬ 8 ਮਹੀਨੇ ਦੇ ਲੋਕਡਾਊਨ ਤੋਂ ਬਾਅਦ ਸਰਕਾਰ ਦੁਆਰਾ ਕਾਲਜ ਅਤੇ ਯੂਨੀਵਰਸਿਟੀਆਂ ਖੋਲਣ ਦੇ ਹੁਕਮਾਂ ਅਨੁਸਾਰ 16 ਨਵੰਬਰ ਤੋਂ ਕਾਲਜ ਖੋਲ੍ਹੇ ਗਏ, ਜਿਸ ਨਾਲ ਕੇ.ਐੱਮ.ਐਸ ਕਾਲਜ ਵਿਖੇ ਵਿਦਿਆਰਥੀਆਂ ਦੀਆਂ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ।

( ਕੇ.ਐਮ.ਐਸ. ਕਾਲਜ ਦੇ ਵਿਦਿਆਰਥੀ ਤਾਪਮਾਨ ਚੈੱਕ ਕਰਵਾਉਂਦੇ ਹੋਏ ਅਤੇ ਹੱਥ ਸੈਨੀਟਾਈਜ਼ ਕਰਦੇ ਹੋਏ)

ਉਨ੍ਹਾਂ ਦੱਸਿਆ 50 ਫ਼ੀਸਦੀ ਵਿਦਿਆਰਥੀਆਂ ਨੂੰ ਕਾਲਜ ਆਉਣ ਦੀ ਮੰਜੂਰੀ ਹੈ ਅਤੇ ਫਿਲਹਾਲ 35 ਫੀਸਦੀ ਵਿਦਿਆਰਥੀਆਂ ਦੀ ਹਾਜ਼ਰੀ ਹੈ। ਵਿਦਿਆਰਥੀਆਂ ਦੀ ਕੋਰੋਨਾ ਤੋਂ ਸੁਰੱਖਿਆ ਲਈ ਹਰ ਇੱਕ ਕਲਾਸ ਨੂੰ ਹਫਤੇ ਵਿੱਚ 3 ਦਿਨ ਕਾਲਜ ਬੁਲਾਇਆ ਗਿਆ ਹੈ। ਕਾਲਜ ਵਿਖੇ ਸਰਕਾਰ ਦੁਆਰਾ ਦਿੱਤੇ ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾ ਰਹੀ ਹੈ। ਕਾਲਜ ਵਿੱਚ ਦਾਖਲ ਹੋਣ ਤੋਂ ਪਹਿਲਾਂ ਵਿਦਿਆਰਥੀਆਂ ਦਾ ਤਾਪਮਾਨ ਚੈੱਕ ਕੀਤਾ ਜਾਂਦਾ ਹੈ ਅਤੇ ਉਹਨਾਂ ਦੇ ਹੱਥ ਸੈਨੀਟਾਇਜ਼ ਕਰਵਾਏ ਜਾਂਦੇ ਹਨ। ਬਿਨਾ ਮਾਸਕ ਤੋਂ ਕਾਲਜ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਂਦਾ ਅਤੇ ਸਮਾਜਿਕ ਦੂਰੀ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply