ਅਰੁਣਾ ਚੌਧਰੀ ਵੱਲੋਂ ਹਲਕੇ ਅੰਦਰ ਲਗਾਏ ਜਾ ਰਹੇ ‘ਸ਼ਿਕਾਇਤ ਨਿਵਾਰਣ ਕੈਂਪਾਂ ‘ਚ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੋ ਰਿਹਾ ਹੈ ਹੱਲ,ਹਲਕਾ ਨਿਵਾਸੀਆਂ ਚ ਖੁਸ਼ੀ ਦੀ ਲਹਿਰ

(ਮੰਤਰੀ ਅਰੁਣਾ ਚੌਧਰੀ ਹਲਕੇ ਦੇ ਪਿੰਡ ਵਿੱਚ ਮੰਚ ਤੇ ਨਾਲ ਬੈਠੇ ਸੀਨੀਅਰ ਆਗੂ ਅਸ਼ੋਕ ਚੌਧਰੀ)

ਹਲਕੇ ਦੀ ਨੁਹਾਰ ਬਦਲਣ ਲਈ ਪੂਰੀ ਵਾਹ ਲਵਾਂਗੇ: ਅਸ਼ੋਕ ਚੌਧਰੀ

ਘਰੋਟਾ 22 ਨਵੰਬਰ (ਸ਼ੰਮੀ ਮਹਾਜਨ) : ਪੰਜਾਬ ਦੀ ਕੈਬਨਿਟ ਮੰਤਰੀ ਅਰੁਣਾ ਚੌਧਰੀ ਵੱਲੋਂ ਹਲਕੇ ਅੰਦਰ ‘ਸ਼ਿਕਾਇਤ ਨਿਵਾਰਣ ਕੈਂਪ’ ਰਾਹੀਂ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਦਾ ਮੌਕੇ ਤੇ ਹੀ ਹੱਲ ਕੀਤਾ ਜਾ ਰਿਹਾ ਹੈ।ਇਨ੍ਹਾਂ ਕੈਂਪਾਂ ਵਿੱਚ ਪਿੰਡ ਚੇਚੀਆਂ ਛੋੜੀਆਂ,ਦਲੇਰਪੁਰ ਖੇੜਾ,ਪੰਡੋਰੀ ਬੈਂਸਾਂ,ਕੱਤੋਵਾਲ,ਕਲੀਚਪੁਰ, ਗਾਜੀਕੋਟ, ਜੱਟੂਵਾਲ,ਧਾਰੀਵਾਲ ਖਿੱਚੀਆਂ ਲਖਨਪਾਲ,ਮੱਲੋਵਲ, ਰਸੂਲਪੁਰ,ਤਾਲਿਬਪੁਰ ਪੰਡੋਰੀ,ਪਨਿਆੜ ਗਾਂਧੀਆਂ,ਡਾਲਾ ਭੋਲਾ, ਖੁਦਾਦਪੁਰ,ਡਾਲੀਆ ਮਿਰਜਾਨਪੁਰ,ਚੂਹੜਚੱਕ,ਕੋਹਲੀਆਂ,ਇਸਮੈਲ ਪੁਰ ਅਤੇ ਆਸਪਾਸ ਦੇ ਹੋਰਨਾਂ ਪਿੰਡਾਂ ਦੇ ਲੋਕ ਵੀ ਵੱਡੀ ਗਿਣਤੀ ‘ਚ ਪਹੁੰਚੇ  ਜਿਨ੍ਹਾਂ ਨੇ ਹਲਕਾ ਵਿਧਾਇਕਾ ਤੇ ਕੈਬਨਿਟ ਮੰਤਰੀ ਅਰੁਣਾ ਚੌਧਰੀ ਨਾਲ ਸਿੱਧੀ ਗੱਲ ਕਰਦਿਆਂ ਆਪਣੀਆਂ ਸਮੱਸਿਆਵਾਂ ਦੱਸੀਆਂ।ਮੰਤਰੀ ਵੱਲੋਂ ਕੈਂਪ ਵਿੱਚ ਹਾਜ਼ਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਲੋਕਾਂ ਦੇ ਕੰਮ ਮੌਕੇ ‘ਤੇ ਹੀ ਕਰਨ ਦੇ ਹੁਕਮ ਦਿੱਤੇ ਗਏ ਅਤੇ ਵਧੇਰੇ ਕੰਮਾਂ ਦਾ ਨਿਪਟਾਰਾ ਮੋਕੇ ਤੇ ਹੀ ਕਰਵਾ ਦਿੱਤਾ ਗਿਆ।

(ਸ਼ਿਕਾਇਤ ਨਿਵਾਰਨ ਕੈਂਪ ਦੌਰਾਨ ਹਾਜਰ ਹਲਕਾ ਨਿਵਾਸੀ)

ਇਸ ਮੌਕੇ ਤੇ ਕੈਬਨਿਟ ਮੰਤਰੀ ਅਰੁਨਾ ਚੌਧਰੀ ਨੇ ਕਿਹਾ ਕਿ ਸਾਰੇ ਪਿੰਡਾਂ ਦਾ ਦੌਰਾ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣ ਕੇ ਉਨ੍ਹਾਂ ਦਾ ਮੋਕੇ ਤੇ ਹੀ ਹੱਲ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਮੁਸਕਿਲ ਨਾ ਆਵੇ ਇਸ ਲਈ ਹਰ ਪਿੰਡ ਵਿੱਚ ਇਹ ਕੈਂਪ ਲਗਾਏ ਜਾ ਰਹੇ ਹਨ। ਇਸ ਮੌਕੇ ਤੇ  ਸੀਨੀਅਰ ਕਾਂਗਰਸੀ ਨੇਤਾ ਅਸ਼ੋਕ ਚੌਧਰੀ,ਮੀਡੀਆ ਤੇ ਵਿਸ਼ੇਸ਼ ਸਹਾਇਕ ਦੀਪਕ ਭੱਲਾ ਜੋਨ ਇੰਚਾਰਜ ਸਸ਼ੀ ਦੱਤਾ,ਅਸ਼ਵਨੀ ਤਾਲਿਬਪੁਰ,ਬਾਲ ਕਿਸ਼ਨ, ਦਰਸ਼ਨ ਸਿੰਘ ਡਾਲਾ,ਕੇਵਲ ਕ੍ਰਿਸ਼ਨ,ਮਨੀਸ਼ ਕਪੂਰ,ਕਰਨੈਲ ਸਿੰਘ, ਬਲਵਾਨ ਸਿੰਘ,ਡਾ.ਕਾਲਾ,ਨਰਿੰਦਰ ਸਿੰਘ,ਬਲਵਿੰਦਰ ਸਿੰਘ,ਕਮਲੇਸ਼ ਰਾਣੀ ਸਰਪੰਚ,ਮਨੋਹਰ ਲਾਲ ਤੋਂ ਇਲਾਵਾ ਹੋਰ ਵੀ ਕਾਫੀ ਲੋਕ ਹਾਜ਼ਰ ਸਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply