BREAKING..ਭੈਣ ਦੇ ਨਾਲ ਪ੍ਰੇਮ ਸੰਬੰਧਾਂ ਕਾਰਨ ਚਾਚੇ ਨਾਲ ਰੱਲ ਕੇ ਮਾਸੀ ਦੇ ਲੜਕੇ ਫੌਜੀ ਭਰਾ ਦਾ ਕਤਲ਼


ਗੁਰਦਾਸਪੁਰ 20 ਨਵੰਬਰ ( ਅਸ਼ਵਨੀ ) : ਮਾਸੀ ਦੀ ਕੁੜੀ(ਭੈਣ ) ਦੇ ਨਾਲ ਪ੍ਰੇਮ ਸੰਬੰਧਾਂ ਕਾਰਨ ਬੀਤੀ ਦੇਰ ਰਾਤ ਬੀ ਐਸ ਐਫ ਦੇ ਜਵਾਨ ਦਾ ਲੜਕੀ ਦੇ ਭਰਾ ਅਤੇ ਚਾਚੇ ਨੇ ਕਿਰਚ ਮਾਰ ਕੇ ਕਤਲ਼਼ ਕਰ ਦਿੱਤਾ । ਕਤਲ਼ ਤੋਂ ਪਹਿਲਾ ਬੀ ਐਸ ਐਫ ਜਵਾਨ ਲੜਕੀ ਨੂੰ ਆਪਣੇ ਘਰ ਲੈ ਆਇਆ ਸੀ। ਕਤਲ਼ ਕਰਨ ਉਪਰੰਤ ਕਥਿਤ ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਏ।ਪੁਲਿਸ ਪਾਰਟੀ ਸਮੇਤ ਮੌਕੇ ਤੇ ਪਿੰਡ ਮਾਨ ਪੁੱਜੇ ਪੁਲਿਸ ਸਟੇਸ਼ਨ ਤਿਬੱੜ ਦੇ ਮੁਖੀ ਕੁਲਵੰਤ ਸਿੰਘ ਨੇ ਮ੍ਰਿਤਕ ਜਵਾਨ ਸ਼ਰਨਜੀਤ ਸਿੰਘ ( 25) ਪੁੱਤਰ ਜੋਗਿੰਦਰ ਪਾਲ ਦੇ ਭਰਾ ਅਰਸ਼ਦੀਪ ਸਿੰਘ ਦੇ ਬਿਆਨਾਂ ਦੇ ਅਧਾਰ ਤੇ ਮਾਮਲਾ ਦਰਜ ਕਰ ਲਿਆ ਹੈ ।
             
ਅਰਸ਼ਦੀਪ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਰਾਹੀਂ ਦੱਸਿਆ ਕਿ ਉਸ ਦਾ ਭਰਾ ਸ਼ਰਨਜੀਤ ਸਿੰਘ ਪਿਛਲੇ ਤਿੰਨ ਸਾਲ ਤੋਂ ਬੀ ਐਸ ਐਫ ਵਿੱਚ ਨੋਕਰੀ ਕਰ ਰਿਹਾ ਸੀ ਤੇ ਇਸ ਸਮੇਂ ਮਨੀਪੁਰ ਵਿਖੇ ਤੈਨਾਤ ਸੀ । ਬੀਤੀ 30 ਅਕਤੂਬਰ ਨੂੰ ਉਹ ਛੁੱਟੀ ਲੈ ਕੇ ਪਿੰਡ ਆਇਆ ਸੀ।ਉਸਦੇ ਸਾਡੀ ਮਾਸੀ ਦੀ ਲੜਕੀ ਦੇ ਨਾਲ ਪ੍ਰੇਮ ਸੰਬੰਧ ਸਨ।ਬੀਤੇ ਦਿਨ ਉਸ ਦੀ ਮਾਸੀ ਦੀ ਲੜਕੀ ਤੇ ਸ਼ਰਨਜੀਤ ਸਿੰਘ ਆਪਣੇ ਘਰ ਆ ਗਏ।ਇਸ ਉਪਰਾਂਤ ਉਸ ਦੀ ਮਾਸੀ ਦਾ ਲੜਕਾ ਕੁਲਦੀਪ ਕੁਮਾਰ ਪੁੱਤਰ ਮੋਹਨ ਲਾਲ ਅਤੇ ਉਸ ਦਾ ਚਾਚਾ ਪ੍ਰੇਮ ਚੰਦ ਪੁੱਤਰ ਗਿਆਨ ਚੰਦ ਵਾਸੀ ਪਿੰਡ ਰਾਂਝੇ ਦੇ ਕੋਠੇ (ਤਾਰਾਗੜ) ਕਰੀਬ 9 ਵਜੇ ਰਾਤ ਉਹਨਾਂ ਦੇ ਘਰ ਆ ਗਏ।ਪਹਿਲਾ ਉਹਨਾਂ ਘਰ ਆ ਕੇ ਚਾਹ ਪੀਤੀ ਤੇ ਫੇਰ ਉਸ ਦੇ ਭਰਾ ਸ਼ਰਨਜੀਤ ਨੂੰ ਪਸ਼ੂਆਂ ਦੇ ਕਮਰੇ ਵਿੱਚ ਲੈ ਗਏ ਉੱਥੇ ਲੈ ਜਾ ਕੇ ਉਹਨਾਂ ਕਥਿਤ ਤੋਰ ਤੇ ਮਫ਼ਲਰ ਨਾਲ ਉਸ ਦਾ ਗੱਲ ਘੁੱਟ ਕੇ ਅਤੇ ਕਿਰਚ ਦੇ ਕਈ ਵਾਰ ਕੀਤੇ ਆਪਣੇ ਭਰਾ ਦੀਆ ਚੀਕਾਂ ਸੁਣ ਕੇ ਉਹ ਮੌਕੇ ਤੇ ਪੁੱਜੇ ਤਾਂ ਉਸ ਦੀ ਮਾਸੀ ਦਾ ਲੜਕਾ ਅਤੇ ਚਾਚਾ ਮੌਕੇ ਤੋਂ ਫ਼ਰਾਰ ਹੋ ਗਏ । ਜਖਮੀ ਭਰਾ ਨੂੰ ਇਲਾਜ ਕਰਾਉਣ ਲਈ ਅੰਮ੍ਰਿਤਸਰ ਲੈ ਕੇ ਜਾ ਰਹੇ ਸਨ ਉਸ ਦੀ ਰਾਹ ਵਿੱਚ ਉਸ ਦੀ ਮੌਤ ਹੋ ਗਈ ।ਪੁਲਿਸ ਸਟੇਸ਼ਨ ਤਿਬੱੜ ਮੁਖੀ ਕੁਲਵੰਤ ਸਿੰਘ ਨੇ ਦੱਸਿਆ ਕਿ ਪ੍ਰੇਮ ਸੰਬੰਧਾਂ ਦੇ ਚੱਲਦੇ ਹੋਏ ਲੜਕੀ ਦੇ ਭਰਾ ਤੇ ਚਾਚੇ ਵੱਲੋਂ ਲੜਕੇ ਦਾ ਕਤਲ਼ ਕੀਤਾ ਗਿਆ ਹੈ ਲੜਕੀ ਦਾ ਭਰਾ ਤੇ ਚਾਚਾ ਉਸ ਨੂੰ ਆਪਣੇ ਨਾਲ ਨਹੀਂ ਲੇ ਕੇ ਗਏ ਜਦੋਂਕਿ ਲੜਕੀ ਅੱਜੇ ਵੀ ਮਿ੍ਤਕ ਲੜਕੇ ਦੇ ਘਰ ਹੈ ਮ੍ਰਿਤਕ ਦਾ ਪੋਸਟ ਮਾਰਟਮ ਕਰਾਉਣ ਲਈ ਲਾਸ਼ ਸਥਾਨਕ ਸਿਵਲ ਹਸਪਤਾਲ ਵਿਖੇ ਭੇਜ ਦਿੱਤੀ ਗਈ ਹੈ।ਦੋਸ਼ੀਆਂ ਨੂੰ ਗਿ੍ਰਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply