ਪੁਲਿਸ ਦੀ ਢਿੱਲੀ ਕਾਰਵਾਈ ਨੇ ਬੁਲੰਦ ਕੀਤਾ ਦੜੇ ਸੱਟਾ ਤੇ ਗੈਰ ਕਾਨੂੰਨੀ ਲਾਟਰੀ ਅੱਡਿਆਂ ਦੇ ਸੰਚਾਲਕਾਂ ਦੇ ਹੌਂਸਲੇ

ਲੀਕ ਵਾਲ ਤਾਲਾਬ ਵਿਖੇ ਚਲ ਰਹੇ ਗੈਰ ਕਾਨੂੰਨੀ ਲਾਟਰੀ ਅੱਡੇ ਦਾ ਸੰਚਾਲਕ ਕਾਨੂੰਨ ਤੋ ਬੇਖੌਫ,ਪੁਲਿਸ ਤੋਂ ਹੋਇਆ ਬੇਪਰਵਾਹ

ਬਟਾਲਾ, 30 ਨਵੰਬਰ (ਸੰਜੀਵ ਨਈਅਰ/ਅਵਿਨਾਸ਼ ): ਕੁਝ ਦਿਨ ਪਹਿਲਾਂ ਪਿਲਸ ਵੱਲੋਂ ਸ਼ਹਿਰ ਦੇ ਵੱਖ ਵੱਖ ਖੇਤਰਾਂ ‘ਚ ਗੈਰ ਕਾਨੂੰਨੀ ਤਰੀਕੇ ਨਾਲ ਚਲ ਰਹੇ ਦੜਾ ਸੱਟਾ ਤੇ ਗੈਰ ਕਾਨੂੰਨੀ ਲਾਟਰੀ ਦੇ ਅੱਡਿਆ ਤੇ ਰੇਡਮਾਰੀ ਕਰਕੇ ਇਨ੍ਹਾਂ ਨੂੰ ਬੰਦ ਕਰਵਾਇਆ ਗਿਆ ਸੀ, ਲੇਕਿਨ ਅੱਜ ਫਿਰ ਸ਼ਹਿਰ ਦੇ ਕੁਝ ਖੇਤਰਾਂ ਵਿੱਚ ਦੜਾ ਸੱਟਾ ਤੇ ਲਾਟਰੀ ਦੇ ਅੱਡੇ ਖੁੱਲੇ ਪਾਏ ਗਏ। ਇਨ੍ਹਾਂ ਅੱਡਿਆਂ ਦੇ ਸੰਚਾਲਕ ਬੇਖੌਫ ਹੋ ਕੇ ਆਪਣੇ ਅੱਡਿਆਂ ਨੂੰ ਚਲਾ ਰਹੇ ਹਨ ਜਿਸ ਤੋਂ ਬਾਅਦ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ‘ਤੇ ਸਵਾਲਿਆ ਨਿਸ਼ਾਨ ਬਣਿਆ ਹੈ ਕਿ ਆਖਿਰ ਇਨ੍ਹਾਂ ਦੇ ਵਿਰੁੱਧ ਕਿਉਂ ਸਖ਼ਤ ਕਾਰਵਾਈ ਨਹੀਂ ਕਰਦੀ।

ਜ਼ਿਕਰਯੋਗ ਹੈ ਕਿ ਇਨ੍ਹਾਂ ਗੈਰ ਕਾਨੂੰਨੀ ਅੱਡਿਆਂ ਦੇ ਸੰਚਾਲਕਾ ਵਿਰੁੱਧ ਪੁਲਿਸ ਦੀ ਢਿੱਲੀ ਕਾਰਵਾਈ ਚਲਦਿਆਂ ਇਨ੍ਹਾਂ ਦੇ ਹੋਂਸਲੇ ਬੁਲੰਦ ਹੋਏ ਪਏ ਹਨ, ਜਦੋਂ ਪਿਲਸ ਵੱਲੋਂ ਇਨ੍ਹਾਂ ਦੇ ਵਿਰੁੱਧ ਕਾਰਵਾਈ ਕੀਤੀ ਜਾਂਦੀ ਹੈ ਪੁਲਿਸ ਵੱਲੋਂ ਮਾਮੂਲੀ ਧਰਾਵਾਂ ਤਹਿਤ ਮਾਮਲਾ ਦਰਜ਼ ਕਰ ਲਿਆ ਜਾਂਦਾ ਹੈ ਜਿਸ ਦਾ ਇਨ੍ਹਾਂ ਅਸਮਾਜਿਕ ਅਨਸਰਾਂ ਵੱਲੋਂ ਪੂਰਾ ਫਾਇਦਾ ਉਠਾਇਆ ਜਾਂਦਾ ਹੈ ਤੇ ਮੁੜ ਜਮਾਨਤ ਲੈ ਕੇ ਇਨ੍ਹਾਂ ਕਾਨੂੰਨੀ ਦਾਅ ਪੇਚਾਂ ਤੋਂ ਬੜੀ ਆਸਾਨੀ ਨਾਲ ਬਾਹਰ ਨਿਕਲ ਜਾਂਦੇ ਹਨ ਜਿਸ ਤੋਂ ਬਾਅਦ ਇਹ ਫਿਰ ਤੋਂ ਆਪਣਾ ਗੈਰ ਕਾਨੂੰਨੀ ਕਾਰੋਬਾਰ ਸ਼ੁਰੂ ਕਰ ਦਿੰਦੇ ਹਨ।

ਭਰੋਸੇਯੋਗ ਸੂਤਰਾਂ ਅਨੁਸਾਰ ਪਿਲਸ ਵੱਲੋਂ ਗੈਰ ਕਾਨੂੰਨੀ ਤਰੀਕੇ ਨਾਲ ਚੱਲ ਰਹੇ ਅੱਡਿਆਂ ਦੇ ਵਿਰੁੱਧ ਗੈਬਲਿੰਗ ਐਕਟ ਅਨੁਸਾਰ ਕਾਰਵਾਈ ਕੀਤੀ ਜਾਂਦੀ ਹੈ ਜਦੋਂ ਕਿ ਇਨ੍ਹਾਂ ‘ਤੇ ਸਖ਼ਤ ਧਰਾਵਾਂ ਲਗਾਉਣੀਆਂ ਚਾਹੀਦਾ ਹੈ ਜਿਸ ਤੋਂ ਇਨ੍ਹਾਂ ਦਾ ਆਸਾਨੀ ਨਾਲ ਬਚਾਅ ਨਾ ਹੋ ਸਕੇ ਇਨ੍ਹਾਂ ਨੂੰ ਇਸ ਤਰ੍ਹਾਂ ਦੇ ਗੈਰ ਕਾਨੂੰਨੀ ਕੰਮ ਨਾ ਕਰਨ ਦਾ ਸਬਕ ਮਿਲ ਸਕੇ।

ਇਸ ਸੰਬੰਧੀ ਜਦੋਂ ਪੱਤਰਕਾਰ ਵੱਲੋਂ ਸ਼ਹਿਰ ਦੇ ਪ੍ਰਸਿੱਧ ਵਕੀਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਗੈਰ ਕਾਨੂੰਨੀ ਤਰੀਕੇ ਨਾਲ ਚਲ ਰਹੇ ਇਨ੍ਹਾਂ ਅੱਡਿਆਂ ਦੇ ਵਿਰੁੱਧ 420,188 ਆਈਪੀਸੀ ਤਹਿਤ ਮਾਮਲੇ ਦਰਜ਼ ਹੋਣੇ ਚਾਹੀਦੇ ਹਨ ਜਦੋਂ ਕਿ ਪੁਲਸ ਵੱਲੋਂ ਗੈਬਲਿੰਗ ਐਕਟ 13/3/67 ਵਰਗੀਆਂ ਧਰਾਵਾਂ ਤਹਿਤ ਕਾਰਵਾਈ ਕੀਤੀ ਜਾਂਦੀ ਹੈ ਜਿਸ ਤੋਂ ਇਹ ਲੋਕ ਆਸਾਨੀ ਨਾਲ ਬਚ ਜਾਂਦੇ ਹਨ ਜੇਕਰ ਇਨ੍ਹਾਂ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਭਵਿੱਖ ਵਿੱਚ ਇਨ੍ਹਾਂ ਦੇ ਕਾਰੋਬਾਰ ਨੂੰ ਠੱਲ ਪੈ ਸਕਦੀ ਹੈ।
ਬਾਕਸ :-
ਜ਼ਿਕਰਯੋਗ ਹੈ ਕਿ ਅੱਜ ਕੁਝ ਪੱਤਰਕਾਰਾਂ ਦੀ ਟੀਮ ਵੱਲੋਂ ਸਬਜ਼ੀ ਮੰਡੀ ਲੀਕ ਵਾਲਾ ਤਾਲਾਬ ਵਿਖੇ ਚਲ ਰਹੇ ਗੈਰ ਕਾਨੂੰਨੀ ਲਾਟਰੀ ਤੇ ਦੜੇ ਸੱਟੇ ਦੇ ਚਲ ਰਹੇ ਅੱਡਿਆਂ ਦਾ ਪਰਦਾਫਾਸ਼ ਕਰਦਿਆਂ ਕਾਰਵਾਈ ਕੀਤੀ ਗਈ। ਪੱਤਰਕਾਰਾਂ ਦੀ ਟੀਮ ਨੂੰ ਵੱਖ ਅੱਡੇ ਦਾ ਸੰਚਾਲਕ ਤੇ ਲਾਟਰੀ ਪਾਉਣ ਵਾਲੇਂ ਮੌਕੇ ਤੋਂ ਹੀ ਫਰਾਰ ਹੋ ਗਏ, ਇਸ ਸੰਬੰਧੀ ਜਦੋਂ ਟੀਮ ਵੱਲੋਂ ਲਾਟਰੀ ਅੱਡੇ ਤੋਂ ਚੰਦ ਕਦਮ ਦੂਰੀ ‘ਤੇ ਬੱਸਾ ਅੱਡਾ ਚੋਂਕੀ ਇੰਚਾਰਜ ਨੂੰ ਜਾਣਕਾਰੀ ਦਿੱਤੀ ਤਾਂ ਕਰੀਬ 25 ਮਿੰਟਾਂ ਬਾਅਦ ਬੱਸ ਅੱਡਾ ਚੋਂਕੀ ਇੰਚਾਰਜ ਪਹੁੰਚੇ ਤੇ ਮਾਮਲੇ ਦਾ ਜਾਇਜਾ ਲਿਆ। ਇਸ ਸੰਬੰਧੀ ਬੱਸ ਅੱਡਾ ਚੌਂਕੀ ਇੰਚਾਰਜ ਨੇ ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਦੱਸਿਆ ਕਿ ਪੁਲਿਸ ਇਨ੍ਹਾਂ ਗੈਰ ਕਾਨੂੰਨੀ ਲਾਟਰੀ ਅੱਡਿਆਂ ਦੇ ਵਿਰੁੱਧ ਸਖ਼ਤ ਹੈ, ਅੱਜ ਡੇਰਾ ਬਾਬਾ ਨਾਨਕ ਵਿਖੇ ਚਲ ਰਹੇ ਮੁੱਖਮੰਤਰੀ ਦੇ ਸਮਾਗਮ ‘ਚ ਪੁਲਿਸ ਪ੍ਰਸ਼ਾਸਣ ਦਾ ਸ਼ਾਮਿਲ ਹੋਣ ਦਾ ਫਾਇਆ ਇਨ•ਾਂ ਵੱਲੋਂ ਉਠਾਇਆ ਗਿਆ ਹੈ, ਉਨਾਂ ਨੇ ਦੱਸਿਆ ਕਿ ਸਬਜ਼ੀ ਮੰਡੀ ਵਿਖੇ ਚਲ ਰਹੇ ਲਾਟਰੀ ਸਟਾਲ ਤੋਂ ਉਨ੍ਹਾਂ ਨੂੰ ਨੰਬਰ ਲਿਖੀ ਕਾਪੀਆਂ ਤੇ ਹੋਰ ਸਾਮਾਨ ਬਰਾਮਦ ਹੋਇਆ ਹੈ ਜਿਸ ਦੇ ਆਧਾਰ ‘ਤੇ ਇਸ ਅੱਡੇ ਦੇ ਸੰਚਾਲਕ ‘ਤੇ ਜਲਦ ਕਾਰਵਾਈ ਕੀਤੀ ਜਾਵੇਗੀ।
ਬਾਕਸ :–
ਪੱਤਰਕਾਰਾਂ ਵੱਲੋਂ ਜਦੋਂ ਕਈ ਪੁਲਿਸ ਉੱਚ ਅਧਿਕਾਰੀਆਂ ਨੂੰ ਸ਼ਹਿਰ ‘ਚ ਚਲ ਰਹੇ ਸਰੇਆਮ ਇਨ੍ਹਾਂ ਅੱਡਿਆਂ ਬਾਰੇ ਜਾਣਕਾਰੀ ਦਿੱਤੀ ਤਾਂ ਉਨ੍ਹਾਂ ਵੱਲੋਂ ਪਹਿਲੇ ਤੋਂ ਰਟਿਆ ਹੋਇਆ ਜਵਾਬ ਮਿਲਿਆ ਕਿ ਜਲਦ ਹੀ ਉਹ ਇਨ੍ਹਾਂ ਅੱਡਿਆਂ ਤੋਂ ਵਿਰੁੱਧ ਸਖ਼ਤ ਕਾਰਵਾਈ ਕਰਣਗੇ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply