ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਵਲੋਂ ਜੋਰਦਾਰ ਸ਼ਬਦਾਂ ‘ਚ ਪੰਜਾਬ ਸਰਕਾਰ ਤੋਂ ਪੁਰਾਣੀ ਪੈਨਸ਼ਨ ਬਹਾਲੀ ਦੀ ਕੀਤੀ ਮੰਗ

ਗੜ੍ਹਦੀਵਾਲਾ 28 ਨਵੰਬਰ (ਚੌਧਰੀ) : ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਹੁਸ਼ਿਆਰਪੁਰ ਦੇ ਕਨਵੀਨਰ ਸੰਜੀਵ ਧੂਤ ਅਤੇ ਜਿਲਾ ਜਨਰਲ ਸਕੱਤਰ ਤਿਲਕ ਰਾਜ ਨੇ ਸਾਂਝੇ ਪ੍ਰੈਸ ਬਿਆਨ ਵਿੱਚ ਕਿਹਾ ਕਿ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਵਲੋਂ ਪੁਰਾਣੀ ਪੈਨਸਨ ਬਹਾਲੀ ਦੀ ਮੰਗ ਪੰਜਾਬ ਸਰਕਾਰ ਤੋਂ ਜੋਰਦਾਰ ਸ਼ਬਦਾ ਚ ਕੀਤੀ ਜਾਂਦੀ ਹੈ।ਉਕਤ ਨੇਤਾਵਾਂ ਨੇ ਦੱਸਿਆ ਕਿ 1-1-2004 ਤੋ ਬਾਅਦ ਭਰਤੀ ਹੋਏ ਕਰਮਚਾਰੀਆਂ ਦੀ ਪੈਨਸਨ ਪੰਜਾਬ ਸਰਕਾਰ ਨੇ ਖੋ ਲਈ ਹੈ।

ਪੰਜਾਬ ਸਰਕਾਰ ਕਰਮਚਾਰੀਆਂ ਦੇ ਖੂਨ ਪਸੀਨੇ ਦੇ ਕਮਾਈ ਧੱਕੇ ਨਾਲ ਸ਼ੇਅਰ ਮਾਰਕਿਟ ਚ ਲਗਾ ਰਹੀ ਹੈ।ਹੁਣ ਇਸ ਸ਼ੇਅਰ ਮਾਰਕਿਟ ਦੇ ਲੰਗੜੀ ਪੈਨਸ਼ਨ ਦੇ ਨਤੀਜ਼ੇ ਆਉਣੇ ਸ਼ੁਰੂ ਹੋ ਗਏ ਹਨ। ਕਰਮਚਾਰੀਆਂ ਨੂੰ 2000 ਦੇ ਕਰੀਬ ਮਹੀਨਾ ਪੈਨਸਨ ਲਗ ਰਹੀ ਹੈ,ਜੋਂ ਕੇ ਬਹੁਤ ਹੈ ਮੰਦਭਾਗੀ ਗੱਲ ਹੈ।ਉਹਨਾਂ ਦੱਸਿਆ ਕਿ ਭਾਰਤ ਦੇ ਸੁਪਰੀਮ ਕੋਰਟ ਨੇ ਵੀ ਕਿਹਾ ਹੈ ਕਿ ਪੈਨਸਨ ਕਰਮਚਾਰੀ ਦਾ ਹੱਕ ਹੈ,ਇਸ ਲਈ ਰਾਜ ਸਰਕਾਰ ਨੂੰ ਜਲਦੀ ਤੋਂ ਜਲਦੀ ਪੁਰਾਣੀ ਪੈਨਸਨ ਬਹਾਲ ਕਰ ਦੇਣੀ ਚਾਹੀਦੀ ਹੈ।

ਉਹਨਾਂ ਕੇਂਦਰ ਵਿਰੁੱਧ ਕੀਤੇ ਜਾ ਰਹੇ ਕਿਸਾਨ ਅੰਦੋਲਨ ਦਾ ਵੀ ਸਮਰਥਨ ਕੀਤਾ।ਉਹਨਾਂ ਦੱਸਿਆ ਕਿ ਜਲਦੀ ਹੀ ਸਟੇਟ ਕਮੇਟੀ ਦੀ ਮੀਟਿੰਗ ਤੋ ਬਾਅਦ ਬਹੁਤ ਹੀ ਵੱਡਾ ਸੂਬਾ ਪੱਧਰ ਦਾ ਐਕਸਨ ਪੈਨਸਨ ਲਈ ਪੰਜਾਬ ਸਰਕਾਰ ਵਿਰੁੱਧ ਕੀਤਾ ਜਾਵੇਗਾ,ਜਿਸ ਵਿਚ ਸੂਬੇ ਦੇ ਦੋ ਲੱਖ ਤੋਂ ਵੱਧ ਕਰਮਚਾਰੀ ਸਿਰਕਤ ਕਰਨਗੇ,ਤੇ ਇਸ ਐਕਸਨ ਵਿਚ ਕਰਮਚਾਰੀਆਂ ਦਾ ਸੈਲਾਬ ਆਵੇਗਾ ਜਿਸ ਨੂੰ ਰੋਕਣਾ ਪੰਜਾਬ ਸਰਕਾਰ ਦੇ ਵਸ ਦੀ ਗੱਲ ਨਹੀਂ ਹੋਵੇਗਾ।ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਜਲਦੀ ਤੋ ਜਲਦੀ ਦੋ ਲੱਖ ਕਰਮਚਾਰੀਆਂ ਤੇ ਪੁਰਾਣੀ ਪੈਨਸਨ ਬਹਾਲੀ ਵਾਲਾ ਪੱਤਰ ਜਲਦੀ ਤੋਂ ਜਲਦੀ ਜਾਰੀ ਕਰੇ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply