ਵਰਿੰਦਰ ਪਰਾਸ਼ਰ ਨੇ ਸੰਭਾਲਿਆ ਜਿਲਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਦਾ ਆਹੁਦਾ

ਪਠਾਨਕੋਟ, 23 ਨਵੰਬਰ( ਰਜਿੰਦਰ ਸਿੰਘ ਰਾਜਨ/ ਅਵਿਨਾਸ਼ ਸ਼ਰਮਾ ) : ਬੀਤੇ ਦਿਨੀਂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਕੀਤੀਆਂ ਗਈਆਂ ਪ੍ਰਮੋਸਨਾਂ ਅਤੇ ਬਦਲੀਆਂ ਵਿੱਚ ਜਿਲਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਤਰਨਤਾਰਨ ਵਰਿੰਦਰ ਪਰਾਸਰ ਨੂੰ ਪਠਾਨਕੋਟ ਦੇ ਜਿਲਾ ਸਿੱਖਿਆ ਅਫਸਰ ਜਗਜੀਤ ਸਿੰਘ ਦੇ ਨਵਾਂਸਹਿਰ ਤਬਾਦਲਾ ਹੋਣ ਤੋਂ ਬਾਅਦ ਜਿਲਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਪਠਾਨਕੋਟ ਨਿਯੁਕਤ ਕੀਤਾ ਗਿਆ ਹੈ। ਉਹਨਾਂ ਨੇ ਅੱਜ ਆਪਣੀ ਜਿੰਮੇਵਾਰੀ ਨੂੰ ਪਠਾਨਕੋਟ ਪਹੁੰਚ ਕੇ ਸੰਭਾਲ ਲਿਆ ਹੈ। ਪਠਾਨਕੋਟ ਪੁਜੱਣ ਤੇ ਜਿਲਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਬਲਦੇਵ ਰਾਜ ਅਤੇ ਉਪ ਜਿਲਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਰਾਜੇਸਵਰ ਸਲਾਰੀਆ ਦੀ ਅਗਵਾਈ ਵਿੱਚ ਪ੍ਰਿੰਸੀਪਲ ਸਾਹਿਬਾਨ ਅਤੇ ਦਫਤਰੀ ਸਟਾਫ ਨੇ ਉਹਨਾਂ ਦਾ ਭਰਵਾਂ ਸਵਾਗਤ ਕੀਤਾ।

ਆਪਣੀ ਜਿੰਮੇਵਾਰੀ ਸੰਭਾਲਣ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਉਹ ਖੁਦ ਸਰਕਾਰੀ ਸਕੂਲ ਵਿੱਚੋਂ ਸਿੱਖਿਆ ਪ੍ਰਾਪਤ ਕਰਕੇ ਇਸ ਮੁਕਾਮ ਤੇ ਪੁੱਜੇ ਹਨ ਅਤੇ ਉਹ ਸਕੂਲਾਂ ਅੰਦਰ ਗੁਣਾਤਮਿਕ ਸਿੱਖਿਆ ਤੇ ਜੋਰ ਦੇਣਾ ਉਹਨਾਂ ਦੀ ਪ੍ਰਾਥਮਿਕਤਾ ਹੋਵੇਗੀ।ਹੋਰ ਵਿਸ਼ਿਆਂ ਤੇ ਜੋਰ ਦੇਣ ਦੇ ਨਾਲ-ਨਾਲ ਅੰਗਰੇਜੀ,ਗਣਿਤ ਅਤੇ ਸਾਇੰਸ ਵਿਸਆਿਂ ਤੇ ਵਿਸੇਸ ਜੋਰ ਦਿੱਤਾ ਜਾਵੇਗਾ।ਉਹਨਾਂ ਕਿਹਾਕਿ ਆਰਥਿਕ ਤੌਰ ਤੇ ਕਮਜੋਰ ਵਿਦਿਆਰਥੀਆਂ ਦੀ ਪਛਾਣ ਕਰਕੇ ਉਨ੍ਹਾਂ ਦੀ ਮਦਦ ਕੀਤੀ ਜਾਵੇਗੀ ਅਤੇ ਇਹਨਾਂ ਬੱਚਿਆਂ ਨੂੰ ਪੜਾਈ ਦੇ ਨਾਲ-ਨਾਲ ਖੇਡਾਂ ਤੇ ਸਹਿ ਅਕਾਦਮਿਕ ਖੇਤਰ ਵਿੱਚ ਵੀ ਅੱਗੇ ਲਿਆਂਦਾ ਜਾਵੇਗਾ।ਜਿਕਰਯੋਗ ਹੈ ਕਿ ਨਵਨਿਯੁਕਤ ਡੀ.ਈ.ਓ ਵਰਿੰਦਰ ਕੁਮਾਰ ਨੇ 35 ਸਾਲ ਪਹਿਲਾਂ ਬਤੌਰ ਵੋਕੇਸ਼ਨਲ ਮਾਸਟਰ ਸਰਕਾਰੀ ਸੀਨੀਅਰ ਸੇਕੇਂਡਰੀ ਸਕੂਲ ਬੱਬੇਹਾਲੀ ਗੁਰਦਾਸਪੁਰ ਵਿੱਚ ਨੌਕਰੀ ਜਵਾਇੰਨ ਕੀਤੀ ਸੀ । 

ਪੰਜ ਸਾਲ ਉੱਥੇ ਸੇਵਾਵਾਂ ਦੇਣ  ਦੇ ਬਾਅਦ ਉਹ ਸਾਲ 1990 ਵਿੱਚ ਡਿਸਟਰਿਕ ਇੰਸਟੀਚਿਊਟ ਆਫ ਐਜੂਕੇਸਨ ਟਰੇਨਿਗ,ਡਾਇਟ ਵਿੱਚ ਲੇਕਚਰਾਰ ਬਣੇ।ਸਾਲ 1993 ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੁਜਾਨਪੁਰ ਵਿੱਚ ਬਦਲੀ ਹੋਕੇ ਆਏ।ਇਸ ਸਕੂਲ ਵਿੱਚ ਉਨ੍ਹਾਂ ਵਲੋਂ ਸਾਲ 2009 ਤੱਕ ਸੇਵਾਵਾਂ ਨਿਭਾਈਆਂ ਗਈਆਂ।ਸਾਲ 2009 ਵਿੱਚ ਉਨ੍ਹਾਂ ਨੂੰ ਵਿਭਾਗ ਵਲੋਂ ਪ੍ਰਮੋਸਨ ਦੇ ਕੇ ਬਤੌਰ  ਪ੍ਰਿਸਿਪਲ ਕੇ ਐਫ ਸੀ ਸੀਨੀਅਰ ਸੈਕੰਡਰੀ ਸਕੂਲ ਪਠਾਨਕੋਟ ਵਿੱਚ ਤੈਨਾਤ ਕੀਤਾ ਗਿਆ ।ਦਸ ਸਾਲ ਸੇਵਾਵਾਂ ਦੇਣ  ਦੇ ਬਾਅਦ ਸਾਲ 2019 ਵਿੱਚ ਉਨ੍ਹਾਂ ਨੂੰ ਵਿਭਾਗ ਵਲੋਂ ਡੀਈਓ ਤਰਨਤਾਰਨ ਲਗਾਇਆ ਗਿਆ । 

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply