ਵਿਧਾਨ ਸਭਾ ਹਲਕਾ ਪਠਾਨਕੋਟ ਦੇ ਕਿਸਾਨਾਂ ਦੀ ਸਮੱਸਿਆਵਾਂ ਦਾ ਨਿਪਟਾਰਾ ਕਰਨ ਲਈ ਵਿਧਾਇਕ ਅਮਿਤ ਵਿੱਜ ਨੇ ਕੀਤੀ ਮੀਟਿੰਗ

ਕਿਸਾਨਾਂ ਦੀਆਂ ਸੁਣੀਆਂ ਸਮੱਸਿਆਵਾਂ ਜਲਦੀ ਹੱਲ ਕਰਨ ਦਾ ਦਿੱਤਾ ਭਰੋਸਾ

ਪਠਾਨਕੋਟ, 24 ਨਵੰਬਰ ( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਅੱਜ ਵਿਧਾਇਕ ਸ੍ਰੀ ਅਮਿਤ ਵਿੱਜ ਵਿਧਾਨ ਸਭਾ ਹਲਕਾ ਪਠਾਨਕੋਟ ਵੱਲੋਂ ਹਲਕਾ ਪਠਾਨਕੋਟ ਦੇ ਕਿਸਾਨਾਂ ਦੀਆਂ ਸਮੱਸਿਆਵਾਂ ਸੁਣਨ ਲਈ ਲੋਕ ਨਿਰਮਾਣ ਵਿਭਾਗ ਦੇ ਰੇਸਟ ਹਾਉਸ ਸਿਮਲਾ ਪਹਾੜੀ ਵਿਖੇ ਇੱਕ ਵਿਸ਼ੇਸ ਮੀਟਿੰਗ ਆਯੋਜਿਤ ਕੀਤੀ ਗਈ।ਇਸ ਮੋਕੇ ਤੇ ਗੁਰਸਿਮਰਨ ਸਿੰਘ ਢਿੱਲੋਂ ਐਸ.ਡੀ.ਐਮ. ਪਠਾਨਕੋਟ, ਡਾ. ਹਰਿੰਦਰ ਬੈਂਸ ਖੇਤੀ ਬਾੜੀ ਅਫਸ਼ਰ ,ਡਾ. ਅਮਰੀਕ ਸਿੰਘ ਖੇਤੀ ਬਾੜੀ ਅਫਸ਼ਰ, ਗੁਰਪ੍ਰੀਤ ਸਿੰਘ ਭੁੱਮੀ ਰੱਖਿਆ ਅਫਸ਼ਰ, ਰਾਮ ਲੁਭਾਇਆ ਜਿਲ•ਾ ਲੋਕ ਸੰਪਰਕ ਅਫਸ਼ਰ ਅਤੇ ਹੋਰ ਵੱਖ ਵੱਖ ਸਬੰਧਤ ਵਿਭਾਗਾਂ ਦੇ ਜਿਲ•ਾ ਅਧਿਕਾਰੀ ਵੀ ਹਾਜ਼ਰ ਸਨ।

ਇਸ ਮੋਕੇ ਤੇ ਵਿਧਾਇਕ ਹਲਕਾ ਪਠਾਨਕੋਨ ਸ੍ਰੀ ਅਮਿਤ ਵਿੱਜ ਨੇ ਕਿਹਾ ਕਿ ਕੰਡੀ ਖੇਤਰ ਦੇ ਕਿਸਾਨਾਂ ਨੇ ਸਮੱਸਿਆ ਰੱਖੀ ਹੈ ਕਿ ਪਾਵਰਕਾੱਮ ਵਿਭਾਗ ਵੱਲੋਂ ਕਿਸਾਨਾਂ ਦੇ ਖੇਤਾਂ ਵਿੱਚ ਲੱਗੇ ਟਿਊਵਬੈਲਾਂ ਲਈ ਵੱਖਰੀ ਅਤੇ ਘਰੇਲੁ ਲਾਈਨਾਂ ਵੱਖਰੀਆਂ ਪਾਈਆਂ ਜਾ ਰਹੀਆਂ ਹਨ ਅਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੋ ਕਿਸਾਨਾਂ ਨੂੰ 24 ਘੰਟੇ ਬਿਜਲੀ ਦੀ ਸਪਲਾਈ ਦਿੱਤੀ ਜਾ ਰਹੀ ਹੈ ਉਸ ਵਿੱਚ ਵੀ ਕਟੋਤੀ ਕੀਤੀ ਜਾ ਰਹੀ ਹੈ। ਇਸ ਤੇ ਵਿਧਾਇਕ ਸ੍ਰੀ ਵਿੱਜ ਨੇ ਕਿਹਾ ਕਿ ਸਰਕਾਰ ਵੱਲੋਂ ਬਿਜਲੀ ਸਪਲਾਈ ਨੂੰ ਲੈ ਕੇ ਜੋ ਕਟੋਤੀ ਦੀ ਗੱਲ ਕੀਤੀ ਜਾ ਰਹੀ ਹੈ ਫਿਲਹਾਲ ਇਸ ਤਰ•ਾਂ ਦੀ ਕੋਈ ਵੀ ਲਿਖਿਤ ਆਦੇਸ਼ ਨਹੀਂ ਆਏ ਹਨ ਜਦਕਿ ਪਹਿਲਾ ਤੋਂ ਹੀ ਇਸ ਪ੍ਰੋਜੈਕਟ ਵਿੱਚ ਇਹ ਕਿਹਾ ਗਿਆ ਸੀ ਕਿ ਕਿਸਾਨਾਂ ਨੂੰ ਦਿੱਤੀ ਜਾ ਰਹੀ ਬਿਜਲੀ ਸਪਲਾਈ ਵਿੱਚ ਕਿਸੇ ਤਰ੍ਹਾਂ ਦੀ ਕਟੋਤੀ ਨਹੀਂ ਕੀਤੀ ਜਾਵੇਗੀ। ਉਨਾਂ ਕਿਹਾ ਕਿ ਕੰਡੀ ਖੇਤਰ ਦੇ ਕਿਸਾਨਾਂ ਦੀ ਸਮੱਸਿਆ ਨੂੰ ਉਹ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੇ ਧਿਆਨ ਵਿੱਚ ਲਿਆਉਂਣਗੇ ਅਤੇ ਇਸ ਦਾ ਉਚਿੱਤ ਹੱਲ ਕੱਢਿਆ ਜਾਵੇਗਾ ਤਾਂ ਜੋ ਕੰਡੀ ਖੇਤਰ ਦੇ ਕਿਸਾਨਾਂ ਕਿਸੇ ਕਿਸਮ ਦੀ ਪ੍ਰੇਸਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਜਿਲ੍ਹਾ ਵਿੱਚ ਯੁਰੀਆ ਖਾਦ ਦੀ ਘਾਟ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਸਰਕਾਰ ਰੇਲ ਸੇਵਾ ਫਿਰ ਤੋਂ ਸੁਰੂ ਕਰ ਰਹੀ ਹੈ ਇਸ ਲਈ ਯੂਰੀਆਂ ਦੀ ਕਮੀ ਆਉਂਣ ਵਾਲੇ ਸਮੇਂ ਅੰਦਰ ਜਲਦੀ ਹੱਲ ਕੀਤੀ ਜਾਵੇਗੀ, ਇਸ ਦੇ ਨਾਲ ਹੀ ਉਨ੍ਹਾਂ ਐਸ.ਡੀ.ਐਮ. ਪਠਾਨਕੋਟ ਨੂੰ ਆਖਿਆ ਕਿ ਉਹ ਨੰਗਲ ਵਿਖੇ ਸਥਿਤ ਯੂਰੀਆ ਖਾਦ ਪ੍ਰੋਜੈਕਟ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਜਿਲ੍ਹਾ ਪਠਾਨਕੋਟ ਨੂੰ ਸੜਕ ਮਾਰਗ ਰਸਤੇ ਯੂਰੀਆਂ ਖਾਦ ਮੁਹੇਈਆ ਕਰਵਾਉਂਣ ਲਈ ਗੱਲਬਾਤ ਕਰਨ ਤਾਂ ਜੋ ਕਿਸਾਨਾਂ ਦੀ ਯੂਰੀਆ ਖਾਦ ਦੀ ਕਮੀ ਨੂੰ ਦੂਰ ਕੀਤਿਆ ਜਾ ਸਕੇ।

ਕਿਸਾਨਾਂ ਵੱਲੋਂ ਦੱਸਿਆ ਗਿਆ ਕਿ ਮੰਡੀਆਂ ਵਿੱਚ ਆੜਤੀਆਂ ਵੱਲੋਂ ਜਿਨਸਾ ਨੂੰ ਵੱਧ ਤੋਲ ਕੇ ਧੱਕਾ ਕੀਤਾ ਜਾਂਦਾ ਹੈ ਉਨ੍ਹਾਂ ਕਿਹਾ ਕਿ ਭਵਿੱਖ ਲਈ ਇੱਕ ਕਮੇਟੀ ਬਣਾਈ ਜਾਵੇਗੀ ਜੋ ਮੰਡੀਆਂ ਵਿੱਚ ਪਹੁੰਚ ਕਰਕੇ ਫਸਲ ਵਿੱਚ ਨਮੀ ਦੀ ਮਾਤਰਾ ਅਤੇ ਡਿਜੀਟਲ ਕੰਡੇ ਨਾਲ ਤੋਲ ਦੀ ਚੈਕਿੰਗ ਕਰੇਗੀ, ਇਸ ਦੇ ਬਾਵਜੂਦ ਦੋਸੀ ਪਾਏ ਜਾਣ ਵਾਲੇ ਆੜਤੀਆਂ ਤੇ ਵੀ ਕਾਰਵਾਈ ਕੀਤੀ ਜਾਵੇਗੀ।

ਉਨਾਂ ਕਿਹਾ ਕਿ ਦੇਖਣ ਵਿੱਚ ਆਉਂਦਾ ਹੈ ਕਿ ਪਿੰਡਾਂ ਵਿੱਚ ਜੋ ਸੜਕਾਂ ਦਾ ਨਿਰਮਾਣ ਕੀਤਾ ਜਾਂਦਾ ਹੈ ਜੋ ਘਰ ਸੜਕਾਂ ਦੇ ਕਿਨਾਰੇ ਹੁੰਦੇ ਹਨ ਉਨ•ਾਂ ਵੱਲੋਂ ਘਰ•ਾਂ ਦੀ ਨਿਕਾਸੀ ਜਾਂ ਘਰ ਦੀ ਨਿਕਾਸੀ ਨਾਲੀਆਂ ਵਿੱਚ ਨਾ ਕਰਕੇ ਸੜਕਾਂ ਤੇ ਕਰ ਦਿੱਤੀ ਜਾਂਦੀ ਹੈ ਜਿਸ ਨਾਲ ਸੜਕਾਂ ਦੀ ਮਿਆਦ ਘੱਟ ਹੋ ਜਾਂਦੀ ਹੈ। ਉਨਾਂ ਸਬੰਧਤ ਵਿਭਾਗੀ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਜਦੋਂ ਵੀ ਸੜਕ ਦਾ ਨਿਰਮਾਣ ਕੀਤਾ ਜਾਵੇ, ਉਹ ਸੜਕ ਪਿੰਡ ਨੂੰ ਸਪੁਰਦ ਕਰਨ ਤੋਂ ਪਹਿਲਾ ਪਿੰਡ ਦੇ ਸਰਪੰਚ ਤੋਂ ਉਪਰੋਕਤ ਸਮੱਸਿਆ ਨੂੰ ਧਿਆਨ ਵਿੱਚ ਰੱਖਕੇ ਲਿਖਿਤ ਲਿਆ ਜਾਵੇ, ਉਨ੍ਹਾਂ ਕਿਹਾ ਕਿ ਇਸ ਸਮੱਸਿਆ ਦੇ ਹੱਲ ਲਈ ਮੰਡੀ ਬੋਰਡ ਅਤੇ ਬੀ.ਡੀ.ਓੁਜ ਦੀ ਇੱਕ ਸਾਂਝੀ ਕਮੇਟੀ ਬਣਾਈ ਜਾਵੇਗੀ ਜੋ ਸੜਕ ਬਣਨ ਤੋਂ ਪਹਿਲਾ ਉਪਰੋਕਤ ਸਮੱਸਿਆ ਨੂੰ ਧਿਆਨ ਵਿੱਚ ਰੱਖਕੇ ਸਰਵੇ ਕਰਿਆ ਕਰੇਗੀ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply