BREAKING..ਦਸੂਹਾ ਖੇਤਰ ‘ਚ ਦੋ ਲੋਕ ਆਏ ਕਰੋਨਾ ਦੀ ਮਾਰ ਹੇਠ,ਦੋਵੇਂ ਕੋਰੋਨਾ ਪਾਜੀਟਿਵ ਮਰੀਜ ਦੇ ਸੰਪਰਕ ਆਏ ਵਿੱਚ ਆਏ

(ਕਰੋਨਾ ਟੈਸਟ ਕਰਦੀ ਹੋਈ ਸਿਹਤ ਵਿਭਾਗ ਦੀ ਟੀਮ)

ਗੜ੍ਹਦੀਵਾਲਾ ਵਿਖੇ ਕੋਰੋਨਾ ਸੰਬੰਧੀ ਸਿਹਤ ਵਿਭਾਗ ਵਲੋਂ ਕੀਤੀ ਗਈ ਸੈਂਪਲਿੰਗ

ਗੜ੍ਹਦੀਵਾਲਾ 29 ਨਵੰਬਰ(ਚੌਧਰੀ) : ਪੰਜਾਬ ਸਰਕਾਰ ਤੇ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਤੇ ਸਿਵਲ ਸਰਜਨ ਹੁਸ਼ਿਆਰਪੁਰ ਦੀ ਅਗਵਾਈ ਤੇ ਐੱਸਐੱਮਓ ਭੂੰਗਾ ਡਾ. ਮਨੋਹਰ ਲਾਲ ਨੇ ਦੱਸਿਆ ਕਿ ਗੜ੍ਹਦੀਵਾਲਾ ਅਤੇ ਭੂੰਗਾ ਚ ਕੋਰੋਨਾ ਦੀ ਰੈਪਿਡ ਐਂਟੀਜਨ ਟੈਸਟ ਕੀਤੇ ਜਾ ਰਹੇ ਹਨ। ਸਿਹਤ ਵਿਭਾਗ ਦੀ ਟੀਮ ਨੇ ਕੁੱਲ 54 ਲੋਕਾਂ ਦੇ ਕੋਰੋਨਾ ਟੈਸਟ ਕੀਤੇ ਸਨ ਜਿਨ੍ਹਾਂ ਵਿਚੋਂ ਦਸੂਹਾ ਖੇਤਰ ਦੇ ਦੋ ਵਿਅਕਤੀਆਂ ਦੀਆਂ ਰਿਪੋਰਟ ਕੋਰੋਨਾ ਪਾਜ਼ਿਟਿਵ ਆਈ ਹੈ ਅਤੇ ਬਾਕੀ ਲੋਕਾਂ ਦੀਆਂ ਰਿਪੋਰਟਾਂ 2 ਦਿਨਾਂ ਬਾਅਦ ਆਉਣਗੀਆ। ਐੱਸ ਐੱਮ ਓ ਡਾਕਟਰ ਮਨੋਹਰ ਲਾਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਲੋਕ ਆਪਣੇ ਕਰੋਨਾ ਟੈਸਟ ਜ਼ਰੂਰ ਕਰਵਾਉਣ ਅਤੇ ਇਹ ਸਰਕਾਰ ਦੇ ਦਿੱਤੇ ਗਏ ਦਿਸ਼ ਨਿਰਦੇਸ਼ਾਂ ਦੀ ਪਾਲਣਾ ਜ਼ਰੂਰ ਕਰਨ । ਜਿਸ ਨਾਲ ਕਿ ਆਉਣ ਵਾਲੇ ਖਤਰੇ ਤੋਂ ਬਚਿਆ ਜਾ ਸਕਦਾ ਹੈ।ਇਸ ਮੌਕੇ ਤੇ ਡਾਕਟਰ ਜਸਪਾਲ, ਡਾਕਟਰ ਰਾਹੁਲ ਰਾਏ, ਸਰਤਾਜ ਸਿੰਘ,ਜਗਦੀਪ ਸਿੰਘ, ਅਰਚਨਾ, ਗੁਰਜਿੰਦਰ ਸਿੰਘ, ਅਰਪਿੰਦਰ ਸਿੰਘ, ਮਨਜਿੰਦਰ ਸਿੰਘ, ਕਮਲਜੀਤ ਕੌਰ, ਪ੍ਰਮਜੀਤ, ਸੁਰਜੀਤ, ਅਤੇ ਬਾਕੀ ਹੈਲਥ ਵਰਕਰ ਅਤੇ ਸਕੂਲ ਸਟਾਫ਼ ਮੌਜੂਦ ਸਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply