ਮੰਗਾਂ ਨਾ ਮੰਨਣ ਤੇ 23 ਨਵੰਬਰ ਨੂੰ ਮੋਹਾਲੀ ਵਿਖੇ ਪਰਿਵਾਰਾਂ ਸਮੇਤ ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਲਾਉਣਗੇ ਰੋਸ ਧਰਨਾ

ਗੜ੍ਹਦੀਵਾਲਾ 19 ਨਵੰਬਰ (ਚੌਧਰੀ) : ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਰਜਿ ਦੀ ਮੀਟਿੰਗ ਬ੍ਰਾਂਚ ਪ੍ਰਧਾਨ ਦਰਸ਼ਵੀਰ ਸਿੰਘ ਦੀ ਅਗਵਾਈ ਹੇਠ ਜਲ ਸਪਲਾਈ ਸਕੀਮ ਗੋਂਦਪੁਰ ਵਿਖੇ ਹੋਈ। ਇਸ ਮੌਕੇ ਜਨਰਲ ਸਕੱਤਰ ਰਣਦੀਪ ਸਿੰਘ ਧਨੋਆ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੂਬਾ ਕਮੇਟੀ ਦੇ ਫੈ਼ਸਲੇ ਮੁਤਾਬਕ 23 ਨਵੰਬਰ ਨੂੰ 400 ਜਲ ਸਪਲਾਈ ਵਰਕਰਾਂ ਵਲੋਂ ਮੋਹਾਲੀ ਦਫਤਰ ਵਿਖੇ ਮੰਗਾਂ ਸਬੰਧੀ ਜੋ ਰੋਸ ਧਰਨਾ ਦਿੱਤਾ ਜਾਣਾ ਹੈ ਉਸ ਧਰਨੇ ਵਿਚ ਸਾਰੀ ਗੜ੍ਹਦੀਵਾਲਾ ਬ੍ਰਾਂਚ ਦੇ ਵਰਕਰ ਪਰਿਵਾਰਾਂ ਸਮੇਤ ਧਰਨੇ ਵਿਚ ਸ਼ਮੂਲੀਅਤ ਕਰਨਗੇ। ਇਸ ਮੌਕੇ ਆਗੂਆਂ ਨੇ ਦੱਸਿਆ ਕਿ ਜਲ ਸਪਲਾਈ ਵਿਭਾਗ ਦੇ ਮੁਖੀ ਵਲੋਂ ਵਿਸ਼ਵਾਸ ਦਿੱਤਾ ਸੀ ਕਿ ਸਾਰੇ ਵਰਕਰਾਂ ਦਾ ਐਚ ਆਰ ਐਮ ਐਸ ਉਪਰ ਡਾਟਾ ਇੰਟਰ ਕੀਤਾ ਜਾਵੇਗਾ। ਪਰ ਮੁੱਖੀ ਵਲੋਂ ਆਪਣੇ ਵਾਅਦੇ ਮੁਤਾਬਿਕ ਠੇਕਾ ਵਰਕਰਾਂ ਦਾ HRMS ਉਪਰ ਡਾਟਾ ਇੰਟਰ ਨਹੀਂ ਕੀਤਾ ਜਾ ਰਿਹਾ ਸਗੋਂ ਟਾਲ ਮਟੋਲ ਦੀ ਨੀਤੀ ਕੀਤੀ ਜਾ ਰਹੀ ਹੈ ਅਤੇ ਇਨਲਿਸਟਮੈਂਟ ਪਾਲਿਸੀ ਰੱਦ ਕੀਤੀ ਜਾਵੇ ਕਿਉਂਕਿ ਵਿਭਾਗ ਦੀ ਕਾਰਗੁਜ਼ਾਰੀ ਇੰਜੀਨੀਅਰ ਵਲੋਂ ਆਪਣੇ ਪੱਧਰ ਤੇ ਇਨਲਿਸਟਮੈਂਟ ਨੀਤੀ ਤਿਆਰ ਕਰਕੇ ਵਰਕਰਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ।

ਆਗੂਆਂ ਨੇ ਦੱਸਿਆ ਕਿ ਜੇਕਰ HOD ਜਲ ਸਪਲਾਈ ਅਤੇ ਸੈਨੀਟੇਸ਼ਨ ਵਲੋਂ ਇਨਲਿਸਟਮੈਂਟ ਕੀਤੀ ਰੱਦ ਨਹੀਂ ਕੀਤੀ ਅਤੇ ਸਾਰੇ ਠੇਕਾ ਵਰਕਰਾਂ ਦਾ ਡਾਟਾ HRMS ਸਾਈਟ ਉਪਰ ਇੰਟਰ ਨਹੀਂ ਕੀਤਾ ਗਿਆ ਤਾਂ 23 ਨਵੰਬਰ ਨੂੰ ਜਲ ਸਪਲਾਈ ਦੇ ਮੁੱਖੀ ਦੇ ਦਫਤਰ ਦੇ ਸਾਹਮਣੇ ਮੋਹਾਲੀ ਵਿਖੇ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਕੁਲਦੀਪ ਸਿੰਘ ਰਾਣਾ, ਬ੍ਰਾਂਚ ਖਜ਼ਾਨਚੀ ਜਗਦੀਸ਼ ਸਿੰਘ, ਬ੍ਰਾਂਚ ਸਲਾਹਕਾਰ ਅਜੇ ਕੁਮਾਰ, ਪ੍ਰਚਾਰ ਸਕੱਤਰ ਹਰਜੀਤ ਸਿੰਘ ਸੈਣੀ, ਸ਼ਾਮ ਸੁੰਦਰ, ਕੁਲਜੀਤ ਸਿੰਘ, ਸ਼ੁਸੀਲ ਸ਼ਰਮਾ, ਜਗੀਰ ਸਿੰਘ,ਸਤੀਸ਼ ਕਮਲ, ਮਨਿੰਦਰ ਬਾਹਗਾ, ਅਨਿਲ ਕੁਮਾਰ ਆਦਿ ਹਾਜ਼ਰ ਸਨ। 



Advertisements
Advertisements
Advertisements
Advertisements
Advertisements
Advertisements
Advertisements

Related posts

Leave a Reply