UPDATED..ਮਾਨਗੜ੍ਹ ਟੋਲ ਪਲਾਜ਼ਾ ਤੋਂ ਭਾਰੀ ਗਿਣਤੀ ‘ਚ ਕਿਸਾਨਾਂ ਨੇ ਦਿੱਲੀ ਵੱਲ ਕੀਤਾ ਕੂਚ

ਗੜਦੀਵਾਲਾ 25 ਨਵੰਬਰ (ਚੌਧਰੀ) : ਗੰਨਾ ਸੰਘਰਸ਼ ਕਮੇਟੀ ਏ ਬੀ ਸ਼ੂਗਰ ਮਿੱਲ ਰੰਧਾਵਾ (ਦਸੂਹਾ) ਵਲੋਂ ਇਲਾਕੇ ਦੇ ਕਿਸਾਨਾਂ ਦੇ ਸਹਿਯੋਗ ਨਾਲ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਦੀ ਅਗਵਾਈ ਹੇਠ ਕੇਂਦਰ ਦੀ ਮੋਦੀ ਸਰਕਾਰ ਦੀ ਤਰਫੋਂ ਕਿਸਾਨ ਵਿਰੋਧੀ ਬਣਾਏ ਕਾਲੇ ਕਾਨੂੰਨ ਦੇ ਖਿਲਾਫ ਮਾਨਗੜ੍ਹ ਟੋਲ ਪਲਾਜ਼ਾ ਤੇ ਦਿੱਤੇ ਜਾ ਰਹੇ ਅਣਮਿੱਥੇ ਸਮੇਂ ਦੇ ਧਰਨੇ ਦੇ 48 ਵੇਂ ਦਿਨ ਮੋਦੀ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ।ਇਸ ਮੌਕੇ ਅੱਜ ਭਾਰੀ ਗਿਣਤੀ ਵਿਚ ਕਿਸਾਨਾਂ ਦਾ ਜੱਥਾ ਦਿੱਲੀ ਲਈ ਰਵਾਨਾ ਹੋਇਆ।

( ਦਿੱਲੀ ਰਵਾਨਾ ਹੋਣ ਤੋਂ ਪਹਿਲਾਂ ਅਰਦਾਸ ਕਰਦੇ ਹੋਏ ਸੰਤ ਬਾਬਾ ਸੇਵਾ ਸਿੰਘ ਗੁਰੂਦੁਆਰਾ ਰਾਮਪੁਰ ਖੇੜਾ ਸਾਹਿਬ ਵਾਲੇ ਅਤੇੇ ਹੋੋਰ)

ਜਿਸ ਵਿੱਚ ਲੱਗਭੱਗ 350 ਕਿਸਾਂਨ, 2 ਬੱਸਾਂ ਅਤੇ 6 ਟਰਾਲੀਆਂ ਵਿੱਚ ਅਪਣਾ ਖਾਣ-ਪੀਣ ਦਾ ਸਾਮਾਨ ਲੈ ਕੇ ਰਵਾਨਾ ਹੋਏ।ਦਿੱਲੀ ਰਵਾਨਾ ਹੋਣ ਤੋਂ ਪਹਿਲਾਂ ਗੁਰੂਦੁਆਰਾ ਰਾਮਪੁਰ ਖੇੜਾ ਸਾਹਿਬ ਵਾਲੇ ਸੰਤ ਬਾਬਾ ਸੇਵਾ ਸਿੰਘ ਜੀ ਨੇ ਕਿਸਾਨਾਂ ਦੇ ਭਲੇ ਲਈ ਅਰਦਾਸ ਕੀਤੀ।ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਜਸਵੀਰ ਸਿੰਘ ਰਾਜਾ ਵੀ ਕਿਸਾਨਾਂ ਦਾ ਹੌਸਲਾ ਵਧਾਉਣ ਲਈ ਮਾਨਗੜ੍ਹ ਟੋਲ ਪਲਾਜ਼ਾ ਤੇ ਪਹੁੰਚੇ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਜੱਦ ਤੱਕ ਖੇਤੀ ਸਬੰਧੀ ਬਣਾਏ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਤੱਦ ਤੱਕ ਸੰਘਰਸ ਜਾਰੀ ਰਹੇਗਾ।ਇਸ ਮੌਕੇ ਕਿਸਾਨਾਂ ਨੇ ਮੋਦੀ ਸਰਕਾਰ ਖਿਲਾਫ ਜੰਮ ਕੇ ਪਿੱਟ ਸਿਆਪਾ ਕਰਦੇ ਹੋਏ ਦਿੱਲੀ ਵੱਲ ਕੂਚ ਕੀਤਾ।

(ਗੜ੍ਹਦੀਵਾਲਾ ਚੋਂ ਗੁਜਰਦਾ ਹੋਇਆ ਕਿਸਾਨਾਂ ਦਾ ਕਾਫਲਾ)

ਇਸ ਮੌਕੇ ਗਗਨਪ੍ਰੀਤ ਸਿੰਘ ਹੀਰਾਹਰ  ਗੁਰਪ੍ਰੀਤ ਸਿੰਘ ਹੀਰਾਹਾਰ ,ਅਮਰਜੀਤ ਸਿੰਘ ਮਾਹਲ, ਗੁਰਮੇਲ ਸਿੰਘ ਬੁੱਢੀ ਪਿੰਡ,ਸਰਦਾਰ ਮਨਜੋਤ ਸਿੰਘ ਤਲਵੰਡੀ, ਤਰਸੇਮ ਸਿੰਘ ਅਰਗੋਵਾਲ, ਕਾਮਰੇਡ ਰਣਜੀਤ ਸਿੰਘ ਚੌਹਾਨ, ਚਰਨ ਸਿੰਘ ਗੜ੍ਹਦੀਵਾਲਾ,ਮਾਸਟਰ ਰਛਪਾਲ ਸਿੰਘ, ਪ੍ਰੋ ਸ਼ਾਮ ਸਿੰਘ, ਕੁਲਦੀਪ ਸਿੰਘ ਮਿੰਟੂ, ਹਰਭਜਨ ਸਿੰਘ ਢੱਟ, ਸ਼ਿਵ ਕੁਮਾਰ , ਕਿਸਾਨ ਯੂਨੀਅਨ ਵੱਲੋਂ ਭੁਪਿੰਦਰ ਸਿੰਘ, ਸਵਰਨ ਸਿੰਘ, ਬਿਕਰਮਜੀਤ ਸਿੰਘ ਮਸਤੀਵਾਲ, ਟੋਨੀ ਜਡੌਰ ,ਸੁਖਦੇਵ ਸਿੰਘ ਮਾਂਗਾ, ਤਖਤ ਸਿੰਘ ਭੱਟੀਆਂ, ਮੇਵਾ ਸਿੰਘ ਡੱਫਰ, ਜਸਵੀਰ ਸਿੰਘ ਰਮਦਾਸਪੁਰ, ਹਰਜੀਤ ਸਿੰਘ ਮਿਰਜਾਪੁਰ, ਇਕਬਾਲ ਸਿੰਘ ਚੌਹਕਾ ,ਬਲਵਿੰਦਰ ਸਿੰਘ ਰਣਜੀਤਗੜ੍ਹ, ਜਸਵਿੰਦਰ ਸਿੰਘ ਡੱਫਰ ,ਹਰਜਿੰਦਰ ਸਿੰਘ ਚੰਡੀਗੜ੍ਹੀਆ, ਸੋਢੀ ਪੰਨਵਾਂ, ਗੁਰਦੇਵ ਸਿੰਘ, ਮਨਦੀਪ ਸਿੰਘ ਭਾਨਾ, ਸੁੱਖਾ ਮਾਨਗੜ੍ਹ, ਸੋਢੀ ਮਾਨਗੜ੍ਹ, ਮਹਿੰਦਰ ਸਿੰਘ ਚੋਹਕਾ, ਬਲਵੀਰ ਸਿੰਘ ,ਬਲਦੇਵ ਸਿੰਘ ਢੋਲੋਵਾਲ, ਸੁਰਜੀਤ ਸਿੰਘ ਡੱਫਰ ,ਮਨਜੀਤ ਸਿੰਘ ਮੱਲੇਵਾਲ, ਅਮ੍ਰਿਤਪਾਲ ਮੱਲੇਵਾਲ ਸਮੇਤ ਭਾਰੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply