BREAKING.. ਆਸਟ੍ਰੇਲੀਆ ਭੇਜਣ ਦੇ ਨਾਂ ਤੇ 4 ਲੱਖ 50 ਹਜ਼ਾਰ ਠੱਗਣ ਦੇ ਦੋਸ਼ ਵਿੱਚ ਦੋ ਵਿਰੁੱਧ ਮਾਮਲਾ ਦਰਜ


ਗੁਰਦਾਸਪੁਰ 25 ਨਵੰਬਰ ( ਅਸ਼ਵਨੀ ) :- ਆਸਟ੍ਰੇਲੀਆ ਭੇਜਣ ਦੇ ਨਾ ਤੇ 4 ਲੱਖ 50 ਹਜ਼ਾਰ ਰੁਪਏ ਠੱਗਣ ਦੇ ਦੋਸ਼ ਵਿੱਚ ਪੁਲਿਸ ਵੱਲੋਂ ਦੋ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ।

ਸੁਖਦੇਵ ਮਸੀਹ ਪੁੱਤਰ ਇੰਦਰ ਮਸੀਹ ਵਾਸੀ ਬਰੀਲਾ ਕਲਾਂ ਨੇ ਪੁਲਿਸ ਨੂੰ ਕੀਤੀ ਸ਼ਿਕਾਇਤ ਰਾਹੀਂ ਕਿਹਾ ਕਿ ਆਸ਼ੂ ਪੁੱਤਰੀ ਅਸ਼ੋਕ ਮਸੀਹ ਵਾਸੀ ਗੁੰਮਤਾਲਾ ਅਤੇ ਜਾਰਜ ਪੁੱਤਰ ਖਜਾਨ ਮਸੀਹ ਵਾਸੀ ਬਟਾਲਾ ਨੇ ਉਸ ਦੇ ਬੇਟੇ ਕਰਨ ਮਸੀਹ ਨੂੰ ਆਸਟ੍ਰੇਲੀਆ ਭੇਜਣ ਲਈ 4 ਲੱਖ 50 ਹਜ਼ਾਰ ਰੁਪਏ ਲਏ ਸਨ।

ਪਰ ਉਕਤ ਨੇ ਉਸ ਦੇ ਬੇਟੇ ਨੂੰ ਨਾ ਤਾਂ ਆਸਟ੍ਰੇਲੀਆ ਭੇਜਿਆ ਅਤੇ ਨਾ ਹੀ ਲਏ ਹੋਏ ਪੈਸੇ ਵਾਪਿਸ ਕੀਤੇ ਇਸ ਤਰਾ ਉਕਤ ਨੇ ਉਸ ਨਾਲ ਠੱਗੀ ਮਾਰੀ ਹੈ । ਇਸ ਸ਼ਿਕਾਇਤ ਦੀ ਜਾਂਚ ਉਪ ਪੁਲਿਸ ਕਪਤਾਨ ਸਥਾਨਿਕ ਗੁਰਦਾਸਪੁਰ ਵੱਲੋਂ ਕਰਨ ਉਪਰਾਂਤ ਪੁਲਿਸ ਸਟੇਸ਼ਨ ਕਲਾਨੋਰ ਵਿਖੇ ਆਸ਼ੂ ਅਤੇ ਜਾਰਜ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply