ਲੋੜਵੰਦ ਦੇ ਇਲਾਜ ਲਈ ਸਿੰਘਲੈਂਡ ਸੰਸਥਾ ਵਲੋਂ ਵਧਾਏ ਕਦਮ,15 ਹਜ਼ਾਰ ਰੁਪਏ ਦੀ ਦਿੱਤੀ ਆਰਥਿਕ ਮਦਦ

ਮੀਨੂੰ ਦੇ ਇਲਾਜ ਲਈ 15 ਹਜ਼ਾਰ ਰੁਪਏ ਦਾ ਚੈਕ ਭੇਂਟ ਕਰਦੇ ਸੁਸਾਇਟੀ ਮੈਂਬਰ

ਗੜ੍ਹਦੀਵਾਲਾ 25 ਨਵੰੰਬਰ (ਚੌਧਰੀ) : ਸਿੰਘ ਲੈਂਡ ਸੰਸਥਾ ਦੇ ਪ੍ਰਧਾਨ ਅਮ੍ਰਿਤ ਪਾਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਆਪਣੇ ਸਮਾਜ ਭਲਾਈ ਦੇ ਕੰਮਾਂ ਨੂੰ ਅੱਗੇ ਵਧਾਉਂਦੇ ਹੋਏ ਅੱਜ ਮੀਨੂੰ ਵਾਸੀ ਗੜ੍ਹਦੀਵਾਲਾ ਜਿਲਾ ਹੁਸ਼ਿਆਰਪੁਰ ਦੇ ਇਲਾਜ ਲਈ 15 ਹਜ਼ਾਰ ਰੁਪਏ ਦੀ ਆਰਥਿਕ ਮਦਦ ਦਿੱਤੀ ਹੈ।ਇਸ ਮੌਕੇ ਸੰਸਥਾ ਦੇ ਮੈਂਬਰਾਂ ਨੇ ਦੱਸਿਆ ਕਿ ਮੀਨੂੰ ਦੀ ਫੂਡ ਪਾਇਪ ਵਿਚ ਖਰਾਬੀ ਆਉਣ ਕਰਕੇ ਉਸ ਦਾ ਇਲਾਜ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿਚ ਚੱਲ ਰਿਹਾ ਹੈ।ਪਰਿਵਾਰ ਆਰਥਿਕ ਪੱਖੋਂ ਕਮਜ਼ੋਰ ਹੈ।ਜਿਸ ਕਰਕੇ ਉਨਾਂ ਮੀਨੂੰ ਦਾ ਇਲਾਜ ਕਰਵਾਉਣ ਵਿਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰਿਵਾਰ ਦੇ ਹਲਾਤਾਂ ਨੂੰ ਦੇਖਦੇ ਹੋਏ ਸੰਸਥਾ ਨੇ 15 ਹਜਾਰ ਰੁਪਏ ਦੀ ਆਰਥਿਕ ਮਦਦ ਦਿੱਤੀ ਹੈ। ਇਸ ਮੌਕੇ ਮਨਦੀਪ ਸਿੰਘ,ਸਿਮਰਨਜੀਤ ਸਿੰਘ ਅਤੇ ਇੰਦਰਜੀਤ ਸਿੰਘ ਆਦਿ ਹਾਜਰ ਸਨ।






Advertisements
Advertisements
Advertisements
Advertisements
Advertisements
Advertisements
Advertisements

Related posts

Leave a Reply