ਹੁਸ਼ਿਆਰਪੁਰ (ਆਦੇਸ਼ ਪਰਮਿੰਦਰ ਸਿੰਘ ) ਐਸਐਸਪੀ ਜੇ.ਏਲਨਚੇਲੀਅਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਡੀਐਸਪੀ ਅਨਿਲ ਕੋਹਲੀ ਦੀ ਅਗੁਵਾਈ ਹੇਠ ਥਾਣਾ ਮਾਡਲ ਟਾਉੂਨ ਦੇ ਮੁੱਖ ਥਾਣਾ ਅਫਸਰ ਭਰਤ ਮਸੀਹ ਲੱਧੜ ਵਲੋਂ ਨਸ਼ਾ ਤਸਕਰਾਂ ਨੂੰ ਫੜਨ ਲਈ ਵਿਸ਼ੇਸ਼ ਟੀਮਾਂ ਬਣਾ ਕੇ ਸ਼ਹਿਰ ਦੀ ਨਾਕਾਬੰਦੀ ਕਰਵਾਈ ਗਈ। ਇਸੇ ਕੜੀ ਤਹਿਤ ਪੁਰਹੀਰਾਂ ਦੇ ਚੋਕੀ ਇੰਚਾਰਜ ਸੋਹਣ ਲਾਲ ਅਤੇ ਸੀਆਈਏ ਸਟਾਫ ਦੇ ਏਐਸਆਈ ਮਹੇਸ਼ ਚੰਦਰ ਨੇ ਮਿਲ ਕੇ ਫਗਵਾੜਾ ਰੋਡ ਦੇ ਫਾਟਕ ਕੋਲ ਨਾਕਾ ਲਗਾਇਆ ਹੋਇਆ ਸੀ ।
ਅਚਾਨਕ ਦੁਜੇ ਪਾਸਿਉਂ ਇੱਕ ਮੋਟਰਸਾਇਕਲ ਜਿਸ ਤੇ ਕਿ ਇੱਕ ਪਲਾਸਟਿਕ ਦਾ ਬੋਰਾ ਰੱਖਿਆ ਹੋਇਆ ਸੀ ਨੂੰ ਪੁਲਿਸ ਪਾਰਟੀ ਵਲੋਂ ਰੁਕਣ ਦਾ ਇਸ਼ਾਰਾ ਕੀਤਾ ਗਿਆ ਪਰ ਰੁਕਣ ਦੀ ਬਜਾਇ ਉਂੱਨਾ ਨੇ ਉੱਥੋਂ ਖਿਸਕਣਾ ਚਾਹਿਆ। ਪੁਲਿਸ ਨੇ ਉਂੱਨਾ ਨੂੰ ਮੌਕੇ ਤੇ ਹੀ ਦਬੋਚ ਲਿਆ, ਜਦੋਂ ਬੋਰੇ ਦੀ ਤਲਾਸ਼ੀ ਲਈ ਗਈ ਤਾਂ ਉਸ ਵਿਚੋਂ ਟ੍ਰੈਮਾਡੋਲ ਦੇ 25 ਡੱਬੇ, 300 ਗ੍ਰਾਮ ਨਸ਼ੀਲਾ ਪਾਉੂਡਰ ਅਤੇ 6 ਹਜਾਰ ਦੇ ਕਰੀਬ ਸਪਾਜਮੋ ਪ੍ਰੋਕਸੀਵੌਨ ਦੇ ਕੈਪਸੂਲ ਬਰਾਮਦ ਹੋਏ।
ਦੋਸ਼ੀਆਂ ਦੀ ਪਹਚਾਣ ਗੁਰਵਿੰਦਰ ਸਿੰਘ ਸੋਨੂੰ ਥਾਨਾ ਫਿਲੌਰ ਜਲੰਧਰ ਅਤੇ ਗੁਰਮੀਤ ਸਿੰਘ ਪੰਮਾ ਨੇੜੇ ਸੱਤੀ ਕਰਿਆਨਾ ਸਟੋਰ ਪੁਰਹੀਰਾਂ ਦੇ ਤੌਰ ਤੇ ਹੋਈ ਹੈ ਜਿਸ ਕੋਲੋਂ ਵੀ 144 ਕੈਪਸੂਲ ਸਮਾਜਮਾ ਪ੍ਰੌਕਸੀਵਾਨ ਦੇ ਬਰਾਮਦ ਹੋਏ ਹਨ। ਸਧਾਰਨਤਾ ਇਹ ਕੈਪਸੂਲ ਦਰਦ ਨਿਵਾਰਕ ਦੇ ਤੌਰ ਤੇ ਵਰਤੇ ਜਾਂਦੇ ਹਨ ਪਰ ਹਾਇਰ ਡੋਜ ਚ ਲੈਣ ਕਾਰਣ ਇਹ ਨਸ਼ੇ ਦਾ ਰੂਪ ਅਖਿਤਿਆਰ ਕਰਦੇ ਹਨ ਜਿਸ ਕਾਰਣ ਬਿਨਾਂ ਡਾਕਟਰ ਦੀ ਪਰਿਸ਼ਕਰਿਪਸ਼ਨ ਤੋਂ ਇਹ ਵੇਚੇ ਨਹੀਂ ਜਾ ਸਕਦੇ ਤੇ ਨਾ ਹੀ ਵੱਡੇ ਪੱਧਰ ਤੇ ਇੱਨਾਂ ਨੂੰ ਸਟੋਰ ਹੀ ਕੀਤਾ ਜਾ ਸਕਦਾ ਹੈ। ਬਲਕਿ ਥੋੜੀ ਮਾਤਰਾ ਵਿੱਚ ਵੀ ਅਗਰ ਇੱਨਾ ਨੂੰ ਮੈਡੀਕਲ ਸਟੋਰ ਤੇ ਰੱਖਣਾ ਵੀ ਹੋਵੇ ਤੇ ਵੇਚਣਾ ਹੋਵੇ ਤਾਂ ਬਕਾਇਦਾ ਇਸਦਾ ਰਿਕਾਰਡ ਰੱਖਣਾ ਪੈਂਦਾ ਹੈ। ਥਾਣਾ ਮਾਡਲ ਟਾਉਨ ਪੁਲਿਸ ਨੇ ਇਹ ਨਸ਼ੀਲੇ ਕੈਪਸੂਲ ਫੜ ਕੇ ਨਿਰਸੰਦੇਹ ਇਕ ਸ਼ਲਾਘਾਯੋਗ ਕੰਮ ਕੀਤਾ ਹੈ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp