BREAKING..10 ਗ੍ਰਾਮ ਹੈਰੋਇਨ ਅਤੇ 1095 ਨਸ਼ੇ ਵਾਲ਼ੀਆਂ ਗੋਲ਼ੀਆਂ ਸਮੇਤ 6 ਵਿਅਕਤੀਆਂ ਕਾਬੂ

ਗੁਰਦਾਸਪੁਰ 28 ਨਵੰਬਰ ( ਅਸ਼ਵਨੀ ) :- ਪੁਲਿਸ ਜਿਲਾ ਗੁਰਦਾਸਪੁਰ ਅਧੀਨ ਪੈਂਦੇ ਵੱਖ ਵੱਖ ਪੁਲਿਸ ਸਟੇਸ਼ਨਾਂ ਦੀ ਪੁਲਿਸ ਵੱਲੋਂ 10 ਗ੍ਰਾਮ ਹੈਰੋਇਨ ਅਤੇ 1095 ਨਸ਼ੇ ਵਾਲ਼ੀਆਂ ਗੋਲ਼ੀਆਂ  ਸਮੇਤ 6 ਵਿਅਕਤੀਆਂ ਨੂੰ ਕਾਬੂ ਕਰਨ  ਦਾ ਦਾਅਵਾ ਕੀਤਾ ਗਿਆ ਹੈ l
 
ਸੁਖਵਿੰਦਰ ਸਿੰਘ ਸਹਾਇਕ ਸਬ ਇੰਸਪੈਕਟਰ ਪੁਲਿਸ ਨਾਰਕੋਟਿਕ ਸੈਲ ਗੁਰਦਾਸਪੁਰ ਨੇ ਦਸਿਆਂ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਕਰ ਰਿਹਾ ਸੀ ਤਾਂ ਅੱਡਾ ਭੋਜਰਾਜ  ਤੋਂ ਅਰਸ਼ਦੀਪ ਕੁਮਾਰ ਉਰਫ ਗਿੰਨੀ ਪੁੱਤਰ ਕੁਲਜੀਤ ਲਾਲ ਵਾਸੀ ਭੋਜਰਾਜ ਨੂੰ ਸ਼ੱਕ ਪੈਣ ਉੱਪਰ ਕਾਬੂ ਕਰਕੇ ਪੁਲਿਸ ਸਟੇਸ਼ਨ ਘੁੰਮਣਕਲਾਂ ਵਿਖੇ ਸੁਚਿਤ ਕੀਤਾ ਤਾਂ ਸਹਾਇਕ ਸਬ ਇੰਸਪੈਕਟਰ ਸਤਨਾਮ ਸਿੰਘ ਨੇ ਪੁਲਿਸ ਪਾਰਟੀ ਸਮੇਤ ਮੋਕਾਂ ਤੇ ਪੁੱਜ ਕੇ ਅਰਸ਼ਦੀਪ ਕੁਮਾਰ ਪਾਸੋਂ 75 ਨਸ਼ੇ ਵਾਲ਼ੀਆਂ ਗੋਲ਼ੀਆਂ ਬਰਾਮਦ ਕੀਤੀਆਂ । 
         
ਜਗਦੀਸ਼ ਸਿੰਘ ਸਬ ਇੰਸਪੈਕਟਰ ਪੁਲਿਸ ਸਟੇਸ਼ਨ ਧਾਰੀਵਾਲ ਨੇ ਦਸਿਆਂ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਕਰ ਰਿਹਾ ਸੀ ਤਾਂ ਬਾਈਪਾਸ ਤਰੀਜਾਨਗਰ ਮੋੜ ਤੋਂ ਸੁਰਿੰਦਰ ਕੁਮਾਰ ਉਰਫ ਸ਼ਿੰਦਾ ਪੁੱਤਰ ਮਨੋਹਰ ਲਾਲ ਵਾਸੀ ਤਰੀਜਾਨਗਰ ਨੂੰ ਸ਼ੱਕ ਪੈਣ ਉੱਪਰ ਕਾਬੂ ਕਰਕੇ ਤਲਾਸ਼ੀ ਕੀਤੀ ਤਾਂ ਸੁਰਿੰਦਰ ਕੁਮਾਰ ਪਾਸੋਂ 190 ਨਸ਼ੇ ਵਾਲ਼ੀਆਂ ਗੋਲ਼ੀਆਂ ਬਰਾਮਦ ਕੀਤੀਆਂ । 
             
ਕੁਲਵਿੰਦਰ ਸਿੰਘ ਸਬ ਇੰਸਪੈਕਟਰ ਪੁਲਿਸ ਸਟੇਸ਼ਨ ਧਾਰੀਵਾਲ ਨੇ ਦਸਿਆਂ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਕਰ ਰਿਹਾ ਸੀ ਤਾਂ ਬਾਈਪਾਸ ਪਿੰਡ ਕਲਿਆਨਪੁਰ ਮੋੜ ਤੋਂ ਸਤਨਾਮ ਮਸੀਹ ਪੁੱਤਰ ਯਾਕੁਬ ਮਸੀਹ ,ਲੁਭਾਇਆ ਮਸੀਹ ਪੁੱਤਰ ਮਹਿੰਦਰ ਮਸੀਹ ਵਾਸੀ ਵਾਸੀਆਨ ਪਸਨਾਵਾਲ ਨੂੰ ਮੋਟਰ-ਸਾਈਕਲ ਸਮੇਤ ਕਾਬੂ ਕਰਕੇ ਤਲਾਸ਼ੀ ਕੀਤੀ ਤਾਂ ਇਹਨਾ ਪਾਸੋਂ 500 ਨਸ਼ੇ ਵਾਲ਼ੀਆਂ ਗੋਲ਼ੀਆਂ ਬਰਾਮਦ ਕੀਤੀਆਂ । 
                    
ਕੁਲਦੀਪ ਸਿੰਘ ਸਹਾਇਕ ਸਬ ਇੰਸਪੈਕਟਰ ਪੁਲਿਸ ਸਟੇਸ਼ਨ ਸਦਰ ਗੁਰਦਾਸਪੁਰ  ਨੇ ਦਸਿਆਂ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਕਰ ਰਿਹਾ ਸੀ ਤਾਂ ਟੀ ਪੁਆਇੰਟ ਪੁਰੋਵਾਲ ਬ੍ਰਾਹਮਣਾਂ ਤੋਂ ਰਾਜਨ ਕੁਮਾਰ ਪੁੱਤਰ ਮਦਨ ਲਾਲ ਵਾਸੀ ਸਪਰਾਏ ਕੋਠੀ ਨੂੰ  ਕਾਬੂ ਕਰਕੇ ਪੁਲਿਸ ਸਟੇਸ਼ਨ ਸਦਰ ਗੁਰਦਾਸਪੁਰ ਸੁਚਿਤ ਕੀਤਾ ਤਾਂ ਸਬ ਇੰਸਪੈਕਟਰ ਸੁਲਖੱਣ ਰਾਮ ਨੇ ਮੋਕਾਂ ਤੇ ਪੁੱਜ ਕੇ ਰਾਜਨ ਕੁਮਾਰ ਦੀ ਤਲਾਸ਼ੀ ਕੀਤੀ ਤਾਂ ਉਸ ਪਾਸੋਂ 330 ਨਸ਼ੇ ਵਾਲ਼ੀਆਂ ਗੋਲ਼ੀਆਂ ਬਰਾਮਦ ਕੀਤੀਆਂ । 
           
ਜਗੀਰ ਚੰਦ ਸਹਾਇਕ ਸਬ ਇੰਸਪੈਕਟਰ ਪੁਲਿਸ ਸਟੇਸ਼ਨ ਬਹਿਰਾਮਪੁਰ  ਨੇ ਦਸਿਆਂ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਕਰ ਰਿਹਾ ਸੀ ਤਾਂ ਟੀ ਪੁਆਇੰਟ ਬਾਂਠਾਵਾਲ ਤੋ ਉਮ ਪ੍ਰਕਾਸ਼ ਉਰਫ ਗੰਗਾ ਪੁੱਤਰ ਧਰਮਪਾਲ ਵਾਸੀ ਅਮ੍ਰਿਤਸਰ ਨੂੰ  ਕਾਬੂ ਕਰਕੇ ਪੁਲਿਸ ਸਟੇਸ਼ਨ ਬਹਿਰਾਮਪੁਰ ਸੁਚਿਤ ਕੀਤਾ ਤਾਂ ਸਬ ਇੰਸਪੈਕਟਰ ਸਵਰਨ ਸਿੰਘ ਨੇ ਮੋਕਾਂ ਤੇ ਪੁੱਜ ਕੇ ਉਮ ਪ੍ਰਕਾਸ਼ ਦੀ ਤਲਾਸ਼ੀ ਕੀਤੀ ਤਾਂ ਉਸ ਪਾਸੋਂ 10 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ । 
                        

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply