BREAKING..ਨਬਾਲਗ਼ ਲੜਕੀ ਵੱਲੋਂ ਬੱਚੇ ਨੂੰ ਜਨਮ ਦੇਣ ਦੇ ਮਾਮਲੇ ‘ਚ ਇੱਕ ਵਿਰੁੱਧ ਮਾਮਲਾ ਦਰਜ

ਗੁਰਦਾਸਪੁਰ 20 ਨਵੰਬਰ ( ਅਸ਼ਵਨੀ ) : ਜਿਲਾ ਗੁਰਦਾਸਪੁਰ ਦੇ ਕਸਬਾ ਸ਼੍ਰੀ ਹਰਿਗੋਬਿੰਦਪੁਰ ਨੇੜੇ ਪੈਂਦੇ ਇਕ ਪਿੰਡ ਦੀ 14 ਸਾਲ ਦੀ ਨਬਾਲਗ਼ ਲੜਕੀ ਵੱਲੋਂ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹੱਸਪਤਾਲ ਵਿੱਚ ਇਕ ਬੱਚੇ ਨੂੰ ਜਨਮ ਦੇਣ ਬਾਰੇ ਜਾਣਕਾਰੀ ਹਾਸਲ ਹੋਈ ਹੈ । ਬੱਚੇ ਅਤੇ ਮਾਂ ਦੋਵੇਂ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ।ਪੁਲਿਸ ਸਟੇਸ਼ਨ ਸ਼੍ਰੀ ਹਰਿਗੋਬਿੰਦਪੁਰ ਦੀ ਪੁਲਿਸ ਵੱਲੋਂ ਇਸ ਸੰਬੰਧ ਵਿੱਚ ਇਕ 32 ਸਾਲ ਦੇ ਵਿਅਕਤੀ ਦੇ ਵਿਰੁੱਧ ਮਾਮਲਾ ਦਰਜ ਕਰਕੇ ਉਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਕਥਿਤ ਦੋਸ਼ੀ ਕਾਰਪੈਂਟਰ ਦਾ ਕੰਮ ਕਰਦਾ ਹੈ ਤੇ ਬੱਚੇ ਨੂੰ ਜਨਮ ਦੇਣ ਵਾਲੀ ਨਬਾਲਗ਼ ਲੜਕੀ ਇਸ ਦੇ ਘਰ ਸਫਾਈ ਆਦਿ ਦਾ ਕੰਮ ਕਰਨ ਲਈ ਆਉਂਦੀ ਸੀ ।ਇਸ ਬਾਰੇ ਜਾਣਕਾਰੀ ਦਿੰਦੇਹੋਏ ਪੁਲਿਸ ਸਟੇਸ਼ਨ ਸ਼੍ਰੀ ਹਰਿਗੋਬਿੰਦਪੁਰ ਦੀ ਮੁਖੀ ਬਲਜੀਤ ਕੋਰ ਨੇ ਦਸਿਆਂ ਕਿ ਪੁਲਿਸ ਨੂੰ ਮਿਲੀ ਸ਼ਿਕਾਇਤ ਅਨੁਸਾਰ ਪੁਲਿਸ ਨੇ ਕਾਰਵਾਈ ਕਰਦੇ ਹੋਏ ਉਕਤ ਵਿਅਕਤੀ ਦੇ ਵਿਰੁੱਧ ਧਾਰਾ 376 ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਹਿਰਾਸਤ ਵਿੱਚ ਲੈਣ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ । ਥਾਣਾਂ ਮੁਖੀ ਨੇ ਹੋਰ ਦਸਿਆ ਕਿ ਲੜਕੀ ਦੇ ਨਬਾਲਗ਼ ਹੋਣ ਬਾਰੇ ਲਿਖਤੀ ਜਾਣਕਾਰੀ ਹਾਸਲ ਨਹੀਂ ਹੋਈ । 

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply