ਕਾਮਰੇਡ ਪ੍ਰੀਤਮ ਚੰਦ ਸੁਮਲਾਂ ਪੰਡੋਰੀ ਨੂੰ ਨਿੱਘੀਆਂ ਸਰਧਾਜਲੀਆਂ

ਗੜਦੀਵਾਲਾ 21ਨਬੰਵਰ(ਚੌਧਰੀ) : ਕਾਮਰੇਡ ਪ੍ਰੀਤਮ ਚੰਦ(84) ਸੁਮਲਾ ਪੰਡੋਰੀ ਦਿਵਾਲੀ ਵਾਲੀ ਰਾਤ 14 ਤਰੀਕ ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਸਨ। ਉਨਾਂ ਦੇ ਸ਼ਰਧਾਂਜਲੀ ਸਮਰੋਹ ਚ ਪਹਿਲਾਂ ਸੁੱਖਮਣੀ ਸਾਹਿਬ ਦੇ ਭੋਗ ਪਾਏ ਗਏ।ਉਨਾਂ ਦੇ ਸ਼ਰਧਾਂਜਲੀ ਸਮਰੋਹ ਚ ਸਮੂਹ ਰਿਸਤੇਦਾਰ ,ਸੱਜਣ ,ਮਿੱਤਰ ਤੇ ਪਾਰਟੀ ਵਰਕਰ ਸਾਮਿਲ ਹੋਏ । ਸਰਧਾ ਦੇ ਫੂੱਲ ਭੇਟ ਕਰਦਿਆ ਖੇਤ ਮਜਦੂਰ ਯੁਨੀਅਨ ਦੇ ਸੁਬਾਈ ਆਗੂ ਕਾਮਰੇਡ ਗੁਰਮੇਸ ਸਿੰਘ ਨੇ ਬੋਲਦਿਆ ਕਿਹਦ ਕਿ   ਉਹ ਤਕਰੀਬਨ 1965  ਤੋ ਕਮਿਉਨਿਸਟ ਪਾਰਟੀ ਦੇ ਮੈਬਰ ਸਨ ,ਉਹ ਸਾਰੀ ਜਿੰਦਗੀ ਪਾਰਟੀ ਦੇ ਹਰ ਐਕਸਨ ਚ ਸਰਗਰਮ ਰਹਿੰਦੇ ਸਨ । ਉਹ ਹਿੰਦ ਕਮਿਉਸਿਟ ਪਾਰਟੀ( ਮਾਰਕਸਵਾਦੀ )ਦੇ ਭੀਸਮ ਪਿਤਾਮਾ ਕਾਮਰੇਡ ਹਰਕਿਸਨ ਸਿੰਘ ਸੁਰਜੀਤ ਦੇ ਨਾਲ ਜੇਲ ਚ ਫਰਵਰੀ  1973 ਚ ਜਦੋ ਪਾਰਟੀ ਵਲੋਂ ਗਰੀਬਾਂ ਨੂੰ ਰਹਿਣ ਲਈ ਪਲਾਟ ਦੇਣ ,ਢੇਰਾ ਲਈ ਜਗਾ ਦੇਣ ,ਮਹਿੰਗਦਈ ਤੇ ਰੋਜਗਾਰ ਲਈ ਮੋਰਚਾ ਲੱਗਿਆ ਸੀ ਉਸ ਵੇਲੇ ਇਥੋ ਕਾਮਰੇਡ ਲਛਮਣ ਦਾਸ ਧੂਤ  ਤੇ ਪ੍ਰੀਤਮ ਚੰਦ  ਜੇਲ ਚ ਰਹੇ। ਉਨਾਂ ਕਿਹਾ ਕਿ ਇਹ ਪਾਰਟੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਹੈ ਜੋ ਕਦੇ ਭੀ ਪੂਰਾ ਨਹੀ ਹੋ ਸਕਦਾ।ਉਨਾਂ ਨੂੰ ਜਿਲਾ ਹੁਸਿਆਰਪੁਰ ਖੇਤ ਮਜਦੂਰ ਯੁਨੀਅਨ ਦੇ ਪ੍ਰਧਾਨ ਹਰਬੰਸ ਸਿੰਘ ਧੂਤ ,ਕਿਸਾਨ ਆਗੂ ਕਾਮਰੇਡ ਚਰਨਜੀਤ ਸਿੰਘ ਚਠਿਆਲ,ਬੀ ਐਸ ਪੀ ਦੇ ਪ੍ਰਧਾਨ ਇੰਜੀਅਰ  ਮਹਿੰਦਰ ਸਿੰਘ ,ਜਗਮੋਹਨ ਸਿੰਘ ਸੱਜਣ , ਸੰਜੀਬ ਧੂਤ ,ਤੇ ਹੋਰ ਆਗੂਆ ਸਰਧਾ ਦੇ ਫੁੱਲ ਭੇਂਟ ਕੀਤੇ।ਉਹ ਹੁਣ ਕੁਲ ਹਿੰਦ ਖੇਤ ਮਜਦੂਰ ਯੁਨੀਅਨ ਤਹਿਸੀਲ ਦਸੂਹਾ ਦੇ ਬੈਬਰ ਸਨ।ਉਹਨਾਂ ਦੇ ਲੜਕੇ ਦੀ ਪਹਿਲਾ ਹੀ ਮੌਤ ਹੋ ਗਈ ਸੀ ਉਨਾ ਦੇ ਦੋ ਪੋਤੀਆ ਤੇ ਇਕ ਪੋਤਾ,ਤੇ ਨੁੰਹ ਆਪਣੇ ਪਿਛੇ ਛੱਡ ਗਏ,ਇਸ ਪਰਿਵਾਰ ਦਾ ਉਹ ਹੀ ਸਹਾਰਾ ਸਨ ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply