8 ਗ੍ਰਾਮ ਮਰੋਇਨ ਅਤੇ 180 ਗ੍ਰਾਮ ਚਰਸ ਸਮੇਤ 6 ਕਾਬੂ



ਗੁਰਦਾਸਪੁਰ 25 ਨਵੰਬਰ ( ਅਸ਼ਵਨੀ ) :- ਪੁਲਿਸ ਜਿਲਾ ਗੁਰਦਾਸਪੁਰ ਅਧੀਨ ਪੈਂਦੇ ਵੱਖ ਵੱਖ ਪੁਲਿਸ ਸਟੇਸ਼ਨਾਂ ਦੀ ਪੁਲਿਸ ਵੱਲੋਂ ਹੈਰੋਇਨ ਅਤੇ ਚਰਸ ਸਮੇਤ 6  ਵਿਅਕਤੀਆਂ ਨੂੰ ਕਾਬੂ ਕਰਨ ਅਤੇ ਇਹਨਾਂ ਪਾਸੋਂ 8 ਗ੍ਰਾਮ ਹੈਰੋਇਨ ਅਤੇ 180 ਗ੍ਰਾਮ ਚਰਸ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ ।
             
ਹਰਮੇਸ਼ ਕੁਮਾਰ ਸਬਇੰਸਪੈਕਟਰ ਪੁਲਿਸ ਸਟੇਸ਼ਨ ਸਿਟੀ ਗੁਰਦਾਸਪੁਰ ਨੇ ਦਸਿਆਂ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਕਰ ਰਿਹਾ ਸੀ ਤਾਂ ਮੁਖ਼ਬਰ ਦੀ ਸੂਚਨਾ ਤੇ ਬੱਸ ਸਟੈਂਡ ਗੁਰਦਾਸਪੁਰ ਤੋਂ ਰਜੇਸ਼ ਕੁਮਾਰ ਪੁੱਤਰ ਕੁਲਦੀਪ ਚੰਦ ਵਾਸੀ ਪਠਾਨਕੋਟ ਨੂੰ ਕਾਬੂ ਕਰਕੇ ਉਸ ਪਾਸੋਂ 95 ਗ੍ਰਾਮ ਚਰਸ ਬਰਾਮਦ ਕੀਤੀ ।
       
ਸੁਰਜੀਤ ਸਿੰਘ ਸਹਾਇਕ ਸਬ ਇੰਸਪੈਕਟਰ ਪੁਲਿਸ ਸਟੇਸ਼ਨ ਦੀਨਾਨਗਰ ਨੇ ਦਸਿਆਂ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਕਰ ਰਿਹਾ ਸੀ ਤਾਂ ਨੇੜੇ ਸਬ ਤਹਿਸੀਲ ਦੀਨਾਨਗਰ ਤੋਂ ਜਸਪ੍ਰੀਤ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਦੀਨਾਨਗਰ ਨੂੰ ਸ਼ੱਕ ਪੈਣ ੳਪਰ ਕਾਬੂ ਕਰਕੇ ਉਸ ਪਾਸੋਂ 65 ਗ੍ਰਾਮ ਚਰਸ ਬਰਾਮਦ ਕੀਤੀ ।
         
ਹਰੀਸ਼ ਕੁਮਾਰ ਸਹਾਇਕ ਸਬ ਇੰਸਪੈਕਟਰ ਪੁਲਿਸ ਸਟੇਸ਼ਨ ਬਹਿਰਾਮਪੁਰ  ਨੇ ਦਸਿਆਂ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਕਰ ਰਿਹਾ ਸੀ ਤਾਂ ਟੀ ਪੁਅਾੲਟ ਬਾਲਾ ਪਿੰਡੀ ਤੋਂ ਰੋਬਿਨ ਮਸੀਹ ਪੁੱਤਰ ਹਰਜਿੰਦਰ ਮਸੀਹ ਵਾਸੀ ਅਾਲੇਚੱਕ ਨੂੰ ਸ਼ਕ ਪੈਣ ੳਪਰ ਕਾਬੂ ਕਰਕੇ ਪੁਲਿਸ ਸਟੇਸ਼ਨ ਸੁਚਿਤ ਕੀਤਾ ਤਾ ਸਬ ਇੰਸਪੈਕਟਰ ਸਰਵਨ ਸਿੰਘ ਨੇ ਮੋਕਾ ਤੇ ਪੁਜ ਕੇ ਰੋਬਿਨ ਮਸੀਹ ਪਾਸੋ20 ਗ੍ਰਾਮ ਚਰਸ ਬਰਾਮਦ ਕੀਤੀ ।
             
ਤਿਲਕ ਰਾਜ ਸਹਾਇਕ ਸਬ ਇੰਸਪੈਕਟਰ ਪੁਲਿਸ ਸਟੇਸ਼ਨ ਬਹਿਰਾਮਪੁਰ ਨੇ ਦਸਿਆਂ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਕਰ ਰਿਹਾ ਸੀ ਤਾਂ ਨਵੀ ਅਬਾਦੀ ਚੰਡੀਗੜ ਤੋਂ ਰਣਜੀਤ ਮਸੀਹ ੳਰਫ ਸੁਖਾ ਪੁੱਤਰ ਕਰਮ ਮਸੀਹ ਵਾਸੀ ਆਲੇਚੱਕ ਨੂੰ ਸ਼ਕ ਪੈਣ ੳਪਰ ਕਾਬੂ ਕਰਕੇ ਪੁਲਿਸ ਸਟੇਸ਼ਨ ਸੁਚਿਤ ਕੀਤਾ ਤਾ ਸਬ ਇੰਸਪੈਕਟਰ ਹਰਜੀਤ ਸਿੰਘ ਨੇ ਮੋਕਾ ਤੇ ਪੁਜ ਕੇ ਰਣਜੀਤ ਮਸੀਹ ਪਾਸੋ 2 ਗ੍ਰਾਮਹੈਰੋਇਨ  ਬਰਾਮਦ ਕੀਤੀ ।
                   
ਪ੍ਰਭਦਿਆਲ ਸਿੰਘ ਸਹਾਇਕ ਸਬ ਇੰਸਪੈਕਟਰ ਪੁਲਿਸ ਸਟੇਸ਼ਨ ਸਦਰ ਗੁਰਦਾਸਪੁਰ ਨੇ ਦਸਿਆਂ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਕਰ ਰਿਹਾ ਸੀ ਤਾਂ ਮੂਖਬਰ ਦੀ ਸੂਚਨਾ ਤੇ ਪਿੰਡ ਵਰਸੋਲਾ ਤੋਂ ਜੋਰਾਵਰ ਸਿੰਘ ੳਰਫ ਜੋਰਾ , ਲੱਕੀ ਪੁੱਤਰ ਸਤਨਾਮ ਸਿੰਘ ਵਾਸੀ ਵਰਸੋਲਾ  ਨੂੰ ਕਾਬੂ ਕਰਕੇ ਪੁਲਿਸ ਸਟੇਸ਼ਨ ਸੁਚਿਤ ਕੀਤਾ ਤਾ ਸਹਾਇਕ ਸਬ ਇੰਸਪੈਕਟਰ ਬਲਕਾਰ ਸਿੰਘ ਨੇ ਮੋਕਾ ਤੇ ਪੁਜ ਕੇ ਜੋਰਾਵਰ ਸਿੰਘ ਤੇ ਲੱਕੀ ਪਾਸੋ 6 ਗ੍ਰਾਮ ਹੈਰੋਇਨ ਬਰਾਮਦ ਕੀਤੀ ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply