ਤਨਖ਼ਾਹਾਂ ਨਾਂ ਮਿਲਣ ਤੇ ਬੇਅੰਤ ਕਾਲਜ ਦੇ ਮੁਲਾਜ਼ਮਾਂ ਨੇ ਕੀਤੀ ਗੇਟ ਰੈਲੀ

(ਬੇਅੰਤ ਕਾਲਜ ਆਫ਼ ਇੰਜੀਨੀਅਰਿੰਗ ਅਤੇ ਟੈਕਨਾਲੋਜੀ ਸਟਾਫ਼ ਵੈੱਲਫੇਅਰ ਐਸੋਸੀਏਸ਼ਨ ਦੇ ਮੈਂਬਰ ਗੇਟ ਰੈਲੀ ਕਰਦੇ ਹੋਏ)

ਗੁਰਦਾਸਪੁਰ, 23 ਨਵੰਬਰ ( ਅਸ਼ਵਨੀ ) : ਬੇਅੰਤ ਕਾਲਜ ਮੁਲਜ਼ਮਾਂ ਇੰਜੀਨੀਅਰਿੰਗ ਅਤੇ ਟੈਕਨਾਲੋਜੀ ਸਟਾਫ਼ ਵੈੱਲਫੇਅਰ ਐਸੋਸੀਏਸ਼ਨ, ਗੁਰਦਾਸਪੁਰ ਦੇ ਮੈਂਬਰਾਂ ਨੇ  ਪਿਛਲੇ ਪੰਜ ਮਹੀਨਿਆਂ ਤੋਂ ਕਰੋਨਾ ਦੌਰ ਦੇ ਸਮੇਂ ਤਨਖ਼ਾਹ ਨਾ ਮਿਲਣ ਤੇ ਰੋਸ ਪਰਗਟ ਕਰਦਿਆਂ ਗੇਟ ਰੈਲੀ ਕੀਤੀ।ਤਨਖ਼ਾਹਾਂ ਨਾਂ ਮਿਲਣ ਤੇ ਫੈਕਲਟੀ ਅਤੇ ਸਟਾਫ਼ ਵਿੱਚ ਭਾਰੀ ਨਿਰਾਸ਼ਤਾ ਪਾਈ ਜਾ ਰਹੀ ਹੈ।ਐਸੋਸੀਏਸ਼ਨ ਦੇ ਸਕੱਤਰ ਗੁਰਨਾਮ ਸਿੰਘ ਨੇ ਦੱਸਿਆਕਿ ਫੈਕਲਟੀ ਅਤੇ ਸਟਾਫ਼ ਭਾਰੀ ਮਾਨਸਿਕ ਪ੍ਰੇਸ਼ਾਨੀ ਅਤੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ ।

ਇਸ ਸਮੇਂ ਸਰਕਾਰ ਨੂੰ ਸਰਕਾਰ ਵੱਲੋਂ ਸਥਾਪਤ ਕਾਲਜਾਂ ਦੀ ਸਾਰ ਲੈਣੀ ਚਾਹੀਦੀ ਹੈ ਅਤੇ ਇਨ੍ਹਾਂ ਕਾਲਜਾਂ ਨੂੰ ਗਰਾਂਟ ਜਾਰੀ ਕਰਨੀ ਚਾਹੀਦੀ ਹੈ ਤਾਂ ਜੋ ਆਲਾ ਦਰਜੇ ਦੇ ਕਾਲਜ ਆਪਣੀ ਹੋਂਦ ਨੂੰ ਬਚਾ ਸਕਣ। ਬੁਲਾਰਿਆਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਫੈਕਲਟੀ ਅਤੇ ਸਟਾਫ਼ ਦੀਆਂ ਤਨਖ਼ਾਹਾਂ ਜਲਦੀ ਤੋਂ ਜਲਦੀ ਦਿੱਤੀਆਂ ਜਾਣ ਤਾਂ ਕਿ ਮੁਲਾਜ਼ਮ ਜੋ ਆਰਥਿਕ ਸੰਤਾਪ ਭੋਗ ਰਹੇ ਹਨ ਉਸ ਤੋਂ ਬਚ ਸਕਣ । ਉਨ੍ਹਾਂ ਦੱਸਿਆ ਕਿ ਇਸ ਮੰਗ ਨੂੰ ਲੈ ਕੇ ਕੱਲ੍ਹ ਤੋਂ ਸਵੇਰੇ ਦੱਸ ਤੋਂ ਇੱਕ ਵਜੇ ਤੱਕ ਰੋਜ਼ਾਨਾ ਅਣਮਿਥੇ ਸਮੇਂ ਲਈ ਗੇਟ ਰੈਲੀ ਕੀਤੀ ਜਾਇਆ ਕਰੇਗੀ ਅਤੇ ਕਲਾਸਾਂ ਦਾ ਵੀ ਬਾਈਕਾਟ ਕੀਤਾ ਜਾਵੇਗਾ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply